IMG-LOGO
Home News blog-detail-01.html
ਸੰਸਾਰ

ਸ਼੍ਰੀਲੰਕਾ ਨੂੰ ਈਂਧਨ ਦੀ ਖਰੀਦ ਲਈ 50 ਕਰੋੜ ਡਾਲਰ ਕਰਜ਼ ਦੇਵੇਗਾ ਭਾਰਤ

by Admin - 2022-01-22 09:45:48 0 Views 0 Comment
IMG
ਕੋਲੰਬੋ- ਭਾਰਤ ਨੇ ਮੁਦਰਾ ਅਤੇ ਊਰਜਾ ਦੇ ਸੰਕਟ ਨਾਲ ਜੂਝ ਰਹੇ ਗੁਆਂਢੀ ਦੇਸ਼ ਸ਼੍ਰੀਲੰਕਾ ਨੂੰ ਪੈਟਰੋਲੀਅਮ ਉਤਪਾਦਾਂ ਦੀ ਖਰੀਦ ਦੇ ਲਈ 50 ਕਰੋੜ ਡਾਲਰ ਦਾ ਕਰਜ਼ ਸੁਵਿਧਾ ਦੇਣ ਦੀ ਘੋਸ਼ਣਾ ਕੀਤੀ ਹੈ। ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼੍ਰੀਲੰਕਾਈ ਵਿਦੇਸ਼ ਮੰਤਰੀ ਜੀ ਐੱਲ ਪੇਈਰਿਸ ਨੂੰ ਚਿੱਠੀ ਲਿਖ ਕੇ 50 ਕਰੋੜ ਡਾਲਰ ਦਾ ਕਰਜ਼ ਸੁਵਿਧਾ ਦੇਣ 'ਤੇ ਸਹਿਮਤੀ ਜਤਾਈ ਹੈ। ਸ਼੍ਰੀਲੰਕਾ ਇਸ ਸਮੇਂ ਵਿਦੇਸ਼ੀ ਸੰਕਟ ਨਾਲ ਜੂਝ ਰਿਹਾ ਹੈ। ਉਸ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਘਟ ਰਿਹਾ ਹੈ। ਇਸ ਨਾਲ ਸ਼੍ਰੀਲੰਕਾ ਦੀ ਮੁਦਰਾ ਦਾ ਮੁੱਲ ਘੱਟ ਰਿਹਾ ਹੈ ਅਤੇ ਆਯਾਤ ਮਹਿੰਗਾ ਹੋ ਰਿਹਾ ਹੈ। ਇਸ ਸਮੇਂ ਸ਼੍ਰੀਲੰਕਾ ਈਂਧਣ ਸਮੇਤ ਸਾਰੀਆਂ ਜ਼ਰੂਰੀ ਵਸਤੂਆਂ ਦੀ ਘਾਟ ਨਾਲ ਜੂਝ ਰਿਹਾ ਹੈ। ਸਰਕਾਰੀ ਬਿਜਲੀ ਇਕਾਈਆਂ ਟਰਬਾਇਨ ਦਾ ਸੰਚਾਲਨ ਨਹੀਂ ਕਰ ਪਾ ਰਹੀ ਹੈ ਅਤੇ ਇਥੇ ਰੁੱਝੇ ਸਮੇਂ 'ਚ ਬਿਜਲੀ ਕਟੌਤੀ ਵੀ ਹੋ ਰਹੀ ਹੈ। ਸ਼੍ਰੀਲੰਕਾ ਦੇ ਬਿਜਲੀ ਮੰਤਰੀ ਗਾਮਿਨੀ ਲੋਕੁਗੇ ਦੀ ਇਸ ਸੰਕਟ ਤੋਂ ਉਭਰਨ 'ਤੇ ਭਾਰਤੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਹੋਈ ਗੱਲਬਾਤ ਵੀ ਨਾਕਾਮ ਰਹੀ। ਲੋਕੁਗੇ ਨੇ ਕਿਹਾ ਕਿ ਆਈ.ਓ.ਸੀ. ਨੇ ਸੀਲੋਨ ਬੋਰਡ ਨੂੰ ਈਂਧਨ ਦੀ ਸਪਲਾਈ ਕਰਨ 'ਚ ਅਸਮਰੱਥਾ ਜਤਾਈ ਹੈ। ਉਸ ਦੇ ਕੋਲ ਵਾਧੂ ਸਪਲਾਈ ਨਹੀਂ ਹੈ।

Leave a Comment

Your email address will not be published. Required fields are marked *