IMG-LOGO
Home News blog-list-01.html
ਪੰਜਾਬ

ਅਟਾਰੀ ਸਰਹੱਦ ’ਤੇ ਪੁੱਜੀ ਵਿਸ਼ਵ ਸ਼ਾਂਤੀ ਰੈਲੀ ਦਾ ਸਵਾਗਤ

by Admin - 2022-07-03 23:14:17 0 Views 0 Comment
IMG
ਅਟਾਰੀ - ਵਿਸ਼ਵ ਵਿੱਚ ਅਮਨ, ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣ ਲਈ ਅਹਿਮਦਾਬਾਦ ਤੋਂ ਰਵਾਨਾ ਹੋਈ ਵਿਸ਼ਵ ਸ਼ਾਂਤੀ ਰੈਲੀ ਦਾ ਅਟਾਰੀ ਸਰਹੱਦ ਵਿਖੇ ਪੁੱਜਣ ’ਤੇ ਸੀਮਾ ਸੁਰੱਖਿਆ ਬਲ ਦੇ ਡੀਆਈਜੀ ਸੰਜੇ ਗੌਰ ਨੇ ਨਿੱਘਾ ਸਵਾਗਤ ਕੀਤਾ। ‘ਆਜ ਕੀ ਸ਼ਾਮ ਬੀਐੱਸਐੱਫ ਕੇ ਸ਼ਹੀਦੋਂ ਕੇ ਨਾਮ’ ਤਹਿਤ ਰੈਲੀ ਦੀ ਅਗਵਾਈ ਕਰ ਰਹੇ ਚੁੰਨੀ ਲਾਲ ਨੇ ਦੱਸਿਆ ਕਿ ਸ੍ਰੀ ਸਾਂਈ ਵਿਮੈਨ ਐਂਡ ਚਿਲਡਰਨ ਵੈੱਲਫੇਅਰ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਬ੍ਰਿਜ ਮੋਹਨ ਦੀ ਅਗਵਾਈ ਹੇਠ ਇਹ ਰੈਲੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾ ਬੇਨ ਕੋਲੋਂ ਅਸ਼ੀਰਵਾਦ ਲੈ ਕੇ ਗੁਜਰਾਤ ਦੇ ਅਹਿਮਦਾਬਾਦ ਤੋਂ ਬੀਤੇ ਦਿਨੀਂ ਰਵਾਨਾ ਹੋਈ ਸੀ। ਉਨ੍ਹਾਂ ਦੱਸਿਆ ਕਿ ਇਹ ਸ਼ਾਂਤੀ ਰੈਲੀ ਪੰਜ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤਿੰਨ ਰਾਜਾਂ ਵਿੱਚੋਂ ਹੁੰਦੀ ਹੋਈ ਅੱਜ ਅਟਾਰੀ ਸਰਹੱਦ ’ਤੇ ਪੁੱਜੀ ਹੈ। ਚੁੰਨੀ ਲਾਲ ਨੇ ਕਿਹਾ ਕਿ ਇਸ ਸ਼ਾਂਤੀ ਰੈਲੀ ਦਾ ਮੁੱਖ ਮਕਸਦ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦਾ ਮਨੋਬਲ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਭਾਰਤ ਦੀਆਂ ਵੱਖ-ਵੱਖ ਸਰਹੱਦਾਂ ’ਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਅੱਜ ਅਟਾਰੀ ਸਰਹੱਦ ’ਤੇ ਨਕਦ ਰਾਸ਼ੀ ਅਤੇ ਹੋਰ ਲੋੜੀਂਦਾ ਸਾਮਾਨ ਦੇ ਕੇ ਸਨਮਾਨਿਆ ਗਿਆ। ਇਹ ਵਿਸ਼ਵ ਸ਼ਾਂਤੀ ਰੈਲੀ ਅੱਜ ਅਟਾਰੀ ਸਰਹੱਦ ’ਤੇ ਰੁਕਣ ਮਗਰੋਂ 4 ਜੁਲਾਈ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਸ੍ਰੀ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਵੇਗੀ। ਰੈਲੀ ਵਿੱਚ ਭਾਗ ਲੈਣ ਵਾਲਿਆਂ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਅੰਮ੍ਰਿਤਸਰ : ਵਿਸ਼ਵ ਸ਼ਾਂਤੀ ਰੈਲੀ ਵਿੱਚ ਭਾਗ ਲੈਣ ਵਾਲਿਆਂ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ ਹੈ। ਉਪਰੰਤ ਉਨ੍ਹਾਂ ਜੱਲ੍ਹਿਾਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਾਂਤੀ ਰੈਲੀ ਦੇ ਪ੍ਰਬੰਧਕ ਸ੍ਰੀ ਸਾਈਂ ਮਹਿਲਾ ਅਤੇ ਬਾਲ ਭਲਾਈ ਟਰੱਸਟ ਦੇ ਮੈਨੇਜਿੰਗ ਟਰੱਸਟੀ ਬੀਐੱਮ ਸੂਦ ਨੇ ਕਿਹਾ ਕਿ ਇਹ ਰੈਲੀ ਦਾ ਉਦੇਸ਼ ਦੁਨੀਆ ਨੂੰ ਸ਼ਾਂਤੀ ਬਣਾਈ ਰੱਖਣ ਦਾ ਸੁਨੇਹਾ ਦੇਣਾ ਹੈ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਵੱਖ ਵੱਖ ਕਿੱਤਿਆਂ ਨਾਲ ਸਬੰਧਤ ਲੋਕ ਸ਼ਾਮਲ ਹਨ। ਰੈਲੀ ਵਿੱਚ ਸ਼ਾਂਤੀ ਦੂਤ ਵਜੋਂ ਅਹਿਮਦਾਬਾਤ ਤੋਂ ਪੰਜ ਅਪਾਹਜ ਅਤੇ ਪੰਜ ਹੋਰ ਅੰਮ੍ਰਿਤਸਰ ਤੋਂ ਸ਼ਾਮਲ ਹੋਏ ਹਨ। ਇਹ ਵਿਅਕਤੀ ਆਪਣੀ ਡਿਊਟੀ ਦੌਰਾਨ ਅਪਾਹਜ ਹੋਏ ਹਨ। ਇਹ ਸ਼ਾਂਤੀ ਦੂਤ ਪੰਜ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਗੁਜਰਾਤ, ਰਾਜਸਥਾਨ, ਦਿੱਲੀ, ਹਰਿਆਣਾ, ਚੰਡੀਗੜ੍ਹ, ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਵਿੱਚ 20 ਦਿਨਾਂ ਵਿੱਚ 5,000 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰਨਗੇ।

Leave a Comment

Your email address will not be published. Required fields are marked *