IMG-LOGO
Home News index.html
ਦੇਸ਼

ਯੂਪੀ ਦੇ ਪਾਵਰਫੁੱਲ ਹਿੰਦੂ ਹੁਕਮਰਾਨ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ

by Admin - 2022-08-03 21:53:02 0 Views 0 Comment
IMG
ਯੂਪੀ ਦੇ ਪਾਵਰਫੁੱਲ ਹਿੰਦੂ ਹੁਕਮਰਾਨ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਇੱਕ ਨਿਮਾਣੇ ਸੇਵਾਦਾਰ ਦੇ ਤੌਰ ’ਤੇ ਸਿੱਜਦਾ ਕਰਦੇ ਹੋਏ ਲਖਨਊ : ਉੱਤਰ ਪ੍ਰਦੇਸ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਿੱਖ ਧਰਮ ਨੂੰ ਸਮਾਜ ਲਈ ਮਹਾਨ ਪ੍ਰੇਰਨਾ ਸਰੋਤ ਦੱਸਿਆ ਹੈ ਅਤੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਸੁੱਧ ਭਗਤੀ ਧਾਰਾ ਦਾ ਪ੍ਰਵਾਹ ਕੀਤਾ ਸੀ, ਜਦੋਂ ਵੀ ਦੇਸ, ਸਮਾਜ ਅਤੇ ਧਰਮ ਨੂੰ ਜਰੂਰਤ ਪਈ ਤਾਂ ਇਸ ਨੂੰ ਕ੍ਰਾਂਤੀ ਬਣਨ ਵਿਚ ਦੇਰ ਨਹੀਂ ਲੱਗੀ। ਨੌਵੇਂ ਸਿੱਖ ਗੁਰੂ ਤੇਗ ਬਹਾਦਰ ਜੀ ਦੇ 401ਵੇਂ ਪ੍ਰਕਾਸ ਪੁਰਬ ਮੌਕੇ ਰਾਜ ਭਵਨ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਸਿੱਖ ਗੁਰੂਆਂ ਪ੍ਰਤੀ ਸਰਧਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਤਿਆਗ, ਕੁਰਬਾਨੀ ਦੀ ਪਰੰਪਰਾ, ਧਰਮ ਪ੍ਰਤੀ ਸਮਰਪਿਤ ਭਾਵਨਾ ਅਤੇ ਸਮਾਜ ਪ੍ਰਤੀ ਸੇਵਾ ਨੂੰ ਨਮਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੀਆਂ ਤਿਆਗ ਅਤੇ ਕੁਰਬਾਨੀਆਂ ਸਾਨੂੰ ਆਪਣੇ ਧਰਮ, ਆਪਣੇ ਸੱਭਿਆਚਾਰ, ਪਰੰਪਰਾ ਅਤੇ ਦੇਸ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਦੀ ਪ੍ਰੇਰਨਾ ਦਿੰਦੀਆਂ ਹਨ। ਰਾਜਪਾਲ ਆਨੰਦੀਬੇਨ ਪਟੇਲ ਦੀ ਹਾਜਰੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 401ਵੇਂ ਪ੍ਰਕਾਸ ਪੁਰਬ ਦੇ ਆਯੋਜਨ ’ਤੇ ਸਾਰਿਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਸਿੱਖ ਪਰੰਪਰਾ ਨੂੰ ਇਤਿਹਾਸ ਵਿਚ ਉੱਚਿਤ ਸਥਾਨ ਨਾ ਮਿਲਣ ’ਤੇ ਵੀ ਗੁੱਸਾ ਜਾਹਰ ਕੀਤਾ। ਉਨ੍ਹਾਂ ਕਿਹਾ,‘‘ਅੱਜ ਅਸੀਂ ਮੰਗਲ ਗ੍ਰਹਿ ’ਤੇ ਪਹੁੰਚ ਰਹੇ ਹਾਂ। ਇੰਟਰਨੈੱਟ ਆਫ ਥਿੰਗਜ ਦੀ ਗੱਲ ਕਰੀਏ ਤਾਂ ਆਰਟੀਫੀਸੀਅਲ ਇੰਟੈਲੀਜੈਂਸ ਨਾਲ ਦੁਨੀਆ ਨੇ ਬਹੁਤ ਤਰੱਕੀ ਕੀਤੀ ਹੈ ਪਰ ਸਾਨੂੰ ਆਪਣੇ ਇਤਿਹਾਸ ਨੂੰ ਵੀ ਯਾਦ ਰੱਖਣਾ ਹੋਵੇਗਾ ਕਿਉਂਕਿ ਇਤਿਹਾਸ ਨੂੰ ਭੁੱਲ ਕੇ ਸਮਾਜ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਯੋਗੀ ਨੇ ਕਿਹਾ ਕਿ ਸਿੱਖ ਗੁਰੂਆਂ ਦਾ ਇਤਿਹਾਸ ਸਾਨੂੰ ਭਾਰਤ ਦੀ ਸਾਨਦਾਰ ਜਿੱਤ ਦੀ ਯਾਦ ਦਿਵਾਉਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਸ੍ਰੀਕਾਸੀ ਵਿਸਵਨਾਥ ਦਾ ਦਰਸਨ ਕਰਦੇ ਹਾਂ ਤਾਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਯਾਦ ਕਰਦੇ ਹਨ, ਜਿਨ੍ਹਾਂ ਨੇ ਮੰਦਰ ਨੂੰ ਸੋਨੇ ਨਾਲ ਸਜਾਇਆ ਸੀ। ਮਹਾਰਾਜਾ ਰਣਜੀਤ ਸਿੰਘ, ਉਨ੍ਹਾਂ ਦੇ ਵੰਸਜਾਂ ਜਾਂ ਕਿਸੇ ਸਿੱਖ ਭਰਾ ਨੇ ਕਦੇ ਇਹ ਦਾਅਵਾ ਨਹੀਂ ਕੀਤਾ ਕਿ ਅਸੀਂ ਇਸ ਮੰਦਰ ਨੂੰ ਸੁਨਹਿਰੀ ਕੀਤਾ ਹੈ।

Leave a Comment

Your email address will not be published. Required fields are marked *