IMG-LOGO
Home News blog-list-01.html
ਸੰਸਾਰ

ਕਸ਼ਮੀਰੀ ਪੰਡਤਾਂ ’ਤੇ ਅਮਰੀਕਨ ਅਦਾਕਾਰਾ ਮਿਲਬੇਨ ਦਾ ਟਵੀਟ, ਕਿਹਾ-‘ਧਾਰਮਿਕ ਸ਼ੋਸ਼ਣ ਜਾਰੀ ਹੈ’

by Admin - 2022-01-22 09:49:08 0 Views 0 Comment
IMG
ਵਾਸ਼ਿੰਗਟਨ - ਪਾਕਿਸਤਾਨ ਸਪਾਂਸਰ ਅੱਤਵਾਦੀਆਂ ਵਲੋਂ ਧਮਕੀਆਂ ਦੇਣ ਅਤੇ ਹੱਤਿਆਵਾਂ ਕਰਨ ਕਾਰਨ 1990 ਵਿਚ ਵਾਦੀ ਤੋਂ ਕਸ਼ਮੀਰੀ ਪੰਡਤਾਂ ਦੇ ਹਿਜ਼ਰਤ ਨੂੰ ਮਾਰਕ ਕਰਦੇ ਹੋਏ ਅਮਰੀਕੀ ਅਦਾਕਾਰਾ ਅਤੇ ਗਾਇਕਾ ਮੇਰੀ ਮਿਲਬੇਨ ਨੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਕਸ਼ਮੀਰੀ ਪੰਡਤ ਭਾਈਚਾਰੇ ਦੇ ਨਾਲ ਹਨ, ਕਿਉਂਕਿ ਅਜੇ ਵੀ ਕਈ ਲੋਕ ਆਪਣੇ ਅਜ਼ੀਜ਼ਾਂ, ਘਰਾਂ ਅਤੇ ਸੱਭਿਆਚਾਰਕ ਮੌਜੂਦਗੀ ਨੂੰ ਗੁਆਉਣ ਦਾ ਸ਼ੋਕ ਮਨਾ ਰਹੇ ਹਨ। ਉਜੜੇ ਕਸ਼ਮੀਰੀ ਪੰਡਤ ਹਰ ਸਾਲ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਕਸ਼ਮੀਰ ਵਾਦੀ ਤੋਂ ਭਾਈਚਾਰੇ ਦੇ ਹਿਜ਼ਰਤ ਦੀ ਯਾਦ ਵਿਚ ਕਈ ਪ੍ਰੋਗਰਾਮ ਆਯੋਜਿਤ ਕਰਦੇ ਹਨ। ਭਾਰਤ ਵਿਚ ਬੁੱਧਵਾਰ ਨੂੰ ਉਨ੍ਹਾਂ ਨੇ 19 ਜਨਵਰੀ ਨੂੰ ਪਾਕਿਸਤਾਨ ਸਪਾਂਸਰ ਅੱਤਵਾਦੀਆਂ ਵਲੋਂ ਧਮਕੀਆਂ ਦੇਣ ਅਤੇ ਹੱਤਿਆਵਾਂ ਕਰਨ ਕਾਰਨ 1990 ਵਿਚ ਵਾਦੀ ਤੋਂ ਆਪਣੇ ਭਾਈਚਾਰੇ ਦੇ ਮੈਂਬਰਾਂ ਦੇ ਹਿਜ਼ਰਤ ਨੂੰ ਮਾਰਕ ਕਰਨ ਲਈ ‘ਪਲਾਇਨ ਦਿਵਸ’ ਦਾ ਆਯੋਜਨ ਕੀਤਾ ਸੀ। ਅਮਰੀਕੀ ਅਦਾਕਾਰਾ ਅਤੇ ਗਾਇਕਾ ਮਿਲਬੇਨ, (39) ਨੇ ਇਕ ਟਵੀਟ ਵਿਚ "ਪਲਾਇਨ ਦਿਵਸ" ਨੂੰ ਚਿੰਨ੍ਹਿਤ ਕੀਤਾ ਅਤੇ ਕਿਹਾ ਕਿ ਉਸ ਦੀਆਂ ਪ੍ਰਾਰਥਨਾਵਾਂ ਭਾਈਚਾਰੇ ਦੇ ਨਾਲ ਹਨ। ਮਿਲਬੇਨ ਨੇ ਕਿਹਾ, 'ਦੁਨੀਆ ਭਰ ਵਿਚ ਧਾਰਮਿਕ ਅਤਿਆਚਾਰ ਜਾਰੀ ਹਨ। ਅੱਜ ਅਸੀਂ ਪਲਾਇਨ ਦਿਵਸ ਦੀ ਭਿਆਨਕਤਾ ਨੂੰ ਯਾਦ ਕਰਦੇ ਹਾਂ…..ਜਦੋਂ ਕਸ਼ਮੀਰ ਵਿਚ ਇਸਲਾਮੀ ਅੱਤਵਾਦੀਆਂ ਦੀ ਨਸਲਕੁਸ਼ੀ ਕਾਰਨ ਕਸ਼ਮੀਰੀ ਪੰਡਤਾਂ ਨੂੰ ਪਲਾਇਨ ਕਰਨਾ ਪਿਆ ਸੀ। ਮੇਰੀਆਂ ਪ੍ਰਾਰਥਨਾਵਾਂ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਨਾਲ ਹਨ, ਕਿਉਂਕਿ ਅਜੇ ਵੀ ਕਈ ਲੋਕ ਆਪਣੇ ਅਜ਼ੀਜ਼ਾਂ, ਘਰਾਂ ਅਤੇ ਸੱਭਿਆਚਾਰਕ ਮੌਜੂਦਗੀ ਨੂੰ ਗੁਆਉਣ ਦਾ ਸ਼ੋਕ ਮਨਾ ਰਹੇ ਹਨ।" ਉਨ੍ਹਾਂ ਕਿਹਾ ਕਿ ਇਕ ਵਿਸ਼ਵਵਿਆਪੀ ਹਸਤੀ ਹੋਣ ਦੇ ਨਾਤੇ, ਉਹ ਹਮੇਸ਼ਾ ਉਨ੍ਹਾਂ ਦਾ, ਧਾਰਮਿਕ ਆਜ਼ਾਦੀ ਅਤੇ ਵਿਸ਼ਵ ਨੀਤੀ ਦਾ ਸਮਰਥਨ ਕਰਦੀ ਰਹੇਗੀ, ਜੋ ਕਿਸੇ ਵੀ ਧਰਮ ਦੀ ਰੱਖਿਆ ਲਈ ਜ਼ਰੂਰੀ ਹੈ। ਗਾਇਕਾ ਨੇ ਕਿਹਾ ਕਿ ਈਸਾਈਆਂ ਦਾ ਸ਼ੋਸ਼ਣ, ਯਹੂਦੀ ਵਿਰੋਧੀ ਭਾਵਨਾ, ਯਹੂਦੀਆਂ ਪ੍ਰਤੀ ਨਫ਼ਰਤ, ਹਿੰਦੂਆਂ ਅਤੇ ਹੋਰਨਾਂ ਲੋਕਾਂ ਖਿਲਾਫ ਕਤਲੇਆਮ ਅੱਜ ਵੀ ਜਾਰੀ ਹੈ। ਮੈਂ ਅਮਰੀਕੀਆਂ ਤੇ ਗਲੋਬਲ ਨਾਗਰਿਕਾਂ ਨੂੰ ਇਨ੍ਹਾਂ ਬੁਰਾਈਆਂ ਨੂੰ ਲੈ ਕੇ ਉਦਾਸੀਨ ਨਾ ਹੋਣ ਦੀ ਚੁਣੌਤੀ ਦਿੰਦੀ ਹਾਂ। ਭਾਰਤ ਦੇ ਰਾਸ਼ਟਰਗਾਨ ਅਤੇ ਭਗਤੀ ਗੀਤ ‘ਓਮ ਜੈ ਜਗਦੀਸ਼ ਹਰੇ’ ਗਾਉਣ ਤੋਂ ਬਾਅਦ, ਮਿਲਬੇਨ ਭਾਰਤ ਵਿਚ ਅਤੇ ਭਾਰਤੀ-ਅਮਰੀਕੀਆਂ ਦਰਮਿਆਨ ਬਹੁਤ ਲੋਕਪ੍ਰਿਯ ਹਨ।

Leave a Comment

Your email address will not be published. Required fields are marked *