IMG-LOGO
Home News blog-list-01.html
ਪੰਜਾਬ

ਜਬਰ-ਜਨਾਹ ਕਾਂਡ-ਸਿਮਰਜੀਤ ਬੈਂਸ ਦੇ ਭਰਾ ਦਾ ਦੋ ਰੋਜ਼ਾ ਪੁਲੀਸ ਰਿਮਾਂਡ

by Admin - 2022-07-03 23:16:36 0 Views 0 Comment
IMG
ਬੈਂਸ ਕਿਸੇ ਵੀ ਸਮੇਂ ਕਰ ਸਕਦੇ ਹਨ ਆਤਮ-ਸਮਰਪਣ; ਛੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਲੁਧਿਆਣਾ - ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਕਥਿਤ ਜਬਰ-ਜਨਾਹ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਉਸ ਦੇ ਭਰਾ ਕਰਮਜੀਤ ਸਿੰਘ ਬੈਂਸ ਦਾ ਅੱਜ ਅਦਾਲਤ ਵੱਲੋਂ ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ। ਸਾਬਕਾ ਵਿਧਾਇਕ ਬੈਂਸ ਦੇ ਭਰਾ ਨੂੰ ਕੱਲ੍ਹ ਡਿਵੀਜ਼ਨ ਨੰਬਰ ਛੇ ਦੀ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ। ਉਸ ਨੂੰ ਅੱਜ ਸਵੇਰੇ ਜੁਡੀਸ਼ਲ ਕੰਪਲੈਕਸ ਮਿਨੀ ਸਕੱਤਰੇਤ ਵਿਚ ਜੱਜ ਸ਼ਿਵਾਂਗੀ ਸੰਘਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪੁਲੀਸ ਵੱਲੋਂ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਪਰ ਅਦਾਲਤ ਨੇ ਬੈਂਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਖੁਲਾਸਾ ਕੀਤਾ ਕਿ ਸਿਮਰਜੀਤ ਸਿੰਘ ਬੈਂਸ ਕਿਸੇ ਵੇਲੇ ਵੀ ਅਦਾਲਤ ਵਿੱਚ ਆਤਮ ਸਮਰਪਣ ਕਰ ਸਕਦੇ ਹਨ ਪਰ ਉਹ ਇਹ ਨਹੀਂ ਦੱਸ ਸਕਦੇ ਕਿ ਆਤਮ-ਸਮਰਪਣ ਕਿਸ ਵੇਲੇ ਕੀਤਾ ਜਾਵੇਗਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਕਰਮਜੀਤ ਸਿੰਘ ਬੈਂਸ ਤੋਂ ਉਹ ਮੋਬਾਈਲ ਫੋਨ ਬਰਾਮਦ ਕੀਤਾ ਜਾਣਾ ਹੈ ਜਿਸ ਰਾਹੀਂ ਉਹ ਸਾਬਕਾ ਵਿਧਾਇਕ ਬੈਂਸ ’ਤੇ ਜਬਰ-ਜਨਾਹ ਦੇ ਦੋਸ਼ ਲਗਾਉਣ ਵਾਲੀ ਪੀੜਤਾ ਨੂੰ ਧਮਕੀਆਂ ਦਿੰਦਾ ਸੀ ਅਤੇ ਅਸ਼ਲੀਲ ਸੁਨੇਹੇ ਭੇਜਦਾ ਸੀ। ਕਰਮਜੀਤ ਬੈਂਸ ਵਲੋਂ ਉਸ ਨੂੰ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਕੇਸ ਵਾਪਸ ਲੈਣ ਲਈ ਧਮਕਾਇਆ ਵੀ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਜਾਣ ਤੋਂ ਬਾਅਦ ਕਰਮਜੀਤ ਨੇ ਕਿੱਥੇ ਪਨਾਹ ਲਈ ਅਤੇ ਉਹ ਕਿਸ ਕੋਲ ਰਹਿੰਦਾ ਰਿਹਾ, ਇਸ ਦੀ ਵੀ ਪੁਲੀਸ ਨੇ ਪੁੱਛ-ਪੜਤਾਲ ਕਰਨੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਦਰਜ ਕੀਤੀ ਐਫਆਈਆਰ ਵਿੱਚ ਸਾਬਕਾ ਵਿਧਾਇਕ ਬੈਂਸ ਅਤੇ ਉਸ ਦੇ ਇੱਕ ਹੋਰ ਭਰਾ ਪਰਮਜੀਤ ਸਿੰਘ ਬੈਂਸ ਸਮੇਤ ਛੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।

Leave a Comment

Your email address will not be published. Required fields are marked *