IMG-LOGO
Home News blog-list-01.html
ਸੰਸਾਰ

ਯੂਕ੍ਰੇਨ ਦੀ ਸਰਹੱਦ ਪਾਰ ਕਰਨ ’ਤੇ ਰੂਸ ਨੂੰ ‘ਭਾਰੀ ਕੀਮਤ ਚੁਕਾਉਣੀ ਹੋਵੇਗੀ’ : ਬਾਈਡੇਨ

by Admin - 2022-01-22 09:47:50 0 Views 0 Comment
IMG
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਜੇਕਰ ਰੂਸ ਦੀਆਂ ਫੌਜੀ ਇਕਾਈਆਂ ਯੂਕ੍ਰੇਨ ਦੀ ਸਰਹੱਦ ਪਾਰ ਕਰਦੀਆਂ ਹਨ ਤਾਂ ਉਸਨੂੰ ‘ਹਮਲਾ’ ਮੰਨਿਆ ਜਾਏਗਾ ਅਤੇ ਰੂਸ ਨੂੰ ਇਸਦੀ ‘ਭਾਰੀ ਕੀਮਤ ਚੁਕਾਉਣੀ ਪਵੇਗੀ’। ਅਮਰੀਕਾ ਦੇ ਵਿੱਤ ਮੰਤਰਾਲਾ ਨੇ ਬੀਤੇ ਦਿਨ ਕੁਝ ਲੋਕਾਂ ’ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ, ਜਿਨ੍ਹਾਂ ’ਤੇ ਦੋਸ਼ ਹੈ ਕਿ ਉਹ ਯੂਕ੍ਰੇਨ ’ਤੇ ਹਮਲਾ ਕਰਨ ਵਿਚ ਰੂਸ ਦੀ ਮਦਦ ਕਰ ਰਹੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਇਹ ਕਾਰਵਾਈ ਰੂਸ ਦੇ ਪ੍ਰਭਾਵਿਤ ਕਰਨ ਵਾਲੇ ਨੈੱਟਵਰਕ ਦਾ ਮੁਕਾਬਲਾ ਕਰਨ ਅਤੇ ਯੂਕ੍ਰੇਨ ਨੂੰ ਅਸਥਿਰ ਕਰਨ ਲਈ ਉਸਦੇ ਖਤਰਨਾਕ ਅਤੇ ਮੌਜੂਦਾ ਮੁਹਿੰਮ ਨੂੰ ਬੇਨਕਾਬ ਕਰਨ ਦੇ ਸਾਡੇ ਲੰਬੇ ਸਮੇਂ ਤੋਂ ਚਲ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਸੀ। ਸਾਕੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਲੋਕ ਯੂਕ੍ਰੇਨ ਵਿਚ, ਰੂਸ ਦੇ ਅਸਥਿਰ ਕਰਨ ਵਾਲੀ ਮੁਹਿੰਮ ਦਾ ਹਿੱਸਾ ਸਨ। ਅਸੀਂ ਯੂਕੇਨ ਦੀ ਸਰਕਾਰ ਨਾਲ ਖੜੇ ਹਾਂ।

Leave a Comment

Your email address will not be published. Required fields are marked *