IMG-LOGO
Home News index.html
ਰਾਜਨੀਤੀ

ਸ਼ਹੀਦੀ ਦਿਵਸ ’ਤੇ ਵਿਸ਼ੇਸ਼ - ਬਾਬਾ ਬੰਦਾ ਸਿੰਘ ਬਹਾਦਰ (1670-1716)

by Admin - 2022-06-22 20:29:07 0 Views 0 Comment
IMG
ਪ੍ਰਮਿੰਦਰ ਸਿੰਘ ‘ਪ੍ਰਵਾਨਾ’ ਕੈਲੀਫੋਰਨੀਆ ਯੂ.ਐਸ.ਏ.) (510) 415-9377 ਸਿੱਖ ਧਰਮ ਦਾ ਸੰਦੇਸ਼ ਬਰਾਬਰਤਾ ਹੈ। ਸਾਦਾ-ਜੀਵਨ ਵਿਚ �ਿਤ ਕਰੋ, ਨਾਮੁ ਜਪੋ ਤੇ ਵੰਡ ਛੱਕੋ ਦਾ ਸਿਧਾਂਤ ਹੈ। ਗੁਰੂਆਂ ਦੇ ਸੱਚੇ ਸੰਦੇਸ਼ ਸਰਵਣ ਕਰਕੇ, ਦੂਸਰੇ ਧਰਮਾਂ ਦੇ ਲੋਕ ਵੀ ਸਿੱਖ ਧਰਮ ਵਿਚ ਆਏ। ਪੰਗਤ ਸੰਗਤ ਵਿਚ ਬੈਠ ਕੇ ਸਾਂਝੇ ਲੰਗਰ ਛੱਕਣਾ ਇਹ ਇਕ ਬਰਾਬਰਤਾ ਦਾ ਸਮਾਜਿਕ ਅਤੇ ਧਾਰਮਿਕ ਇਨਕਲਾਬ ਸੀ। ਪ੍ਰਚਲਤ ਝੂਠੇ ਕਰਮ-ਕਾਂਡਾਂ, ਬੇਲੋੜੇ ਰੀਤੀ-ਰਿਵਾਜ਼ਾਂ ਦਾ ਖੰਡਨ ਕਰਕੇ, ਸਮਾਜ ਨੂੰ ਇਕ ਸੱਚੀ ਦਿਸ਼ਾ ਪ੍ਰਮਾਤਮਾ ਦੇ ਰਾਹ ਤੋਰਿਆ। ਮਨੁੱਖ ਨੂੰ ਨਿਰਭਉ ਨਿਰਵੈਰ ਬਣਾ ਕੇ ਸੱਚ ਲਈ ਜੂਝਣ ਲਈ ਤਿਆਰ ਕਰਨਾ ਸੀ। ਧਰਮ ਅਤੇ ਰਾਜਨੀਤੀ ਨੂੰ ਇਕ ਕਰ ਜੋੜਿਆ। ਸਮਾਜਿਕ ਰਾਜਨੀਤਕ ਚੇਤਨਾ ਸੱਚੇ ਧਰਮ ਵਿਚੋਂ ਮਿਲਦੀ ਹੈ। ਜਿਸ ਨਾਲ ਨਰੋਏ ਸਮਾਜ ਦੀ ਉਸਾਰੀ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ ਵਿਸਾਖੀ ਤੇ ਖਾਲਸਾ ਸਾਜ ਕੇ ਭਾਈਚਾਰੇ ਨੂੰ ਜਥੇਬੰਦ ਕੀਤਾ। ਸਵੈ-ਮਾਣ ਅਤੇ ਸਵੈ-ਰੱਖਿਆ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ। ਆਪਣੇ ਜੋਤੀ ਜੋਤ ਸਮਾਉਣ ਵੇਲੇ ਬੰਦਾ ਸਿੰਘ ਬਹਾਦਰ ਜੀ ਨੂੰ ਸੰਘਰਸ਼ ਜਾਰੀ ਰੱਖਣ ਲਈ ਹਥਿਆਰਬੰਦ ਬਣਾ ਕੇ ਖਾਲਸਾ ਦੀ ਅਗਵਾਈ ਦੇ ਰਾਹ ਤੋਰਿਆ। ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦਾ ਜਾਂਬਾਜ਼ ਯੋਧਾ ਹੋਇਆ ਹੈ। ਉਸ ਨੇ ਫਿਰ ਤੋਂ ਖਾਲਸਾ ਫੌਜ ਨੂੰ ਜੁਝਾਰੂ ਰੂਪ ਦਿੱਤਾ। ਉਨ੍ਹਾਂ ਦੀ ਅਗਵਾਈ ਹੇਠ ਇਕ ਬਹਾਦਰ ਸਿੱਖ ਕੌਮ ਉਭਰ ਕੇ ਆਈ। ਮੁਗਲਾਂ ਦੇ ਜੁਲਮਾਂ ਵਿਰੁੱਧ ਹਥਿਆਰ ਚੁੱਕਣ ਵਾਲੇ ਇਸ ਜਰਨੈਲ ਦਾ ਜਨਮ 16 ਅਕਤੂਬਰ 1670 ਨੂੰ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਪਿੰਡ ਰਜ਼ੋਰੀ ਵਿਖੇ ਕਿਸਾਨ ਰਾਮਦੇਵ ਜੀ ਦੇ ਘਰ ਹੋਇਆ। ਬਚਪਨ ਦਾ ਨਾਉ ਲਛਮਣ ਦਾਸ ਸੀ। ਉਸਦੇ ਕੋਲ ਦੁਨਿਆਵੀ ਹਿੰਸਾਝੀ ਵਿਦਿਆ ਨਹੀਂ ਸੀ। ਸਮੇਂ ਦੀ ਲੋੜ ਅਨੁਸਾਰ ਉਹ ਬਚਨ ਵਿਚ ਹੀ ਇਕ ਚੰਗਾ ਘੋੜ ਸਵਾਰ ਅਤੇ ਨਿਸ਼ਾਨੇਬਾਜ਼ ਬਣ ਗਿਆ। ਛੇਤੀ ਹੀ ਉਸਨੂੰ ਬੈਰਾਗ ਦੀ ਲਗਨ ਲੱਗੀ ਤੇ 15 ਸਾਲ ਦੀ ਉਮਰ ਵਿਚ ਬੈਰਾਗੀ ਹੋ ਗਿਆ। ਉਸਨੇ ਜਾਨਕੀ ਪ੍ਰਸ਼ਾਦ ਨੂੰ ਆਪਣਾ ਗੁਰੂ ਧਾਰਨ ਕੀਤਾ। ਇਸ ਸਾਧੂ ਨੇ ਨਾਉ ਬਦਲ ਕੇ ਮਾਧੋਦਾਸ ਰੱਖ ਦਿੱਤਾ। ਮਾਧੋਦਾਸ ਨੇ ਨਾਦੇੜ ਕੰਢੇ ਆਪਣਾ ਸੁੰਦਰ ਟਿਕਾਣਾ ਬਣਾ ਲਿਆ, ਉਥੇ ਆਪਣੀ ਯੋਗ ਵਿਦਿਆ ਨਾਲ ਲੋਕਾਂ ਨੂੰ ਭਰਮਾਉਣ ਲੱਗ ਪਿਆ। ਮਾਧੋਦਾਸ ਦੀਆਂ ਚਲਾਕ ਕਾਰਵਾਈਆਂ ਦੀ ਖਬਰ ਗੁਰੂ ਸਾਹਿਬ ਨੂੰ ਮਿਲ ਚੁੱਕੀ ਸੀ। ਸਤੰਬਰ 3, 1708 ਨੂੰ ਗੁਰੂ ਸਾਹਿਬ ਮਾਧੋਦਾਸ ਨੂੰ ਉਸਦੇ ਡੇਰੇ ਜਾ ਮਿਲੇ। ਮਾਧੋਦਾਸ ਗੁਰੂ ਜੀ ਦੀ ਸ਼ਖਸੀਅਤ ਦਾ ਤੇਜ਼ ਪ੍ਰਤਾਪ ਵੇਖ ਕੇ ਬੜਾ ਪ੍ਰਭਾਵਤ ਹੋਇਆ ਕਿ ਗੁਰੂ ਜੀ ਦਾ ਗੁਲਾਮ ਹ ਗਿਆ। ਉਸ ਗੁਰੂ ਜੀ ਨੂੰ ਕਿਹਾ ਕਿ ਇਸ ਬੰਦੇ ’ਤੇ ਆਪਣੇ ਰਹਿਮ ਦੀ �ਿਪਾ ਕਰੋ ਮੈਂ ਆਪ ਜੀ ਦਾ ਸੇਵਕ ਬੰਦਾ ਹਾਂ। ਗੁਰੂ ਜੀ ਨੂੰ ਵੀ ਖਾਲਸਾ ਪੰਥ ਦੀ ਅਗਵਾਈ ਸੌਂਪਣ ਲਈ ਇਕ ਬੰਦੇ ਦੀ ਤਲਾਸ਼ ਸੀ। ਗੁਰੂ ਜੀ ਨੇ ਜਾਣ ਲਿਆ ਕਿ ਉਨ੍ਹਾਂ ਨੂੰ ਬੰਦਾ ਲੱਭ ਗਿਆ ਹੈ। ਗੁਰੂ ਸਾਹਿਬ ਨੇ ਮਾਧੋਦਾਸ ਨੂੰ ਅੰਮਿ੍ਰਤ ਦੀ ਦਾਤ ਬਖਸ਼ ਕੇ ਬੰਦਾ ਸਿੰਘ ਨਾਉ ਦਿੱਤਾ ਅਤੇ ਸਨਮਾਨ ਵਜੋਂ ਬਹਾਦਰ ਨਾਲ ਜੋੜ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਉਮਰ 38 ਸਾਲ ਸੀ। ਉਨ੍ਹਾਂ ਦੇ ਚਿਹਰੇ ’ਤੇ ਗੰਭੀਰਤਾ ਵਾਲਾ ਜਲਾਲ ਸੀ। ਸਰੀਰਕ ਪੱਖੋਂ ਭਾਵੇਂ ਸਾਵੇਂ ਸਨ ਪਰ ਫੁਰਤੀਲੇ ਬਹੁਤ ਸਨ। ਇਹੀ ਉਨ੍ਹਾਂ ਦੀ ਬਹਾਦਰੀ ਦਾ ਕਰਤਬ ਸੀ। ਉਨ੍ਹਾਂ ਦਾ ਗੁਰੂ ਪ੍ਰਤੀ ਨਿਸ਼ਠਾ ਗੰਭੀਰ ਸੀ। ਜਿਸ ਨੇ ਜੰਗਾਂ ਵਿਚ ਕਮਾਲ ਕੀਤਾ। ਉਨ੍ਹਾਂ ਨੇ ਜੀਅ-ਜਾਨ ਨਾਲ ਖਾਲਸਾ ਪੰਥ ਦੀ ਵਾਗਡੋਰ ਸੰਭਾਲੀ ਅਤੇ ਪੰਥ ਦੀ ਸੇਵਾ ਦਾ ਸੁਭਾਗ ਪ੍ਰਾਪਤ ਕੀਤਾ। ਗੁਰਾਂ ਨੇ ਉਨ੍ਹਾਂ ਨੂੰ ਸਿੱਖੀ ਦੇ ਜੰਗੀ ਇਤਿਹਾਸ ਅਤੇ ਸੰਘਰਸ਼ ਤੋਂ ਜਾਣੂ ਕਰਵਾਇਆ ਤਾਂ ਕਿ ਉਹ ਮਾਨਸਿਕ ਤੌਰ ’ਤੇ ਆਪਣੇ ਫਰਜ਼ ਲਈ ਤਿਆਰ ਹੋ ਸਕਣ। ਗੁਰਾਂ ਨੇ ਗਕਹਾ ਕਿ ਪੰਥ ਦੀ ਸੇਵਾ ਹੀ ਇਸ ਵੇਲੇ ਪੰਥ ਦਾ ਉਤਮ ਕਾਰਜ ਹੈ। ਗੁਰਾਂ ਨੇ ਉਨ੍ਹਾਂ ਨੂੰ ਖਾਲਸਾ ਜਥੇਦਾਰ ਦੀ ਜ਼ਿੰਮੇਵਾਰੀ ਸੌਂਪ ਕੇ ਪੰਜਾਬ ਵੱਲ ਤੋਰਿਆ। ਗੁਰਾਂ ਨੇ ਸਿੱਖਾਂ ਲਈ ਹੁਕਮਨਾਮੇ ਲਿਖ ਦਿੱਤੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਆਪਣਾ ਆਗੂ ਮੰਨਣ। ਮੁਗਲਾਂ ਵਿਰੁੱਧ ਆਰੰਭੇ ਜਾਣ ਵਾਲੇ ਜੰਗਾਂ ਵਿਚ ਉਨ੍ਹਾਂ ਦਾ ਸਾਥ ਦੇਣ ਅਤੇ ਪਛਾਣ ਵਜੋਂ ਨਿਸ਼ਾਨ (ਝੰਡਾ) ਤੇ ਨਗਾਰਾ, ਪੰਜ ਤੀਰ ਦਿੱਤੇ। ਪੰਜ ਸਲਾਹਕਾਰ ਭੇਜੇ ਜੋ ਬਾਬਾ ਬਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਬਾਬਾ ਦਇਆ ਸਿੰਘ, ਭਾਈ ਰਣ ਸਿੰਘ ਅਤੇ ਭਾਈ ਵੀਰ ਸਿੰਘ ਸਨ। ਵੀਹ ਸਿੰਘਾਂ ਦਾ ਜਥਾ ਵੀ ਸ਼ਾਮਲ ਕੀਤਾ। ਕੁਝ ਹਥਿਆਰ ਵੀ ਦਿੱਤੇ। ਇਸ ਕਾਫ਼ਲੇ ਸਮੇਤ ਅਕਤੂਬਰ 1708 ਵਿਚ ਜੰਗੀ ਮੁਹਿੰਮ ’ਤੇ ਤੁਰੇ। ਇਹ ਕਾਫ਼ਲਾ ਜੈਪੁਰ ਅਤੇ ਰਾਜਪੂਤ ਰਿਆਸਤਾਂ ਦਿੱਲੀ ਆਦਿ ਲੰਘ ਕੇ ਰੋਹਤਕ-ਸੋਨੀਪਤ ਸਹੇਰੀ-ਖੰਡਾ ਪਿੰਡ ਵਿਚ ਰੁਕਿਆ। ਇਥੋਂ ਉਨ੍ਹਾਂ ਸਫ਼ਲ ਜਰਨੈਲ ਵਾਂਗ ਰਣਨੀਤੀ ਤਹਿ ਕੀਤੀ। ਇਥੋਂ ਉਨ੍ਹਾਂ ਨੇ ਸੂਚਨਾ ਪੱਤਰ ਅਤੇ ਗੁਰੂ ਜੀ ਦੇ ਹੁਕਮਨਾਮੇ ਜਾਰੀ ਕੀਤੇ ਕਿ ਸਿੰਘ ਹਥਿਆਰਬੰਦ ਹੋ ਕੇ ਪਿੰਡ ਸਹੇਰੀ-ਖੰਡਾ ਪਹੁੰਚਣ। ਸਿੰਘ ਜੋ ਵੀ ਹਥਿਆਰ ਲੱਭਾ ਲੈ ਕੇ ਜਥਿਆ ਦੇ ਰੂਪ ਵਿਚ ਪਹੁੰਚਣ ਲੱਗੇ। ਪਹਿਲਾਂ ਮਾਲਵੇ ਤੋਂ ਵੱਡੀ ਗਿਣਤੀ ਵਿਚ ਪਹੁੰਚੇ ਜਿਵੇਂ ਭਾਈ ਭਗਤੂ ਦਾ ਪੋਤਰਾ ਫਤਹਿ ਸਿੰਘ, ਭਾਈ ਰੂਪੇ ਦੀ ਸੰਤਾਨ ਵਿਚੋਂ ਕਰਮ ਸਿੰਘ, ਧਰਮ ਸਿੰਘ ਨਗਾਹੀਆ ਸਿੰਘ ਤੇ ਚੂਹੜ ਸਿੰਘ ਪਹੁੰਚੇ। ਨਾਲਹੀ ਸਲੋਦੀ ਲੁਧਿਆਣਾ ਦੇ ਆਲੀ ਸਿੰਘ, ਮਾਲੀ ਸਿੰਘ ਪਹੁੰਚੇ। ਫੂਲਕੀਆ ਘਰਾਣੇ ਦੇ ਚੌਧਰੀ ਰਾਮ ਸਿੰਘ ਤੇ ਤਰਲੋਕ ਸਿੰਘ ਨੇ ਖਰਚਾ ਅਤੇ ਜੰਗੀ ਅਸਲਾ ਦੇ ਕੇ ਆਪਣੇ ਸਿੰਘ ਭੇਜੇ। ਪਿੰਡ ਸਹੇਰੀ ਖੰਡਾ ਇਕ ਫੌਜੀ ਛਾਉਣੀ ਕੇਂਦਰ ਬਣ ਗਿਆ। ਸੋਨੀਪਤ ’ਤੇ ਹਮਲਾ ਕਰਕੇ ਆਪਣੀ ਮੁਹਿੰਮ ਸ਼ੁਰੂ ਕੀਤੀ। ਸੋਨੀਪਤ ਮੁਗਲ ਹਕੂਮਤ ਦੀ ਮਜਬੂਤ ਚੌਕੀ ਦੀ ਜਿੱਤ ਸਿੰਘਾਂ ਦੀ ਪਹਿਲੀ ਇਖਲਾਕੀ ਜਿੱਤ ਸੀ। ਸੋਨੀਪਤ ਦਾ ਫੌਜਦਾਰ ਭੱਜ ਗਿਆ। ਸੋਨੀਪਤ ਤੋਂ ਸਮਾਣਾ ਵੱਲ ਵਧਿਆ। ਕੈਥਲ ਨੇੜੇ ਪਿੰਡ ਭੂਣਾ ਦੇ ਕੋਲ ਜਾਂਦੇ ਸਰਕਾਰੀ ਖਜ਼ਾਨੇ ਨੂੰ ਲੁੱਟ ਲਿਆ। ਬਹੁਤ ਸਾਰੇ ਘੋੜੇ ਵੀ ਕਾਬੂ ਆ ਗਏ। ਕੈਥਲ ਤੇ ਕਬਜ਼ਾ ਹੋ ਗਿਆ। ਸੋਨੀਪਤ ਅਤੇ ਕੈਥਲ ਦਾ ਪ੍ਰਬੰਧ ਪੰਚਾਇਤਾਂ ਨੂੰ ਸੌਂਪ ਦਿੱਤਾ। ਨਵੰਬਰ 11, 1709 ਨੂੰ ਸਮਾਣਾ ਸ਼ਹਿਰ ’ਤੇ ਹਮਲਾ ਕੀਤਾ। ਕਈ ਘੰਟੇ ਕਤਲੋਗਾਰਤ ਹੁੰਦੀ ਰਹੀ। ਨੇੜਲੇ ਪਿੰਡਾਂ ਦੇ ਮੁਜ਼ਾਰੇ ਵੀ ਵੱਡੀ ਗਿਣਤੀ ਵਿਚ ਆ ਰਲੇ। ਮਹਿਲ ਮਾੜੀਆਂ ਨੂੰ ਮਿੱਟੀ ਕਰ ਦਿੱਤਾ। ਕਿਸੇ ਵੀ ਧਾਰਮਿਕ ਅਸਥਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਡਾ. ਗੰਡਾ ਸਿੰਘ ਅਨੁਸਾਰ ਇਸ ਵਿਚ ਦਸ ਹਜ਼ਾਰਦਾ ਜਾਨੀ ਨੁਕਸਾਨ ਹੋਇਆ। ਜੋ ਬਚ ਗਏ ਉਹ ਸ਼ਹਿਰ ਛੱਡ ਗਏ। ਬਹੁਤ ਸਾਰੀ ਦੌਲਤ ਅਤੇ ਜੰਗੀ ਸਮਾਨ ਸਿੰਘਾਂ ਦੇ ਹੱਥ ਆਇਆ। ਭਾਈ ਫਤਹਿ ਸਿੰਘ ਨੂੰ ਸਮਾਣਾ ਦਾ ਫੌਜਦਾਰ ਨਿਯੁਕਤ ਕੀਤਾ ਅਤੇ ਇਕ ਖਾਲਸਾ ਪੰਚਾਇਤ ਕਾਇਮ ਕੀਤੀ। ਸਮਾਣੇ ਨੂੰ ਜਿੱਤ ਕੇ ਖਾਲਸੇ ਨੇ ਘੁੜਾਮ, ਠਸਕਾ, ਸ਼ਾਹਬਾਜ਼ ਕੁੰਜਪੁਰਾ, ਮਸਤਾਬਾਦ ਆਦਿ ਮੁਗਲਾਂ ਦੇ ਅੱਡੇ ਫਤਹਿ ਕੀਤੇ। ਇਨ੍ਹਾਂ ਹਮਲਿਆਂ ਵਿਚੋਂ ਖਜ਼ਾਨਾ, ਤੋਪਾਂ ਅਤੇ ਜੰਗੀ ਸਮਾਨ ਮਿਲਿਆ। ਫਿਰ ਕਪੂਰੀ ਪੁੱਜੇ। ਹਾਕਮ ਕਦਮ ਦੀਨ ਬੜੇ ਜੁਲਮ ਕਰਦਾ ਸੀ। ਇਸਤਰੀਆਂ ਦੇ ਡੋਲੇ ਲੁੱਟ ਕੇ ਪੱਤ ਲੁੱਟਦਾ ਸੀ। ਕਪੂਰੀ ਨੂੰ ਸਰ ਕਰਕੇ ਉਸਦੇ ਚਲਦੇ ਬਦਮਾਸ਼ੀ ਅੱਡਿਆਂ ਨੂੰ ਖਤਮ ਕੀਤਾ। ਉਸਦੀ ਦੌਲਤ ਨੂੰ ਕਾਬੂ ਕੀਤਾ। ਸਢੌਰਾ ਦਾ ਹਾਕਮ ਉਸਮਾਨ ਖਾਂ ਹਿੰਦੂਆਂ ਨੂੰ ਬੜਾ ਤੰਗ ਕਰਦਾ ਸੀ। ਉਨ੍ਹਾਂ ਨੂੰ ਧਾਰਮਿਕ ਰਸਮਾਂ ਨਿਭਾਉਣ ’ਤੇ ਪਾਬੰਦੀ ਸੀ। ਮੁਰਦਿਆਂ ਦੇ ਸਸਕਾਰ ਕਰਨ ਦੀ ਮਨਾਹੀ ਸੀ। ਜਦੋਂ ਸਿੰਘਾਂ ਨੇ ਹਮਲਾ ਕੀਤਾ ਤਾਂ ਪਿੰਡਾਂ ਦੇ ਦੁਖੀ ਕਿਸਾਨ ਵੀ ਸ਼ਾਮਲ ਹੋ ਗਏ। ਖੂਨੀ ਲੜਾਈ ਹੋਈ। ਅਮੀਰ ਵਜ਼ੀਰ ਡਰਕੇ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿਚ ਜਾ ਲੁੱਕੇ। ਹਜੂਮ ਨੇ ਉਨ੍ਹਾਂ ਹਵੇਲੀ ਵਿਚ ਹੀ ਕਤਲ ਕਰ ਦਿੱਤਾ। ਉਸ ਹਵੇਲੀ ਦਾ ਨਾਉ ‘ਕਤਲਗੜ੍ਹੀ’ ਪੈ ਗਿਆ। ਪੁਰਾਣੀਆਂ ਮਸਜੂਦਾ, ਈਦਗਾਹਾਂ, ਕਬਰਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਅਮੀਰ ਰਾਜਵਾੜਿਆਂ ਦੀਆਂ ਹਵੇਲੀਆਂ ਵਿਚ ਦੌਲਤ ਅਤੇ ਹਥਿਆਰ ਕਬਜ਼ੇ ਵਿਚ ਆ ਗਏ। ਪਹਾੜੀ ਕਿਲ੍ਹਾ ਮੁਖਲਿਸਗੜ੍ਹ ਤੇ ਵੀ ਕਬਜ਼ਾ ਕਰ ਲਿਆ। ਅਗਲਾ ਨਿਸ਼ਾਨਾ ਸਰਹਿੰਦ ਸੀ। ਮਾਝੇ ਅਤੇ ਦੁਆਬੇ ਦੇ ਸਿੰਘ ਵੀ ਕੀਰਤਪੁਰ ਤੋਂ ਤੁਰ ਗਏ। ਦੋਹਾਂ ਦਲਾਂ ਦਾ ਮਿਲਾਪ ਰੋਕਣ ਲਈ, ਵਜ਼ੀਰ ਖਾਂ ਨੇ ਮਲੇਰਕੋਟਲੇ ਦੇ ਨਵਾਬ ਨੂੰ ਕਿਹਾ। ਉਹ ਤਗੜੀ ਫੌਜ ਲੈ ਕੇ ਰੋਪੜ ਵੱਲ ਵਧਿਆ। ਰੋਪੜ ਦੇ ਕੋਲ ਸਿੰਘਾਂ ਅਤੇ ਪਠਾਣਾਂ ਦੀ ਦੋ ਦਿਨ ਸਖ਼ਤ ਲੜਾਈ ਹੋਈ। ਸਿੰਘਾਂ ਕੋਲ ਫੌਜ ਵੀ ਥੋੜ੍ਹੀ ਸੀ ਤੇ ਹਥਿਆਰ ਅਤੇ ਘੋੜਿਆਂ ਦਾ ਵੀ ਘਾਟਾ ਸੀ। ਫਿਰ ਵੀ ਮੈਦਾਨ ਖਾਲਸੇ ਦੇ ਹੱਥ ਆਇਆ। ਬਾਬਾ ਜੀ ਵੀ ਛੱਤ ਬਨੂੜ ਤੋਂ ਖਰੜ ਵੱਲ ਤੁਰ ਪਏ। ਜੇਤੂ ਸਿੰਘਾਂ ਨਾਲ ਬਾਬਾ ਜੀ ਦੀ ਮਿਲਣੀ ਖਰੜ ਅਤੇ ਬਨੂੜ ਦੇ ਵਿਚਕਾਰ ਹੋਈ। ਇਸ ਨਾਲ ਖਾਲਸੇ ਦੀ ਤਾਕਤ ਵੱਧ ਗਈ, ਉਹ ਸਰਹਿੰਦ ਵੱਲ ਵੱਧ ਪਏ। ਸਿੱਖਾਂ ਨੇ ਚੱਪੜਚਿੜੀ ਦਾ ਮੈਦਾਨ ਆ ਮਲਿਆ। ਚੱਪੜਚਿੜੀ ਸਰਹਿੰਦ ਤੋਂ 12 ਕੋਹ ਦੀ ਵਿੱਥ ’ਤੇ ਖਰੜ-ਲਾਂਡਰਾਂ ਸੜਕ ’ਤੇ ਹੈ। ਵਜ਼ੀਰ ਖਾਂ ਦੀਆਂ ਫੌਜਾਂ ਸਿੰਘਾਂ ਦੀ ਚੜ੍ਹਾਈ ਨੂੰ ਰੋਕਣ ਲਈ ਅੱਗੇ ਵਧਿਆ। ਸਿੰਘਾਂ ਨੇ ਸਰਹਿੰਦ ’ਤੇ ਹਮਲੇ ਦੀਆਂ ਤਿਆਰੀਆਂ ਵਿਚ ਬਹੁਤ ਸਮਾਂ ਜੰਗੀ ਅਭਿਆਸ ਵਿਚ ਲਾਇਆ ਸੀ। ਸਰਹਿੰਦ ਦੀ ਤਾਕਤ ਖਤਮ ਕਰਨ ਲਈ ਪਹਿਲਾਂ ਹੀ ਕਈ ਇਲਾਕੇ ਜਿੱਤ ਲਏ ਸਨ। ਮਈ 12, 1710 ਨੂੰ ਚੱਪੜਚਿੜੀ ਦੇ ਮੈਦਾਨ ਵਿਚ ਖੂਨ ਡੋਲਵੀਂ ਜ਼ੋਰਦਾਰ ਜੰਗ ਹੋਈ। ਇਸ ਮੁਕਾਬਲੇ ਦੀ ਜੰਗ ਵਿਚ ਵਜ਼ੀਰ ਖਾਂ ਮਾਰਿਆ ਗਿਆ। ਮੁਸਲਮਾਨ ਫੌਜਾਂ ਮੈਦਾਨ ਛੱਡ ਕੇ ਭੱਜ ਗਈਆਂ। ਖਾਲਸੇ ਨੇ ਸਰਹਿੰਦ ਫਤਹਿ ਕਰ ਲਈ। ਮੁਗਲਾਂ ਨੂੰ ਲੱਕ ਤੋੜਵੀਂ ਸ਼ਿਕਸ਼ਤ ਦੇਣ ਬਾਅਦ 14 ਮਈ 1710 ਨੂੰ ਜੇਤੂ ਹੋ ਕੇ ਸਰਹਿੰਦ ਵਿਚ ਖਾਲਸਾ ਦਾਖਲ ਹੋਇਆ। ਬਾਬਾ ਜੀ ਨੇ ਇਸ ਜ਼ੁਲਮੀ ਨਗਰੀ ਦੀ ਇੱਟ ਨਾਲ ਇੱਟ ਖੜਕਾ ਕੇ ਇੱਟਾਂ ਦੇ ਢੇਰ ਵਿਚ ਬਦਲ ਦਿੱਤਾ। ਨਾਲ ਆਣ ਰਲੇ ਹਜ਼ੂਮ ਨੇ ਤਿੰਨ ਦਿਨ ਸ਼ਹਿਰ ਦੀ ਲੁਟ ਮਾਰ ਚਲਾਈ ਰੱਖੀ। ਮੁਸਲਮਾਨਾਂ ਦਾ ਕਤਲੇਆਮ ਹੋਇਆ। ਸ਼ਾਹੀ ਅਮੀਰਾਂ ਤੋਂ ਧੰਨ ਵਸੂਲਿਆ ਗਿਆ। ਦੋਸ਼ੀਆਂ ਨੂੰ ਚੁਣ ਚੁਣ ਕੇ ਸਜ਼ਾਵਾਂ ਦਿੱਤੀਆਂ ਗਈਆਂ। ਵਜ਼ੀਰ ਖਾਂ ਦੇ ਮਹਿਲਾਂ ਵਿਚੋਂ ਬਹੁਤ ਸਾਰਾ ਧੰਨ ਖਾਲਸੇ ਦੇ ਹੱਥ ਲੱਗਾ। ਬਾਬਾ ਬਾਜ ਸਿੰਘ ਨੂੰ ਸਰਹਿੰਦ ਦਾ ਹੁਕਮਰਾਨ ਨਿਯੁਕਤ ਕੀਤਾ। ਸਮਾਣਾ ਦਾ ਹੁਕਮਰਾਨ ਸਰਦਾਰ ਫਤਹਿ ਸਿੰਘ ਨੂੰ ਨਿਯੁਕਤ ਕੀਤਾ ਗਿਆ ਸੀ। ਸਰਹਿੰਦ ਤੋਂ ਬਾਅਦ ਬਾਬਾ ਜੀ ਮਲੇਰਕੋਟਲਾ ਵਧੇ। ਨਵਾਬ ਮਲੇਰਕੋਟਲੇ ਨੇ ਕੋਈ ਮੁਕਾਬਲਾ ਨਾ ਕੀਤਾ। ਇਸ ਸ਼ਹਿਰ ਵਿਚ ਕੋਈ ਨੁਕਸਾਨ ਨਹੀਂ ਹੋਇਆ। ਸਿਰਫ਼ ਬੀਬੀ ਅਨੂਪ ਕੌਰ ਦੀ ਕਬਰ ਪੁਟੀ ਅਤੇ ਲਾਸ਼ ਨੂੰ ਸਿੱਖ ਮਰਯਾਦਾ ਅਨੁਸਾਰ ਸਸਕਾਰ ਕੀਤਾ। ਜਿਸ ਨੂੰ ਸ਼ੇਰ ਮੁਹੰਮਦ ਖਾਂ ਜਬਰੀ ਚੁੱਕ ਕੇ ਲੈ ਗਿਆ ਸੀ ਉਸਨੇ ਆਪਣੀ ਅਣਖ ਖਾਤਰ ਆਤਮ ਹੱਤਿਆ ਕਰ ਲਈ ਸੀ। ਬਾਬਾ ਜੀ ਨੇ ਮੁਖਾਲਿਸਗੜ੍ਹ ਨੂੰ ਰਾਜਧਾਨੀ ਬਣਾਇਆ। ਮੁਖਲਿਸਗੜ੍ਹ ਦਾ ਕਿਲ੍ਹਾ ਸ਼ਾਹ ਜਹਾਨ ਨੇ ਸਮੇਂ ਮੁਖਲਿਸ ਖਾਨ ਨੇ ਬਣਵਾਇਆ ਸੀ। ਜਿਸ ਸਮੇਂ ਬਾਬਾ ਜੀ ਨੇ ਇਸ ਕਿਲ੍ਹੇ ’ਤੇ ਕਬਜ਼ਾ ਕੀਤਾ ਤਾਂ ਬੜੀ ਟੁੱਟੀ ਭੱਜੀ ਹਾਲਤ ਵਿਚ ਸੀ। ਇਸਦੀ ਮੁਰੰਮਤ ਕਰਵਾ ਕੇ ਨਾਉ ਲੋਹਗੜ੍ਹ ਰੱਖਿਆ ਗਿਆ। ਜੰਗਾਂ ਵਿਚੋਂ ਪ੍ਰਾਪਤ ਹੋਇਆ ਮਾਲ-ਅਸਬਾਬ ਜੰਗੀ ਸਮਾਨ, ਉਗਰਾਇਆ ਮਾਗਲਸ ਸਭ ਕੁਝ ਇਥੇ ਇਕੱਠਾ ਕਰ ਲਿਆ। ਫੌਜੀ ਸੁਰੱਖਿਆ ਵਜੋਂ ਇਹ ਜਗ੍ਹਾ ਲਾਭਕਾਰੀ ਸੀ ਕਿ ਇਹ ਮੁੱਖ ਮਾਰਗ ਤੋਂ ਹਟ ਕੇ ਪਹਾੜੀ ਇਲਾਕੇ ਵਿਚ ਸੀ। ਹੁਣ ਬਾਬਾ ਬੰਦਾ ਸਿੰਘ ਬਹਾਦਰ ਇਕ ਬਾਦਸ਼ਾਹ ਸਥਾਪਤ ਹੋ ਗਿਆ ਸੀ। ਉਸ ਕੋਲ ਸਮਰਪਤਿ ਸਿੰਘਾਂ ਦੀ ਫੌਜ ਸੀ। ਰਾਜ ਕਾਜ ਲਈ ਰਾਜਧਾਨੀ ਅਤੇ ਰਹਿਣ ਲਈ ਮਹਿਲ ਸੀ। ਬਾਦਸ਼ਾਹ ਦੀ ਪੱਕੀ ਨਿਸ਼ਾਨੀ ਵਜੋਂ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ਨਾਉ ਦਾ ਸਿੱਕਾ ਜਾਰੀ ਕਰ ਦਿੱਤਾ। ਜਿਸਤੇ ਫਾਰਸੀ ਵਿਚ ਉਕਰਿਆ ਸੀ ਕਿ - ਸਿੱਕਾ ਜ਼ਦਬਰ ਹਰ ਦੋ ਆਲਮ ਤੇਗਿ ਨਾਲਕ ਵਾਹਿਬ ਅਸਤ॥ ਫਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫਜਲਿ ਸੱਚਾ ਸਾਹਿਬ ਅਸਤ॥ ਅਰਥਾਤ ਸਿੱਕਾ ਮਾਰਿਆ ਦੋ ਜਹਾਨ ਉਤੇ, ਬਖਸ਼ਾ ਬਖਸ਼ੀਆ ਨਾਨਕ ਦੀ ਤੇਰਾ ਨੇ ਜੀ। ਫਤਹਿ ਸ਼ਾਹਿ ਸ਼ਹਾਨ ਗੋਬਿੰਦ ਸਿੰਘ ਜੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ। ਚਲੰਤ ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਦੂਜੇ ਪਾਸੇ ਰਾਜਧਾਨੀ ਦੀ ਉਸਤਤਿ ਦੇ ਸ਼ਬਦ ਸਨ- ਜਬਰ ਬ-ਅਮਾਨੁ-ਦਹਿਰ ਮੁਸਵਰਤ ਸ਼ਹਿਰ, ਜੀਨਤੁ ਤਖਤੁ, ਮੁਬਾਰਕ ਬਖਤ। ਅਰਥਾਤ ਜਾਰੀ ਹੋਇਆ ਸੰਸਾਰ ਦੇ ਸ਼ਾਂਤੀ ਅਸਥਾਨ, ਸ਼ਹਿਰਾਂ ਦੀ ਮੂਰਤਿ ਧੰਨਭਾਗੀ ਰਾਜਧਾਨੀ ਤੋਂ ਬਾਬਾ ਜੀ ਨੇ ਸਰਕਾਰੀ ਦਸਤਾਵੇਜ਼, ਸਨਦਾ, ਪ੍ਰਵਾਨਿਆਂ ਆਦਿ ਲਈ ਮੋਹਰ ਬਣਵਾਈ ਜਿਸਦੇ ਸ਼ਬਦ ਸਨ :- ਦੇਗੋ ਤੇਗੋ ਫਤਹਿ ਓ ਨੁਸਰਹਿਤ ਬੇ-ਦਿਰੰਗ॥ ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ॥ ਅਰਥਾਤ ਦੇਗ ਤੇਗ ਜਿੱਤ, ਸੇਵ ਨਿਰਾਲਮ, ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ। ਮੁਗਲ ਬਾਦਸ਼ਾਹਾਂ ਦੇ ਰਾਜ-ਸੰਗਤ ਦੀ ਤਰ੍ਹਾਂ ਬਾਬਾ ਜੀ ਨੇ ਵੀ ਸਰਹਿੰਦ ਦੀ ਫਤਹਿ ਤੋਂ ਇਕ ਨਵਾਂ ਸੰਮਤ ਨਾਨਕਸ਼ਾਹੀ ਅਰੰਭ ਕੀਤਾ ਜੋ ਉਨ੍ਹਾਂ ਦੇ ਰਾਜ ਦੇ ਅੰਤ ਦੇ ਨਾਲ ਹੀ ਸਮਾਪਤ ਹੋ ਗਿਆ। ਇਹ ਸਭ ਕੁਝ ਮੁਗਲ ਬਾਦਸ਼ਾਹਾਂ ਨੂੰ ਅਹਿਸਾਸ ਕਰਵਾਉਣਾ ਕਿ ਸਿੰਘਾਂ ਦੀ ਸ਼ਾਨ ਬਾਦਸ਼ਾਹਾਂ ਤੋਂ ਘੱਟ ਨਹੀਂ ਹੈ। ਬਾਬਾ ਜੀ ਨੇ ਨਿੱਜੀ ਨਾਉ ਉਤੇ ਕੁਝ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਸਾਹਿਬਾਨ ਦਾ ਸੇਵਕ ਦੱਸਿਆ। ਖਾਲਸਾ ਰਾਜ ਦੇ ਸਥਾਪਤ ਅਤੇ ਵਿਸਥਾਰ ਲਈ ਜੰਗਾਂ ਜਿੱਤਾਂ ਦਾ ਸਿਲਸਿਲਾ ਜਾਰੀ ਰਿਹਾ। ਬਾਬਾ ਜੀ ਨੇ ਜੁਲਾਈ 1710 ਵਿਚ ਗੰਗਾ ਤੇ ਯਮਨਾ ਦੇ ਇਲਾਕਿਆਂ ’ਤੇ ਕਬਜ਼ਾ ਕਰ ਲਿਆ। ਅਕਤੂਬਰ 1710 ਵਿਚ ਕਿਲ੍ਹਾ ਭਗਵੰਤ ਰਾਏ ਤੇ ਭੀਲੋਵਾਲ ਵੀ ਕਬਜ਼ੇ ਹੇਠ ਆ ਗਏ। ਜਦ ਮੁਗ਼ਲ ਸਮਰਾਟ ਬਹਾਦਰ ਸ਼ਾਹ ਨੂੰ ਜਦੋਂ ਖਾਲਸੇ ਦੀਆਂ ਜਿੱਤਾਂ ਦਾ ਪਤਾ ਲੱਗਾ ਉਸਨੇ ਜਿੱਤੇ ਇਲਾਕੇ ਵਾਪਸ ਲੈਣ ਲਈ ਪੰਜਾਬ ਵੱਲ ਵਧਿਆ। ਵਕਤ ਦੀ ਨਜ਼ਾਤਕ ਵੇਖ ਕੇ ਬਾਬਾ ਜੀ ਲੋਹਗੜ੍ਹ ਦੇ ਕਿਲ੍ਹੇ ਵਿਚ ਜਾ ਟਿੱਕੇ। ਸ਼ਾਹੀ 60000 ਦੀ ਫੌਜ ਨੇ ਕਿਲ੍ਹੇ ਨੂੰ ਘੇਰ ਲਿਆ। ਬਾਬਾ ਜੀ ਖਾਲਸਾ ਫੌਜ ਨਾਲ ਪਹਾੜਾਂ ਵੱਲ ਚਲੇ ਗਏ। ਖਾਲਸਾ ਫੌਜਾਂ ਨੇ ਬਿਲਾਸਪੁਰ ’ਤੇ ਹਮਲਾ ਕਰ ਲਿਆ। ਇਸ ਜੰਗ ਵਿਚ ਪਹਾੜੀ ਰਾਜੇ ਭੀਮ ਚੰਦ ਦੇ ਨਾਲ ਉਸਦੇ 1300 ਸੈਨਿਕ ਮਾਰੇ ਗਏ। ਬਾਕੀ ਪਹਾੜੀ ਰਾਜੇ ਸ਼ਰਨ ਵਿਚ ਆ ਗਏ। ਮੰਡੀ ਦੇ ਰਾਜੇ ਸਿੱਧ ਸੈਨ ਨੇ ਬਾਬਾ ਜੀ ਦਾ ਬੜਾ ਸਤਿਕਾਰ ਕੀਤਾ। ਉਸਨੇ ਕੁਲੂ ਦੇ ਰਾਜੇ ਵਿਰੁੱਧ ਬਾਬਾ ਜੀ ਦੀ ਮਦਦ ਕੀਤੀ। ਚੰਬਾ ਰਿਆਸਤ ਦੇ ਰਾਜੇ ਨੇ ਆਪਣੀ ਸੁੰਦਰ ਲੜਕੀ ਬਾਬਾ ਜੀ ਨਾਲ ਵਿਆਹ ਦਿੱਤੀ। ਉਸਦੀ ਕੁੱਖੋਂ ਪੁੱਤਰ ਅਜੈ ਸਿੰਘ ਪੈਦਾ ਹੋਇਆ। ਜੂਨ 4, 1811 ਨੂੰ ਬਹਿਰਾਮ ਦਾ ਜੰਗ ਹੋਇਆ। ਜੰਮੂ ਦਾ ਫੌਜਦਾਰ ਹਾਰ ਗਿਆ। ਖਾਲਸੇ ਨੇ ਬਹਿਰਾਮ ਤੇ ਰਾਏਪੁਰ ’ਤੇ ਕਬਜ਼ਾ ਕਰ ਲਿਆ। ਨਾਲ ਹੀ ਕਲਾਨੌਰ ਬਟਾਲਾ ’ਤੇ ਕਬਜ਼ਾ ਕਰ ਲਿਆ। ਉਸ ਵੇਲੇ ਮੁਹੰਮਦ ਅਮੀਨ ਖਾਂ ਤੇ ਰੁਸਤਮਦਿਲ ਖਾਂ ਦੀ ਫੌਜ ਆਉਣ ’ਤੇ ਬਾਬਾ ਜੀ ਫਿਰ ਪਹਾੜੀਆਂ ਵਿਚ ਜਾਣਾ ਪੈਂਦਾ ਰਿਹਾ। ਬਾਦਸ਼ਾਹ ਵਲੋਂ ਹੁਕਮ ਹੋਇਆ ਕਿ ਜਿਥੇ ਵੀ ਕੋਈ ਸਿੱਖ ਮਿਲੇ ਮਾਰ ਦਿੱਤਾ ਜਾਵੇ। ਬਹਾਦਰ ਸ਼ਾਹ 18 ਫਰਵਰੀ 1712 ਨੂੰ ਪਾਗਲ ਹੋ ਕੇ ਮਰ ਗਿਆ। ਸੰਨ 1713 ਨੂੰ ਫਰੁਖਸੀਅਰ ਬਾਦਸ਼ਾਹ ਬਣ ਗਿਆ। ਤਖਤ ਵਾਸਤੇ ਮੁਗਲਾਂ ਦੇ ਘਰੋਗੀ ਝਗੜੇ ਨੇ ਬਾਬਾ ਜੀ ਨੂੰ ਆਪਣੇ ਖੁਸੇ ਹੋਏ ਇਲਾਕਿਆਂ ’ਤੇ ਮੁੜ ਕਬਜ਼ਾ ਕਰਨ ਦਾ ਮੌਕਾ ਮਿਲ ਗਿਆ। ਸਢੋਰਾ ਅਤੇ ਲੋਹਗੜ੍ਹ ’ਤੇ ਕਬਜ਼ਾ ਕਰ ਲਿਆ। ਅਬਦੁਲ ਸਮੱਦ ਖਾਂ ਨੂੰ ਲਾਹੌਰ ਦਾ ਸੂਬਾ ਨਿਯੁਕਤ ਕੀਤਾ ਗਿਆ। ਉਸਦੇ ਪੁੱਤਰ ਜ਼ਕਰੀਆ ਖਾਂ ਨੂੰ ਜੰਮੂ ਦਾ ਹਾਕਮ ਥਾਪਿਆ। ਉਨ੍ਹਾਂ ਨੇ ਅਕਤੂਬਰ 1713 ਵਿਚ ਸਢੋਰਾ ਤੇ ਲੋਹਗੜ੍ਹ ’ਤੇ ਜਿੱਤ ਪ੍ਰਾਪਤ ਕਰ ਲਈ। ਬਾਬਾ ਜੀ ਜੰਮੂ ਦੀਆਂ ਪਹਾੜੀਆਂ ਵਿਚ ਚਲੇ ਗਏ। ਸੰਨ 1715 ਵਿਚ ਕਲਾਨੌਰ ਤੇ ਬਟਾਲਾ ਜਿੱਤ ਲਏ। ਮੁਗਲਾਂ ਨੇ ਲਾਹੌਰ ਵਿਖੇ ਵੱਡੀ ਸੈਨਾ ਇਕੱਠੀ ਕਰ ਲਈ। ਕਾਂਗੜੇ ਦਾ ਕਟੋਚ ਰਾਜਾ ਤਅੇ ਜਸਰੋਟਾ ਦੇ ਰਾਜੇ ਵਲੋਂ ਸੈਨਿਕ ਭੇਜੇ। ਬਾਬਾ ਜੀ ਨੇ ਕੋਟ ਮਿਰਜਾ ਜਾਨ ਪਿੰਡ ਤੋਂ ਮੁਗਲਾਂ ਦਾ ਟਾਕਰਾ ਕੀਤਾ। ਮੁਸਲਮਾਨ ਇਤਿਹਾਸਕਾਰ ਲਿਖਦਾ ਹੈ ਕਿ ਬਾਬਾ ਜੀ ਸ਼ਾਹੀ ਫੌਜਾਂ ਨੂੰ ਹਾਰ ਦੇਣ ਦੇ ਬਿਲਕੁਲ ਨੇੜੇ ਸਨ ਕਿ ਮੁਗਲਾਂ ਦੀ ਹੋਰ ਭਾਰੀ ਫੌਜ ਆਣ ਪਹੁੰਚੀ। ਇਸ ਲਈ ਸਿੰਘਾਂ ਨੂੰ ਗਰਦਾਸ-ਨੰਗਲ ਪਿੰਡ ਵੱਲ ਪਿਛੇ ਹਟਣਾ ਪਿਆ। ਉਥੇ ਭਾਈ ਦੁਨੀ ਚੰਦ ਦੀ ਹਵੇਲੀ ਵਿਚ ਠਹਿਰੇ। ਹਵੇਲੀ ਦੇ ਗਿਰਦ ਮੋਰਚੇ ਬਣਾਏ। ਦੋਹੀਂ ਪਾਸੀਂ ਖਾਈ ਪੁੱਟ ਕੇ ਪਾਣੀ ਭਰ ਲਿਆ ਤੇ ਖੋਭੇ ਵਾਲੀ ਥਾਂ ਬਣਾ ਲਈ ਤਾਂ ਜੋ ਵੈਰੀ ਅਗਾਂਹ ਨਾ ਵੱਧਣ। ਸ਼ਾਹੀ ਫੌਜਾਂ ਨੇ ਅਪ੍ਰੈਲ 1715 ਈ. ਵਿਚ ਗੁਰਦਾਸ-ਨੰਗਲ ਆ ਘੇਰਿਆ। ਸਿੰਘਾਂ ਨੇ ਗੁਰੀਲਾ ਯੁੱਧ ਨੀਤੀ ਅਪਣਾਈ। ਚਾਲੀ ਪੰਜਾਹ ਸਿੱਖ ਬਾਹਰ ਨਿਕਲਦੇ ਪਸ਼ੂਆਂ ਲਈ ਘਾਹ-ਪੱਠਾ ਲੈਂਦੇ, ਸ਼ਾਹੀ ਫੌਜਾਂ ਟਾਕਰਾ ਕਰਦੀਆਂ ਤਾਂ ਉਨ੍ਹਾਂ ਦਾ ਖਾਤਮਾ ਕਰਕੇ ਅਲੋਪ ਹੋ ਜਾਂਦੇ। ਘੇਰੇ ਦੇ ਲੰਮੇਰੇ ਹੋ ਜਾਣ ਕਰਕੇ ਆਟਾ ਦਾਣਾ ਮੁੱਕ ਗਿਆ। ਬਾਬਾ ਬਿਨੋਦ ਸਿੰਘ ਆਪਣੇ ਪੁੱਤਰ ਨੂੰ ਨਾਲ ਲੈ ਕੇ ਕਿਲ੍ਹਾ ਛੱਡ ਗਿਆ। ਸਿੰਘਾਂ ਨੂੰ ਘੋੜਿਆਂ, ਖੋਤਿਆਂ ਤੇ ਪਸ਼ੂਆਂ ਦਾ ਮਾਸ ਖਾਣਾ ਪਿਆ। ਉਨ੍ਹਾਂ ਨੇ ਘਾਹ ਤੇ ਦੁਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕੀਤਾ। ਬਹੁਤ ਸਾਰੇ ਬਿਮਾਰੀਆਂ ਕਰਕੇ ਮਰਦੇ ਗਏ। ਸਿੰਘ ਅੱਠ ਮਹੀਨੇ ਤੱਕ ਮੁਗਲਾਂ ਦੀ ਫੌਜ ਦਾ ਟਾਕਰਾ ਕਰਦੇ ਰਹੇ। ਜਿਸ ਵਿਚ 8000 ਸਿੰਘ ਸ਼ਹੀਦੀ ਪਾ ਗਏ। ਦਸੰਬਰ 7, 1715 ਨੂੰ ਮੁਗਲ ਫੌਜ ਨੇ ਹਵੇਲੀ ’ਤੇ ਕਬਜ਼ਾ ਕਰ ਲਿਆ। ਬਾਬਾ ਜੀ ਅਤੇ ਸਿੰਘਾਂ ਨੂੰ ਕੈਦ ਕਰ ਲਿਆ ਗਿਆ। ਮੁਗਲਾਂ ਨੇ ਲਗਭਗ 300 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਸਿੰਘਾਂ ਦੇ ਮਿ੍ਰਤਕ ਸਰੀਰਾਂ ਦੀ ਚੀਰ-ਫਾੜ ਕਰ ਦਿੱਤੀ ਕਿ ਉਨ੍ਹਾਂ ਨੇ ਸੋਨੇ ਦੇ ਸਿੱਕੇ ਨਿਗਲ ਲਏ ਹਨ। ਸ਼ਹੀਦ ਸਿੱਖਾਂ ਦੇ ਸਿਰ ਨੇਜਿਆਂ, ਬਰਛਿਆਂ ’ਤੇ ਟੰਗੇ ਗਏ। ਬਾਬਾ ਜੀ ਸੁਪਤਨੀ ਤੇ ਤਿੰਨ ਵਰ੍ਹਿਆਂ ਦੇ ਪੁੱਤਰ ਅਜੈ ਸਿੰਘ ਨੂੰ ਵੀ ਫੜ ਲਿਆ। ਗੁਰਦਾਸ-ਨੰਗਲ ਤੋਂ ਬਾਬਾ ਜੀ ਅਤੇ ਸਾਥੀਆਂ ਨੂੰ ਕੈਦੀ ਬਣਾ ਕੇ ਲਾਹੌਰ ਲਿਆਂਦਾ ਗਿਆ। ਬਾਬਾ ਜੀ ਨੂੰ ਲੋਹੇ ਦੀਆਂ ਜੰਜੀਰਾਂ ਨਾਲ ਜਕੜ ਕੇ ਲੋਹੇ ਦੇ ਪਿੰਜਰੇ ਵਿਚ ਬੰਦ ਕਰ ਦਿੱਤਾ। ਪਿੰਜਰਾ ਹਾਥੀ ਉਪਰ ਬੰਨ੍ਹ ਦਿੱਤਾ। ਦੋ ਮੁਗਲ ਸੈਨਿਕ ਖੰਜਰ ਲੈ ਕੇ ਪਹਿਰਾ ਦੇ ਰਹੇ ਸਨ। ਸਾਥੀਆਂ ਨੂੰ ਵੀ ਜੰਜੀਰਾਂ ਨਾਲ ਬੰਨ੍ਹ ਕੇ ਖੱਚਰਾਂ ਖੋਤਿਆਂ ਉਪਰ ਬਿਠਾਇਆ। ਬੰਦਾ ਸਿੰਘ ਬਹਾਦਰ ਜੀ ਨਾਲ 200 ਸਾਥੀਆਂ ਨੂੰ ਜ਼ਕਰੀਆ ਖਾਂ ਨੇ ਜਲੂਸ ਦੀ ਸ਼ਕਲ ਵਿਚ ਦਿੱਲੀ ਤੋਰਿਆ। ਬਾਦਸ਼ਾਹ ਨੂੰ ਖੁਸ਼ ਕਰਨ ਲਈ ਉਸਨੇ ਕੈਦੀਆਂ ਨੂੰ ਵਧਾਉਣ ਦੀ ਸੋਚੀ। ਰਾਹ ਵਿਚ ਹੋਰ ਸਿੱਖ ਫੜਨੇ ਸ਼ੁਰੂ ਕਰ ਦਿੱਤੇ। ਕੁਝ ਨੂੰ ਕੈਦੀ ਬਣਾ ਲਿਆ। ਕੁਝ ਦੇ ਸਿਰ ਵੱਡ ਕੇ ਹੋਰ ਨੇਜ਼ਿਆਂ ’ਤੇ ਟੰਗ ਲਏ। ਇਸ ਤਰ੍ਹਾਂ ਕੈਦੀਆਂ ਦੀ ਗਿਣਤੀ 740 ਅਤੇ ਟੰਗੇ ਹੋਏ ਸਿਰਾਂ ਦੀ ਗਿਣਤੀ 2000 ਹੋ ਗਈ। ਇਸ ਤੋਂ ਇਲਾਵਾ ਸਿੱਖਾਂ ਦੇ ਸਿਰ ਗੱਡਿਆਂ ’ਤੇ ਵੀ ਲੱਦੇ ਹੋਏ ਸਨ। ਇਹ ਜਲੂਸ 29 ਫਰਵਰੀ, 1716 ਈ. ਨੂੰ ਦਿੱਲੀ ਪੁੱਜਾ। ਜਲੂਸ ਦੇ ਅੱਗੇ ਟੰਗੇ ਹੋਏ ਸਿਰ ਸਨ। ਉਨ੍ਹਾਂ ਨਾਲ ਇਕ ਬਿੱਲੀ ਵੀ ਟੰਗੀ ਸੀ। ਇਹ ਦੱਸਣ ਲਈ ਕਿ ਗੁਰਦਾਸ-ਨੰਗਲ ਵਿਚ ਸਿੱਖ ਤਾਂ ਇਕ ਪਾਸੇ ਬਿਲੀ ਤੱਕ ਵੀ ਮਾਰ ਦਿੱਤੀ ਹੈ। ਇਸ ਤੋਂ ਬਾਅਦ ਬਾਬਾ ਜੀ ਸਨ, ਜੋ ਹਾਥੀ ਤੇ ਇਕ ਪਿੰਜਰੇ ਵਿਚ ਸਨ। ਮਖੌਲ ਉਡਾਉਣ ਲਈ ਤਿਲੇ ਗੋਟੇ ਵਾਲੇ ਕੀਮਤੀ ਕੱਪੜੇ ਪਾਏ ਹੋਏ ਸਨ। ਉਨ੍ਹਾਂ ਦੇ ਪਿਛੇ ਇਕ ਸੈਨਿਕ ਨੰਗੀ ਤਲਵਾਰ ਲੈ ਕੇ ਖੜ੍ਹਾ ਸੀ। ਪਿਛੇ ਬਾਕੀ ਕੈਦੀ ਆ ਰਹੇ ਸਨ। ਜੋ ਦੋ-ਦੋ ਬੰਨ੍ਹ ਕੇ ਬਿਨਾਂ ਕਾਠੀ ਵਾਲੇ ਊਠਾਂ ਉਤੇ ਬੈਠੇ ਹੋਏ ਸਨ। ਜਿਨ੍ਹਾਂ ਦੇ ਸਿਰਾਂ ਉਤੇ ਭੇਡ ਦੀ ਖੱਲ ਦੀਆਂ ਨੋਕਦਾਰ ਸ਼ੀਸ਼ੇ ਜੜੀਆਂ ਟੋਪੀਆਂ ਸਨ। ਅਗਰਾਬਾਦ ਅਤੇ ਦਿੱਲੀ ਦੇ ਲਾਹੌਰੀ ਦਰਵਾਜ਼ੇ ਦੇ ਵਿਚਕਾਰ ਮੀਲਾਂ ਲੰਮੀ ਸੜਕ ਦੇ ਦੋਨੇ ਪਾਸੇ ਤਮਾਸ਼ਬੀਨ ਖੜ੍ਹੇ ਸਨ। ਮਿਰਜ਼ਾ ਮੁਹੰਮਦ ਹਰੀਸੀ ਜੋ ਇਸ ਨੂੰ ਦੇਖਿਆ ਤਮਾਸ਼ ਕਹਿੰਦਾ ਹੈ ਗਲੀਆਂ ਬਜ਼ਾਰਾਂ ਵਿਚ ਇਤਨਾ ਭਾਰੀ ਇਕੱਠ ਸ਼ਾਇਦ ਹੀ ਕਿਸੇ ਨੇ ਵੇਖਿਆ ਹੋਵੇ। ਮੁਸਲਮਾਨ ਖੁਸ਼ੀ ਦੇ ਮਾਰੇ ਫੁੱਲੇ ਨਹੀਂ ਸਨ ਸਮਾਉਦੇ, ਪਰ ਸਿੱਖ ਵੀ ਭਾਣੇ ਨੂੰ ਮੰਨਦੇ ਹੋਏ ਸ਼ਾਂਤ ਸਨ। ਗੁਰਬਾਣੀ ਦਾ ਜਾਪ ਕਰਦੇ ਰਹੇ। ਤਮਾਸ਼ਬੀਨ ਆਖਦੇ ਕਿ ਤੁਹਾਡੀਆਂ ਕੀਤੀਆਂ ਨੇ ਇਹ ਦਿਨ ਵਿਖਾਏ ਹਨ। ਸਿੰਘ ਕਹਿੰਦੇ ਸਭ ਕੁਝ ਰੱਬ ਦੀ ਰਜ਼ਾ ਵਿਚ ਹੋ ਰਿਹਾ ਹੈ। ਭੀੜ ਨੇ ਕਿਹਾ ਕਿ ਹੁਣ ਤੁਹਾਨੂੰ ਮਾਰ ਦਿੱਤਾ ਜਾਵੇਗਾ। ਸਿੰਘ ਕਹਿੰਦੇ ਅਸੀਂ ਮੌਤ ਤੋਂ ਕਦੇ ਡਰਹੇ ਹਾਂ? ਜੇਕਰ ਅਸੀਂ ਡਰਦੇ ਹੁੰਦੇ ਤਾਂ ਇੰਨੀਆਂ ਜੰਗਾਂ ਕਿਵੇਂ ਲੜ ਸਕਦੇ ਸੀ? ਅਸੀਂ ਤਾਂ ਮਜ਼ਬੂਰੀ ਵੱਸ ਤੁਹਾਡੇ ਕਾਬੂ ਆ ਗਏ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਕਿਹੋ ਜਿਹੇ ਹੱਥ ਵਿਖਾ ਸਕਦੇ ਹਾਂ। ਜਦੋਂ ਸ਼ਾਹੀ ਕਿਲ੍ਹੇ ਕੋਲ ਪਹੁੰਚੇ ਤਾਂ ਬਾਬਾ ਜੀ ਦੇ ਪ੍ਰਮੁੱਖ ਸਾਥੀ ਜਿਵੇਂ - ਬਾਜ਼ ਸਿੰਘ, ਫਤਹਿ ਸਿੰਘ, ਬਾਬਾ ਕਾਨ੍ਹ ਸਿੰਘ ਆਦਿ ਨੂੰ ਬੰਦੀਖਾਨੇ ਭੇਜ ਦਿੱਤਾ। ਬਾਬਾ ਜੀ ਦੇ ਤਿੰਨ ਵਰ੍ਹਿਆਂ ਦੇ ਪੁੱਤਰ ਅਜੇ ਸਿੰਘ ਉਸਦੀ ਮਾਤਾ ਤੇ ਖਿਡਾਵੀ ਨੂੰ ਸ਼ਾਹੀ ਜ਼ਨਾਨਖਾਨਾ ਵਿਚ ਰੱਖਿਆ। ਮਾਰਚ 5, 1716 ਨੂੰ ਕੋਤਵਾਲੀ ਦੇ ਸਾਹਮਣੇ ਸਿੱਖ ਕੈਦੀਆਂ ਦੇ 100-100 ਕਰਕੇ ਕਤਲ ਸ਼ੁਰੂ ਹੋਏ। ਵਾਰ ਵਾਰ ਐਲਾਨ ਕੀਤਾ ਜਾਂਦਾ ਕਿ ਜਿਹੜਾ ਆਪਣਾ ਧਰਮ ਤਿਆਗ ਕੇ ਮੁਸਲਮਾਨ ਬਣ ਜਾਵੇ ਉਸਦੀ ਜਾਨ ਬਖਸ਼ ਦਿੱਤੀ ਜਾਵੇ। ਜਾਨ ਸਰਮਨ ਸਟੀਫ ਨਸਨ ਜੋ ਸ਼ਾਹੀ ਦਰਬਾਰ ਵਿਚ ਸਨ ਦਾ ਕਥਨ ਹੈ ਕਿ ਕੋਈ ਵੀ ਸਿੱਖ ਆਪਣੇ ਧਰਮ ਤੋਂ ਨਹੀਂ ਫਿਰਿਆ। ਸੱਤ ਦਿਨ ਵਿਚ ਸਾਰੇ ਸਿੱਖ ਸ਼ਹੀਦ ਹੋ ਗਏ। ਰਾਤ ਨੂੰ ਸ਼ਹੀਦਾਂ ਦੇ ਸਰੀਰ ਗੱਡਿਆਂ ਉਤੇ ਲੱਦ ਕੇ ਸ਼ਹਿਰੋਂ ਬਾਹਰ ਦਰਖਤਾਂ ’ਤੇ ਟੰਗ ਦਿੱਤੇ ਜਾਂਦੇ। ਇਸ ਕਤਲੇਆਮ ਤੋਂ ਤਿੰਨ ਮਹੀਨੇ ਤੱਕ ਬਾਬਾ ਜੀ ਅਤੇ ਸਾਥੀਆਂ ਨੂੰ ਸਖ਼ਤ ਤਸੀਹੇ ਦਿੱਤੇ ਗਏ ਕਿ ਉਹ ਆਪਣੇ ਦੱਬੇ ਹੋਏ ਖਜ਼ਾਨੇ ਅਤੇ ਉਨ੍ਹਾਂ ਦੇ ਮਦਦਗਾਰ ਕੌਣ ਸਨ, ਦਾ ਪਤਾ ਦੇਣ। ਅੰਤ ਬਾਬਾ ਜੀ ਅਤੇ ਉਨ੍ਹਾਂ ਦੇ 26 ਸਾਥੀਆਂ ਨੂੰ 9, ਜੂਨ 1716 ਨੂੰ ਸ਼ਹੀਦ ਕਰਨ ਲਈ ਖਵਾਜ਼ਾ ਕੁਦਬਦੀਨ ਬਖਤਿਆਰ ਕਾਕੀ ਦੇ ਮਕਬਰੇ ਦੀ ਪਰਿਕਰਮਾ ਕਰਵਾਈ ਗਈ। ਫਿਰ ਦੁਹਰਾਇਆ ਕਿ ਇਸਲਾਮ ਕਬੂਲ ਕਰੋ ਜਾਂ ਫਿਰ ਮੌਤ। ਦਸ਼ਮੇਸ਼ ਪਿਤਾ ਦੇ ਸਿਦਕੀ ਸੰਤ ਸੂਰਮਿਆਂ ਨੇ ਸ਼ਹੀਦੀ ਪ੍ਰਾਪਤ ਕਰ ਲਈ। ਬਾਬਾ ਜੀ ਦੇ ਤਿੰਨ ਸਾਲਾ ਪੁੱਤਰ ਅਜੈ ਸਿੰਘ ਨੂੰ ਬਾਬਾ ਜੀ ਦੀ ਗੋਦ ਵਿਚ ਬਿਠਾਇਆ ਅਤੇ ਆਪਣੇ ਪੁੱਤਰ ਨੂੰ ਖ਼ੁਦ ਵੱਡ ਦਿਓ। ਬਾਬਾ ਜੀ ਨੇ ਇਨਕਾਰ ਕੀਤਾ ਤਾਂ ਜਲਾਦ ਨੇ ਬੱਚੇ ਦੇ ਟੋਟੇ ਕਰ ਦਿੱਤੇ। ਬੱਚੇ ਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਤੁਨਿਆ ਗਿਆ। ਬਾਬਾ ਜੀ ਰੱਬ ਦੇ ਭਾਣੇ ਨੂੰ ਮਿਠਾ ਕਰਕੇ ਮੰਨਦੇ ਅਡੋਲ ਰਹੇ। ਮੁਸਲਮਾਨ ਇਤਿਹਾਸਕਾਰ ਗੁਲਾਮ ਹੁਸੈਨ ਲਿਖਦਾ ਹੈ ਕਿ ਇਤਮਾਦਲ ਦੌਲਾ ਮੁਹੰਮਦ ਅਮੀਨ ਖਾਂ ਜੋ ਬਾਬਾ ਜੀ ਦੇ ਕੋਲ ਖੜ੍ਹਾ ਸੀ। ਇਸ ਸ਼ਹੀਦੀ ਦਾ ਉਸਦੇ ਮਨ ਤੇ ਅਸਰ ਹੋਇਆ ਤਾਂ ਉਹ ਕਹਿ ਉਠਿਆ ਕਿ ਅਜਿਹੀ ਸਿਆਣਪ, ਸਾਊਪੁਣੇ ਤੇ ਉਚਿਤਾ ਦੇ ਮਾਲਕ ਨੇ ਦੁਨੀਆ ਨੂੰ ਅਜਿਹੇ ਵਖਤਾਂ ਵਿਚ ਕਿਉ ਪਾਇਆ ਅਤੇ ਆਪਣੀ ਜਾਨ ਨੂੰ ਇਸ ਬਿਪਤਾ ਵਿਚ ਫਸਾਇਆ। ਜਲਾਦ ਨੇ ਸਭ ਤੋਂ ਪਹਿਲਾਂ ਬਾਬਾ ਜੀ ਦੀਆਂ ਅੱਖਾਂ ਕੱਢੀਆਂ। ਹੱਥ ਪੈਰ ਵੱਡਣ ਉਪਰੰਤ ਭਖਦੇ ਹੋਏ ਨਾਲ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ। ਅਜਿਹੇ ਅਣਮਨੁੱਖੀ ਤਸੀਹੇ ਸਹਿੰਦਿਆਂ ਬਾਬਾ ਜੀ, ਜੂਨ 9, 1716 ਨੂੰ ਸ਼ਹੀਦੀ ਪਾ ਗਏ। ਬਾਬਾ ਜੀ ਦੇ 6 ਸਾਲ ਦੇ ਰਾਜ ਪ੍ਰਬੰਧ ਦੀਆਂ ਵਿਸ਼ੇਸ਼ਤਾਈਆਂ ਹਨ ਕਿ ਬਾਬਾ ਜੀ ਸਿੱਖ ਕੌਮ ਦੇ ਉਹ ਸਿਪਾਹੀ ਹਨ ਜਿਨ੍ਹਾਂ ਸਿੱਖ ਧਰਮ ਵਿਚ ਬਹਾਦਰੀ ਦੇ ਸਿਧਾਂਤ ਨੂੰ ਅਗਾਂਹ ਤੋਰਿਆ। ਖਾਲਸੇ ਨੇ ਬਰਾਬਰਤਾ ਦੇਸਿਧਾਂਤ ’ਤੇ ਪਹਿਰਾ ਦਿੰਦਿਆਂ ਪਹਿਲੀ ਵਾਰ ਵਾਰ ਰਾਜਸੀ ਸੱਤਾ ’ਤੇ ਕਬਜ਼ਾ ਕੀਤਾ। ਉਨ੍ਹਾਂ ਨੇ ਨੀਚਾ ਵਿਚੋਂ ਨੀਚ ਨੂੰ ਹਾਕਮ ਬਣਾਇਆ। ਖਾਲਸੇ ਨੇ ਜਿਸ ਇਲਾਕੇ ’ਤੇ ਕਬਜ਼ਾ ਕੀਤਾ, ਉਸ ਸੂਬੇ ਦਾ ਪਹਿਲਾ ਹਾਕਮ ਭਾਈ ਬੀਰ ਸਿੰਘ ਨੂੰ ਥਾਪਿਆ ਜੋ ਇਕ ਨੀਵੀਂ ਜਾਤ ਵਿਚੋਂ ਸਨ। ਉਨ੍ਹਾਂ ਦੇ ਰਾਜ ਵਿਚ ਸਿੱਖ ਇਕ ਅਜਿੱਤ ਕੌਮ ਦੇ ਰੁਪ ਵਿਚ ਸਾਹਮਣੇ ਆਈ। ਉਨ੍ਹਾਂ ਦੇ ਰਾਜ ਕਾਲ ਵਿਚ ਹਰ ਇਕ ਨੂੰ ਬਰਾਬਰ ਅਜ਼ਾਦੀ ਸੀ। ਉਹ ਕਿਸੇ ਕੌਮ ਜਾਂ ਫਿਰਕੇ ਦੇ ਵਿਰੁੱਧ ਨਹੀਂ ਸਨ। ਉਨ੍ਹਾਂ ਤੋਂ ਬਾਅਦ 1717-1748 ਤੱਕ ਮੁਗਲਾਂ ਦੇ ਅਕਹਿ ਜ਼ੁਲਮ ਸਹਿ ਕੇ ਵੀ ਖਾਲਸੇ ਦੀਆਂ ਬਾਰਾਂ ਮਿਸਲਾਂ ਹੋਂਦ ਵਿਚ ਆਈਆਂ। ਫਿਰ 1801 ਵਿਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਵਿਸ਼ਾਲ ਖਾਲਸਾ ਰਾਜ ਸਥਾਪਤ ਕੀਤਾ। ਬਾਬਾ ਜੀ ਨੇ ਜਨਤੰਤਰ ਦੀ ਨੀਂਹ ਰੱਖੀ। ਡਾ. ਗੰਡਾ ਸਿੰਘ ਜੀ ਅਨੁਸਾਰ -ਬਾਬਾ ਜੀ ਦੀ ਅਗਵਾਈ ਹੇਠ ਖਾਲਸੇ ਨੇ ਜ਼ਿੰਮੀਦਾਰਾ ਪ੍ਰਬੰਧ ਖਤਮ ਕੀਤਾ। ਜ਼ਮੀਨ ’ਤੇ ਉਨ੍ਹਾਂ ਕਿਸਾਨਾਂ ਦੀ ਮਾਲਕੀ ਕੀਤੀ ਜੋ ਖ਼ੁਦ ਹੱਲ ਵਾਹੰੁਦੇ ਸਨ। ਅਜਿਹੇ ਲੋਕਾਂ ਨੂੰ ਉਘਾ ਕੀਤਾ ਜੋ ਬੇਜ਼ਮੀਨੇ ਅਤੇ ਨਿਖਿੱਧ ਸਨ। ਬਾਬਾ ਜੀ ਇਕ ਸੂਰਬੀਰ, ਸਫ਼ਲ ਪ੍ਰਬੰਧਕ, ਸਿੱਦਕੀ ਅਤੇ ਧਰਮੀ ਸਿੱਖ ਸਨ। ਉਨ੍ਹਾਂ ਦੀ ਸਿੱਖ ਕੌਮ ਨੂੰ ਬੇਮਿਸਾਲ ਦੇਣ ਹੈ। ਉਨ੍ਹਾਂ ਦੀ ਵਿਲੱਖਣ ਸ਼ਹੀਦੀ ਅਤੇ ਉਨ੍ਹਾਂ ਦਾ ਸਿੱਖ ਪੰਥ ਦੀ ਸਥਾਪਤੀ ਵਿਚ ਪਾਏ ਯੋਗਦਾਨ ਤੇ ਕੌਮ ਨੂੰ ਹਮੇਸ਼ਾ ਮਾਣ ਰਹੇਗਾ। ਅੰਤਿਕਾ : ਜੋ ਮਨੁੱਖ ਜਗਤ-ਰੂਪ ਰਣਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਅੜ ਖਲੋਤਾ ਹੈ ਤੇ ਸਮਝਦਾ ਹੈ ਕਿ ਇਹ ਮਨੁੱਖਾ ਜੀਵਨ ਹੀ ਮੌਕਾ ਹੈ। ਜਦ ਇਨ੍ਹਾਂ ਨਾਲ ਲੜਿਆ ਜਾ ਸਕਦਾ ਹੈ। ਉਹ ਅਸਲ ਸੂਰਮਾ ਹੈ। ਉਸਦੇ ਦਸਮ-ਦੁਆਰਾ ਵਿਚ ਧੌਂਸਾਂ ਵੱਜਦਾ ਹੈ। ਉਸਦੇ ਨਿਸ਼ਾਨੇ ’ਤੇ ਚੋਟ ਪੈਂਦੀ ਹੈ। ਭਾਵ ਉਸਦਾ ਮੰਨ ਪ੍ਰਭੂ ਚਰਣਾਂ ਵਿਚ ਉਚੀਆਂ ਉਡਾਰੀਆਂ ਲਾਉਦਾ ਹੈ। ਜਿਥੇ ਕਿਸੇ ਵਿਕਾਰ ਦੀ ਸੁਣਾਈ ਹੀ ਨਹੀਂ ਹੋ ਸਕਦੀ। ਉਸਦੇ ਹਿਰਦੇ ਵਿਚ ਪ੍ਰਭੂ ਚਰਨਾਂ ਵਿਚ ਜੁੜੇ ਰਹਿਣ ਦੀ ਧੂਹ ਪੈਂਦੀ ਹੈ। ਹਾਂ ਇਕ ਸੂਰਮਾ ਹੋਰ ਵੀ ਹੈ। ਉਸ ਮਨੁੱਖ ਨੂੰ ਭੀ ਸੂਰਮਾ ਸਮਝਣਾ ਚਾਹੀਦਾ ਹੈ, ਜੋ ਗਰੀਬ ਦੀ ਖਾਤਰ ਲੜਦਾ ਹੈ। ਗਰੀਬਾਂ ਵਾਸਤੇ ਲੜਦਾ ਲੜਦਾ ਟੋਟੇ ਟੋਟੇ ਹੋ ਮਰਦਾ ਹੈ। ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ। ਪਰ ਪਿਛਾਂਹ ਪੈਰ ਨਹੀਂ ਹਟਾਉਦਾ। ਆਪਣੀ ਜਿੰਦ ਬਚਾਉਣ ਦੀ ਖਾਤਰ ਗਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ। ਅੰਗ 1105-ਭਗਤ ਕਬੀਰ ਜੀ।

Leave a Comment

Your email address will not be published. Required fields are marked *