IMG-LOGO
Home News ਕੈਨੇਡੀਅਨ ਮੱਲ ਰੈਸਲਿੰਗ ਕਲੱਬ ਸਰੀ ਨੇ ਕੁਸ਼ਤੀਆ ਵਿੱਚ ਰਚਿਆ ਨਵਾਂ ਇਤਿਹਾਸ : ਕੋਚ ਅਮਨ ਢਿੱਲੋਂ
ਪੰਜਾਬ

ਕੈਨੇਡੀਅਨ ਮੱਲ ਰੈਸਲਿੰਗ ਕਲੱਬ ਸਰੀ ਨੇ ਕੁਸ਼ਤੀਆ ਵਿੱਚ ਰਚਿਆ ਨਵਾਂ ਇਤਿਹਾਸ : ਕੋਚ ਅਮਨ ਢਿੱਲੋਂ

by Admin - 2022-06-22 20:24:38 0 Views 0 Comment
IMG
ਕਨੇਡੀਅਨ ਮੱਲ ਰੈਸਲਿੰਗ ਕਲੱਬ ਸਰੀ ਦੇ ਪਹਿਲਵਾਨ ਬੱਚਿਆਂ ਨੇ ਕੁਸਤੀਆ ਵਿੱਚ ਮੈਡਲ ਜਿੱਤਕੇ ਕੁਸਤੀਆ ਵਿੱਚ ਨਵਾਂ ਇਤਿਹਾਸ ਰਚਿਆ ਹੈ। ਇਸ ਸਬੰਧੀ ਸਾਨੂੰ ਕਨੇਡਾ ਤੋ ਜਾਣਕਾਰੀ ਦਿੰਦਿਆਂ ਕੋਚ ਅਮਨ ਢਿੱਲੋਂ ਸਿੰਗਾਰਾ ਢੇਸੀ ਜਸਵੀਰ ਥਾਦੀ ਕਨੇਡਾ ਨੇ ਦੱਸਿਆ ਕਿ ਆਲ ਕਨੇਡਾ ਨੈਸਨਲ ਰੈਸਲਿੰਗ ਸਕੂਲ ਚੈਪੀਅਨਸ਼ਿਪ ਜੋ ਕਿ ਮਿਤੀ 9 ਜੂਨ 2022 ਤੋ 12 ਜੂਨ 2022 ਤੱਕ ਕੈਲਗਿਰੀ ਸਹਿਰ ਵਿੱਚ ਕਰਵਾਈ ਗਈ। ਜਿਸ ਵਿੱਚ ਕੈਨੇਡੀਅਨ ਮੱਲ ਰੈਸਲਿੰਗ ਕਲੱਬ ਸਰੀ ਦੇ ਬੱਚਿਆਂ ਨੇ ਕੁਸਤੀ ਕੋਚ ਅਮਨ ਜੀ ਦੀ ਯੋਗ ਅਗਵਾਈ ਵਿੱਚ ਭਾਗ ਲਿਆ। ਇਸ ਰੈਸਲਿੰਗ ਚੈਪੀਅਨਸ਼ਿਪ ਵਿੱਚ ਕਨੇਡੀਅਨ ਮੱਲ ਰੈਸਲਿੰਗ ਕਲੱਬ ਸਰੀ ਦੇ ਪਹਿਲਵਾਨਾਂ ਨੇ ਉਮਰ ਵਰਗ 15 ਸਾਲ ਵਿੱਚ ਲੜਕਿਆਂ ਨੇ ਪਹਿਲਾਂ ਸਥਾਨ ਤੇ ਉਮਰ ਵਰਗ 15 ਸਾਲ ਵਿੱਚ ਲੜਕੀਆਂ ਨੇ ਤੀਸਰਾ ਸਥਾਨ ਹਾਸਿਲ ਕੀਤਾ। 17 ਸਾਲ ਉਮਰ ਵਰਗ ਵਿੱਚ ਲੜਕਿਆਂ ਨੇ ਮੈਡਲ ਹਾਸਲ ਕੀਤਾ। 19 ਸਾਲ ਉਮਰ ਵਰਗ ਵਿੱਚ ਲੜਕਿਆਂ ਨੇ ਪਹਿਲਾਂ ਸਥਾਨ ਹਾਸਲ ਕਰਕੇ ਕਨੇਡੀਅਨ ਮੱਲ ਰੈਸਲਿੰਗ ਕਲੱਬ ਸਰੀ ਦਾ ਨਾਮ ਚਮਕਾਇਆ ਹੈ। ਇਸ ਪ੍ਰਾਪਤੀ ਤੇ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਖੁਸੀ ਦੀ ਲਹਿਰ ਹੈ। ਕਿਉਕੀ ਇਹਨਾਂ ਬੱਚਿਆਂ ਨੇ ਸੱਤ ਸਮੁੰਦਰਾਂ ਤੋ ਪਾਰ ਰਹਿਕੇ ਵੀ ਪੰਜਾਬ ਦੀ ਮਿੱਟੀ ਦਾ ਮਾਣ ਵਧਾਇਆ ਹੈ। ਇਹ ਬੱਚੇ ਜਿਥੇ ਆਪਣੇ ਮਾ ਬਾਪ ਦਾ ਨਾਮ ਚਮਕਾ ਰਹੇ ਹਨ। ਉਥੇ ਹੀ ਸਮੁੱਚੇ ਪੰਜਾਬੀ ਭਾਈਚਾਰੇ ਦਾ ਨਾਮ ਵੀ ਖੇਡਾਂ ਦੇ ਜ਼ਰੀਏ ਰੋਸ਼ਨ ਕਰ ਰਹੇ ਹਨ। ਆਉਣ ਵਾਲੇ ਸਮੇ ਵਿੱਚ ਕਨੇਡੀਅਨ ਮੱਲ ਰੈਸਲਿੰਗ ਕਲੱਬ ਸਰੀ ਦੇ ਇਹਨਾਂ ਪਹਿਲਵਾਨ ਬੱਚਿਆਂ ਤੋ ਵੱਡੀਆਂ ਉਮੀਦਾਂ ਹਨ। ਇਹ ਪਹਿਲਵਾਨ ਬੱਚੇ ਉਲੰਪਿਕ ਵਿੱਚ ਭਾਗ ਲੈ ਕੇ ਕਨੇਡੀਅਨ ਮੱਲ ਰੈਸਲਿੰਗ ਕਲੱਬ ਸਰੀ ਦਾ ਨਾਮ ਚਮਕਾਉਣ।

Leave a Comment

Your email address will not be published. Required fields are marked *