IMG-LOGO
Home News index.html
ਰਾਜਨੀਤੀ

ਬੰਦੀ ਸਿੰਘਾਂ ਦੀ ਰਿਹਾਈ ਦੀ ਯਾਦ ਅਕਾਲੀਆਂ ਨੂੰ ਸੱਤਾ ਵੇਲੇ ਕਿਉਂ ਨਹੀਂ ਆਈ?

by Admin - 2022-06-22 20:17:36 0 Views 0 Comment
IMG
ਅੰਗਰੇਜ ਸਿੰਘ ਹੁੰਦਲ ਸੰਗਰੂਰ ਦੀ ਲੋਕ ਸਭਾ ਜ਼ਿਮਨੀ ਵਾਸਤੇ ਸਾਰੀਆਂ ਪਾਰਟੀਆਂ ਨੇ ਆਪਣੇ ਉਮਦੀਵਾਰ ਐਲਾਨੇ ਹਨ ਅਤੇ ਢੰਗ ਨਾਲ ਉਥੋਂ ਦੀ ਜਨਤਾ ਨਾਲ ਵਾਅਦੇ ਕੀਤੇ ਜਾ ਹਨ ਕਿ ਅਸੀਂ ਜਿੱਤਣ ਤੋਂ ਬਾਅਦ ਲੋਕ ਸਭਾ ਹਲਕੇ ’ਚ ਕੀ-ਕੀ ਸਹੂਲਤਾਂ ਪ੍ਰਦਾਨ ਕਰ ਸਕਦੇ ਹਾਂ। ਮੈਂ ਕਿਸੇ ਵੀ ਪਾਰਟੀ ਨਾਲ ਸਬੰਧਿਤ ਨਹੀਂ ਹਾਂ। ਅਕਾਲੀ ਦਲ ਬਾਦਲ ਜੋ ਆਪਣੇ ਆਪ ਨੂੰ ਪੰਥ ਦਾ ਹਿੱਸਾ ਦੱਸਦੇ ਹਨ ਉਨ੍ਹਾਂ ਬਾਰੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਬੀਬੀ ਕਮਲਦੀਪ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਜੋ ਜੇਲ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਧਰਮੀ ਭੈਣ ਹੈ। ਚੋਣਾਂ ’ਚ ਮੁੱਖ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਰਿਹਾਈ ਕਰਵਾਉਣ ਵਾਸਤੇ ਯਤਨ ਕੀਤੇ ਜਾ ਸਕਣ। ਲੋਕ ਸਭਾ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਮੌਜੂਦਾ ਮੈਂਬਰ ਪਾਰਲੀਮੈਂਟ ਹਨ ਅਤੇ ਇਸ ਤੋਂ ਇਲਾਵਾ ਹੋਰ ਵੀ ਅਕਾਲੀ ਦਲ ਮੈਂਬਰ ਪਾਰਲੀਮੈਂਟ ਰਹੇ ਹਨ। ਉਨ੍ਹਾਂ ਨੇ ਕਿੰਨੀ ਵਾਰ ਬੰਦੀ ਸਿੰਘਾਂ ਦੀ ਰਿਹਾਈ ਮੁੱਦਾ ਉਠਾਇਆ। ਪੰਜਾਬ ਸੂਬੇ ’ਚ ਅਕਾਲੀ ਦਲ ਬਾਦਲ ਦੀ ਸਰਕਾਰ ਰਹੀ ਹੈ ਉਸ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਦੀ ਕਿੰਨੀ ਵਾਰ ਗੱਲ ਕੀਤੀ ਹੈ। ਜਦੋਂ ਕਿ ਪੰਜਾਬ ਵਿਚ ਸੱਤਾ ਦਾ ਸੁੱਖ ਭੋਗਦਿਆਂ ਅਕਾਲੀਆਂ ਨੂੰ ਯਾਦ ਕਿਉਂ ਨਹੀਂ ਆਇਆ ਕਿ ਕੇਂਦਰ ਵਿਚ ਭਾਈਵਾਲੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸਿੰਘਾਂ ਦੀ ਰਿਹਾਈ ਵਾਲੀ ਅਵਾਜ਼ ਨਹੀਂ ਉਠਾਈ। ਵਿਧਾਨ ਸਭਾ ਚੋਣਾਂ ’ਚ ਪੰਜਾਬ ਦੀ ਜਨਤਾ ਨੂੰ ਅਕਾਲੀ ਦਲ ਬਾਰੇ ਸਮਝ ਆ ਗਈ ਹੈ ਕਿ ਇਹ ਕਿਹੜੇ ਪੰਥਕ ਹਨ ਇਸ ਲਈ ਲੋਕਾਂ ਨੇ ਨਕਾਰ ਦਿੱਤਾ ਹੈ। ਤੀਜੇ ਨੰਬਰ ਵਾਲੀ ਪਾਰਟੀ ਬਣ ਕੇ ਰਹਿ ਗਈ ਹੈ। ਅਕਾਲੀ ਦਲ ਨੇ ਹਮੇਸ਼ਾ ਹੀ ਸੱਤਾ ਹਾਸਲ ਕਰਨ ਲਈ ਪੰਥ ਦਾ ਇਸਤੇਮਾਲ ਕੀਤਾ ਹੈ। ਪੰਜਾਬੀ ਇਹ ਜਾਣਦੇ ਹਨ ਕਿ ਪੰਥਕ ਸਰਕਾਰ ਨੇ ਕਿਹੜੇ ਵੱਡੇ ਪੰਥਕ ਕੰਮ ਕੀਤੇ ਹਨ। ਸਿੱਖ ਧਰਮ ਵਿਚ ਗੁਰਗੱਦੀ ਤੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਇਲਾਜ਼ਮ ਲੱਗਣ ਵਾਲੇ ਸਾਧ ਨੂੰ ਸਿੱਖ ਰਹਿਤ ਮਰਿਯਾਦਾ ਦੇ ਉਲਟ ਜਾ ਕੇ ਆਪਣੀ ਕੁਰਸੀ ਦੇ ਜ਼ੋਰ ਨਾਲ ਸਿੱਖਾ ਦੇ ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਆਪੇ ਲਗਾਏ ਜਥੇਦਾਰ ਤੋਂ ਮੁਆਫੀ ਦਿਵਾਈ। ਕੀ ਇਹ ਪੰਥਕ ਕਾਰਜ ਕੀਤਾ ਹੈ ਪੰਥਕ ਸਰਕਾਰ ਨੇ। ਏਸੇ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਦੀ ਬੇਅਦਬੀ ਹੋਈ ਹੈ ਤੇ ਇਨਸਾਫ ਦੀ ਮੰਗ ਕਰਦੀਆਂ ਹੋਈਆਂ ਸਿੱਖ ਸੰਗਤਾਂ ਤੇ ਜ਼ੁਲਮ ਢਾਹਿਆ ਗਿਆ ਤੇ ਫਾਇਰਿੰਗ ਕੀਤੀ ਗਈ ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੰਥਕ ਸਰਕਾਰ ਦੇ ਸੱਤਾ ਵਿਚ ਹੁੰਦਿਆ ਏਹੋ ਜਿਹੀਆਂ ਮਾੜੀਆਂ ਘਟਾਨਾਵਾ ਹੋਈਆਂ ਇਨਸਾਫ ਅਜੇ ਤੱਕ ਨਹੀਂ ਮਿਲਿਆ ਤੇ ਇਹ ਅਜੇ ਵੀ ਆਪਣੇ ਆਪ ਨੂੰ ਪੰਥਕ ਦੱਸਦੇ ਹਨ। ਸਿੱਖਾਂ ਦੇ ਕੱਟੜ ਵਿਰੋਧੀ ਸ਼ਿਵ ਸੈਨਾ ਵਾਲੇ ਜੋ ਨਿੱਤ ਸਿੱਖਾਂ ਵਿਰੁੱਧ ਪ੍ਰਚਾਰ ਕਰਦੇ ਹਨ ਤੇ ਇਸ ਅਕਾਲੀ ਦਲ ਨੇ ਵੋਟਾਂ ਲੈਣ ਖਾਤਰ ਉਨਾਂ੍ਹ ਨਾਲ ਹੱਥ ਮਿਲਾ ਲਿਆ। ਏਸੇ ਅਕਾਲੀ ਦਲ ਤੇ ਨਸ਼ਾ ਵਿਕਰੀ ਦੇ ਦੋਸ਼ ਲੱਗਦੇ ਹਨ ਅਤੇ ਮਾਫੀਆ ਪੈਦਾ ਕਰਨ ਵਰਗੇ ਵੀ। ਸਿੱਖਾਂ ਦੇ ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਅਕਾਲੀ ਦਲ ਬਾਦਲ ਨੂੰ ਤਕੜਾ ਕਰਨ ਦੇ ਐਲਾਨ ਕੀਤੇ ਗਏ ਅਤੇ ਕਿਹਾ ਕਿ ਅਕਾਲੀ ਦਲ ਦਾ ਚੋਣਾਂ ਵਿਚ ਹਾਰ ਜਾਣਾ ਸਿੱਖਾ ਦਾ ਕਮਜ਼ੋਰ ਹੋਣਾ ਹੈ। ਜਥੇਦਾਰ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਹੈ ਅਕਾਲੀ ਦਲ ਜਦੋਂ ਸੱਤਾ ਵਿਚ ਸੀ ਉਸ ਸਮੇਂ ਦੌਰਾਨ ਕਿਹੜੇ ਪੰਥਕ ਕੰਮ ਹੋਏ ਹਨ ਇਸ ਬਾਰੇ ਵੀ ਸੰਗਤਾਂ ਨੂੰ ਚਾਨਣਾ ਪਾਉ। ਇਉਂ ਜਾਪਦਾ ਹੈ ਕਿ ਜਥੇਦਾਰ ਸਾਹਿਬ ਆਪ ਜਥੇਦਾਰ ਬਣੇ ਰਹਿਣ ਲਈ ਇਸ ਪਰਿਵਾਰ ਦੀ ਹਮਾਇਤ ਕਰ ਰਹੇ ਹਨ ਜੋ ਇਹ ਆਦੇਸ਼ ਦਿੰਦੇ ਹਨ ਉਸੇ ਤਰ੍ਹਾਂ ਨਾਲ ਐਲਾਨ ਕੀਤੇ ਜਾ ਰਹੇ ਹਨ ।ਏਹੋ ਜਿਹੇ ਬਿਆਨ ਦੇਣ ਲੱਗਿਆਂ ਜਥੇਦਾਰ ਸਾਹਿਬ ਨੂੰ ਸਿੰਘ ਸਾਹਿਬ ਦੀ ਪਦਵੀਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਏਸੇ ਪਰਿਵਾਰ ਦੇ ਆਦੇਸ਼ ਅਨੁਸਾਰ ਪ੍ਰਧਾਨ, ਜਥੇਦਾਰ, ਗ੍ਰੰਥੀ ਸਿੰਘ ਆਦਿ ਹੋਰ ਅਹੁਦਿਆਂ ਤੇ ਲਗਾਏ ਜਾਂਦੇ ਹਨ। ਬੰਦੀ ਸਿੰਘਾਂ ਦੇ ਨਾਮ ਤੇ ਵੋਟਾਂ ਹਾਸਿਲ ਕਰਨ ਦੀ ਸਿਆਸਤ ਨਹੀਂ ਹੋਣੀ ਚਾਹੀਦੀ ਸਗੋਂ ਬੜੀ ਸੰਜ਼ਦੀਗੀ ਨਾਲ ਸਾਰਿਆਂ ਨੂੰ ਏਕਤਾ ਕਰਕੇ ਰਿਹਾਈ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਲੰਬਾਂ ਸਮਾਂ ਜੇਲਾਂ ਵਿਚ ਬਤੀਤ ਕਰਨ ਦੇ ਬਾਵਜੂਦ ਜੇਲਾ ਅੰਦਰ ਡੱਕੇ ਹੋਏ ਹਨ ਅਤੇ ਉਨ੍ਹਾਂ ਦੇ ਬਾਹਰ ਆਉਣ ਤੇ ਉਨ੍ਹਾਂ ਸਿੰੰਘਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ। ਪੰਜਾਬੀ ਵੋਟਰ ਸਾਰੇ ਸੂਝਵਾਨ ਹਨ ਉਹ ਆਪਣੀ ਪੂਰੀ ਹੋਸ਼ ਹਵਾ ਅਨੁਸਾਰ ਪਾਰਟੀ ਦੀ ਪਹਿਚਾਣ ਕਰਦੇ ਹੋਏ ਵੋਟ ਪਾਉਣਗੇ।

Leave a Comment

Your email address will not be published. Required fields are marked *