IMG-LOGO
Home News blog-list-01.html
ਦੇਸ਼

ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਗਹਿਰੀ ਚੋਟ

by Admin - 2022-08-03 21:40:08 0 Views 0 Comment
IMG
ਐਰੀਜੋਨਾ ਸਟੇਟ ’ਚ ਸਿੱਖ ਕੈਦੀਆਂ ਦਾ ਬੁਰਾ ਹਾਲ ਸਿੱਖਾਂ ਦੇ ਲੁਹਾਏ ਜਾਂਦੇ ਕਛਹਿਰੇ ਐਰੀਜੋਨਾ (ਸਾਡੇ ਲੋਕ) : ਮੁਸੀਬਤ ਦੇ ਮਾਰੇ ਐਰੀਜੋਨਾ ਦੀ ਜੇਲ੍ਹ ਵਿਚ ਬੰਦ ਸਿੱਖ ਕੈਦੀ ਇਸ ਸਮੇਂ ਇਮੀਗਰੇਸ਼ਨ ਵਲੋਂ ਆਪਣੇ ਕੁਝ ਕਾਰਨਾਂ ਕਰਕੇ ਉਨ੍ਹਾਂ ਨਾਲ ਹੋ ਰਹੇ ਵਿਵਹਾਰ ਨਾਲ ਪ੍ਰੇਸ਼ਾਨ ਅਤੇ ਬੇਹਾਲ ਹਨ। ਕੈਦੀਆਂ ਨੂੰ ਉਨ੍ਹਾਂ ਦੇ ਕੱਪੜੇ ਉਤਾਰਨ ਸਮੇਂ ਜਦੋਂ ਸਿੱਖ ਕੈਦੀਆਂ ਦੇ ਕਛਹਿਰੇ ਉਤਾਰੇ ਜਾਂਦੇ ਹਨ ਤਾਂ ਇਹ ਅਮਰੀਕਾ ਵਿਚ ਧਾਰਮਿਕ ਅਜ਼ਾਦੀ ਉਪਰ ਹਮਲਾ ਹੈ। ‘ਸਾਡੇ ਲੋਕ’ ਅਖ਼ਬਾਰ ਅਤੇ ਖਾਲਸਾ ਅਫੇਅਰ ਦੀ ਟੀਮ ਵਲੋਂ ਜਦੋਂ ਅਮਰੀਕਾ ਦੀ ਉਘੇ ਲਾਅ ਫਰਮ Law Office of Anthony Nwosu ਦੇ ਜਨਰਲ ਮੈਨੇਜਰ ਸ੍ਰ. ਹਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਅਮਰੀਕਾ ਦੀ ਫਸਟ ਅਸੈਡਮੈਂਟ ਉਪਰ ਅਤੇ ਧਾਰਮਿਕ ਅਜ਼ਾ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਗਹਿਰੀ ਚੋਟਦੀ ਉਪਰ ਹਮਲਾ ਹੈ। ਜਿਸ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਾਣੂ ਕਰਵਾਇਆ ਜਾਵੇਗਾ। ਵਰਜੀਨੀਆ ਤੋਂ ਐਰੀਜੋਨਾ ਤੋਂ ਛੱਡਕੇ ਬਾਉਂਡ ਉਪਰ ਆਏ ਦੋ ਕੈਦੀਆਂ ਨੇ ਕਿਹਾ ਕਿ ਉਹ ਸਾਰੇ ਕੱਪੜੇ ਉਤਾਰਕੇ ਨਵੇਂ ਆਪਣੇ ਕੱਪੜੇ ਦਿੰਦੇ ਹਨ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਬਾਰੇ ਅਮਰੀਕਾ ਖਾਸ ਕਰਕੇ ਕੈਲੀਫੋਰਨੀਆ ਦੀਆਂ ਸਿੱਖ ਜਥੇਬੰਦੀਆਂ ਨੂੰ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਸਿੱਖ ਕੈਦੀਆਂ ਨੂੰ ਰਾਹਤ ਮਿਲ ਸਕੇ। ਅਸੀਂ ਐਰੀਜੋਨਾ ਦੇ ਸੈਨੇਟਰ ਅਤੇ ਹੋਮਲੈਂਡ ਸਕਿਊਰਿਟੀ ਦਾ ਕਨਟੈਕਟ ਛਾਪ ਰਹੇ ਹਾਂ। ਤੁਸੀਂ ਆਪਣਾ ਫਰਜ਼ ਜ਼ਰੂਰ ਨਿਭਾਉ।

Leave a Comment

Your email address will not be published. Required fields are marked *