IMG-LOGO
Home News ਗਰਮੀਆਂ ’ਚ ਸਰੀਰ ਨੂੰ ਠੰਢਕ ਦਿੰਦੀ ਐ ਨਾਰੀਅਲ ਗਿਰੀ
ਪੰਜਾਬ

ਗਰਮੀਆਂ ’ਚ ਸਰੀਰ ਨੂੰ ਠੰਢਕ ਦਿੰਦੀ ਐ ਨਾਰੀਅਲ ਗਿਰੀ

by Admin - 2022-06-24 00:53:26 0 Views 0 Comment
IMG
ਨਾਰੀਅਲ ’ਚ ਵਿਟਾਮਿਨ, ਖਣਿਜ, ਅਮੀਨੋ ਐਸਿਡ, ਫਾਈਬਰ, ਕਾਰਬੋਹਾਈਡ੍ਰੇਟ, ਪ੍ਰੋਟੀਨ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ। ਨਾਰੀਅਲ ਨਾਲ ਕਈ ਤਰ੍ਹਾਂ ਦੇ ਪਕਵਾਨ, ਦੁੱਧ ਅਤੇ ਤੇਲ ਆਦਿ ਤਿਆਰ ਕੀਤਾ ਜਾਂਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਨਾਰੀਅਲ ਦਾ ਥੋੜ੍ਹਾ ਜਿਹਾ ਟੁਕੜਾ ਖਾਣ ਨਾਲ ਬਹੁਤ ਸਾਰੇ ਫਾਇਦੇ ਮਿਲਦੇ ਹਨ। ਇਹ ਸਰੀਰ ਦੀ ਇਮਿਊਨਿਟੀ ਵਧਾਉਣ ਦੇ ਨਾਲ ਦਿਮਾਗ ਨੂੰ ਤੇਜ਼ ਕਰਨ ’ਚ ਵੀ ਮਦਦ ਕਰਦਾ ਹੈ। ਗਰਮੀਆਂ ’ਚ ਇਸ ਨੂੰ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਪਾਣੀ ਦੀ ਕਮੀ ਵੀ ਦੂਰ ਹੋ ਜਾਂਦੀ ਹੈ, ਜਿਸ ਨਾਲ ਬਾਡੀ ਹਾਈਡ੍ਰੇਟ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਨਾਲ ਹੋਣ ਵਾਲੇ ਫਾਇਦੇ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣਨ ਦੇ ਬਾਅਦ ਤੁਸੀਂ ਰੋਜ਼ਾਨਾ ਰਾਤ ਨੂੰ ਇਸ ਨੂੰ ਜ਼ਰੂਰ ਖਾਓਗੇ। ਕਬਜ਼ ਦੀ ਸਮੱਸਿਆ ਤੋਂ ਰਾਹਤ – ਨਾਰੀਅਲ ’ਚ ਫਾਈਬਰ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ ਜੋ ਕਬਜ਼ ਦੀ ਸਮੱਸਿਆ ਨੂੰ ਖਤਮ ਕਰਨ ’ਚ ਮਦਦ ਕਰਦਾ ਹੈ। ਜੇਕਰ ਸਵੇਰੇ ਤੁਹਾਡਾ ਪੇਟ ਚੰਗੀ ਤਰ੍ਹਾਂ ਨਾਲ ਸਾਫ ਨਹੀਂ ਹੋ ਪਾਉਂਦਾ ਤਾਂ ਸੌਣ ਤੋਂ ਪਹਿਲਾਂ ਨਾਰੀਅਲ ਦਾ ਟੁੱਕੜਾ ਖਾ ਕੇ ਸੋਵੋ। ਯਾਦਦਾਸ਼ਤ ਤੇਜ਼ ਕਰੇ – ਨਾਰੀਅਲ ਦੀ ਗਿਰੀ ਖਾਣ ਨਾਲ ਯਾਦਦਾਸ਼ਤ ਵਧਦੀ ਹੈ। ਇਸ ਲਈ ਨਾਰੀਅਲ ਦੀ ਗਿਰੀ ’ਚ ਬਾਦਾਮ, ਅਖਰੋਟ ਅਤੇ ਮਿਸ਼ਰੀ ਮਿਲਾ ਕੇ ਹਰ ਰੋਜ਼ ਖਾਓ। 3. ਨੀਂਦ ਨਾ ਆਉਣ ਦੀ ਸਮੱਸਿਆ – ਨੀਂਦ ਨਾ ਆਉਣ ਦੀ ਸਮੱਸਿਆ ਹੋਣ ’ਤੇ ਰਾਤ ਨੂੰ ਡਿਨਰ ਕਰਨ ਦੇ ਬਾਅਦ ਅੱਧਾ ਗਲਾਸ ਨਾਰੀਅਲ ਪਾਣੀ ਪੀਓ। ਇਸ ਨਾਲ ਤੁਹਾਨੂੰ ਨੀਂਦ ਚੰਗੀ ਆਵੇਗੀ। ਉਲਟੀ ਦੀ ਸਮੱਸਿਆ – ਜੇਕਰ ਕਿਸੇ ਨੂੰ ਉਲਟੀ ਆ ਰਹੀ ਹੋਵੇ ਤਾਂ ਉਹ ਨਾਰੀਅਲ ਦੇ ਟੁਕੜੇ ਨੂੰ ਮੂੰਹ ’ਚ ਰੱਖ ਕੇ ਥੋੜ੍ਹੀ ਦੇਰ ਤਕ ਚਬਾਓ। ਐਲਰਜੀ ਨੂੰ ਦੂਰ ਕਰੇ – ਇਹ ਇਕ ਤਰ੍ਹਾਂ ਦਾ ਚੰਗਾ ਐਂਟੀ ਬਾਇਓਟਿਕ ਹੈ। ਇਸ ਨੂੰ ਖਾਣ ਨਾਲ ਹਰ ਤਰ੍ਹਾਂ ਦੀ ਐਲਰਜੀ ਦੂਰ ਰਹਿੰਦੀ ਹੈ। ਦਿਲ ਨੂੰ ਸਿਹਤਮੰਦ ਰੱਖੇ – ਦਿਲ ਨੂੰ ਹੈਲਦੀ ਰੱਖਣ ਲਈ ਵੀ ਨਾਰੀਅਲ ਦੀ ਗਿਰੀ ਕਾਫੀ ਫਾਇਦੇਮੰਦ ਹੈ ਕਿਉਂਕਿ ਇਸ ’ਚ ਚੰਗਾ ਕੋਲੈਸਟਰੋਲ ਪਾਇਆ ਜਾਂਦਾ ਹੈ। ਭਾਰ ਘੱਟ ਕਰੇ – ਨਾਰੀਅਲ ਦੀ ਗਿਰੀ ਦੇ ਸੇਵਨ ਨਾਲ ਭਾਰ ਘਟਾਇਆ ਜਾ ਸਕਦਾ ਹੈ ਕਿਉਂਕਿ ਇਸ ’ਚ ਵਸਾ ਨਹੀਂ ਹੁੰਦਾ। ਇਸ ਨੂੰ ਖਾਣ ਨਾਲ ਪੇਟ ਭਰਿਆ-ਭਰਿਆ ਰਹਿੰਦਾ ਹੈ ਜਿਸ ਨਾਲ ਵਾਰ-ਵਾਰ ਭੁੱਖ ਵੀ ਨਹੀਂ ਲੱਗਦੀ। ਨਕਸੀਰ ਫੁੱਟਣ ’ਤੇ – ਜਿਨ੍ਹਾਂ ਲੋਕਾਂ ਨੂੰ ਗਰਮੀਆਂ ’ਚ ਨਕਸੀਰ ਫੁੱਟਣ ਦਾ ਖਤਰਾ ਰਹਿੰਦਾ ਹੈ ਉਨ੍ਹਾਂ ਲਈ ਨਾਰੀਅਲ ਦੀ ਗਿਰੀ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। ਉਹ ਇਸ ਲਈ ਨਾਰੀਅਲ ਦੀ ਗਿਰੀ ਨੂੰ ਮਿਸ਼ਰੀ ਦੇ ਨਾਲ ਖਾਓ।

Leave a Comment

Your email address will not be published. Required fields are marked *