IMG-LOGO
Home News blog-detail-01.html
ਸੰਸਾਰ

ਸ਼੍ਰੀਲੰਕਾ ’ਚ ਰਿਕਾਰਡ ਪੱਧਰ ’ਤੇ ਪੁੱਜੀਆਂ ਖਾਧ ਪਦਾਰਥਾਂ ਦੀਆਂ ਕੀਮਤਾਂ, ਅਸਮਾਨ ਛੂਹ ਰਹੀ ਮਹਿੰਗਾਈ

by Admin - 2022-01-22 09:44:31 0 Views 0 Comment
IMG
ਕੋਲੰਬੋ - ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਰਹੇ ਸ਼੍ਰੀਲੰਕਾ ’ਚ ਰਾਸ਼ਟਰੀ ਉਪਭੋਗਤਾ ਮੁੱਲ ਇੰਡੈਕਸ ’ਤੇ ਆਧਾਰਿਤ ਮਹਿੰਗਾਈ ਦੀ ਦਰ ਦਸੰਬਰ 2021 ’ਚ ਵੱਧ ਕੇ 14 ਫ਼ੀਸਦੀ ਹੋ ਗਈ। ਨਵੰਬਰ ’ਚ ਇਹ 11.1 ਫ਼ੀਸਦੀ ਰਹੀ ਸੀ। ਸ਼੍ਰੀਲੰਕਾ ਦੇ ਅੰਕੜਾ ਦਫ਼ਤਰ ਨੇ ਸ਼ਨੀਵਾਰ ਨੂੰ ਮਹਿੰਗਾਈ ਵੱਧਣ ਦੀ ਜਾਣਕਾਰੀ ਦਿੱਤੀ। ਨਵੰਬਰ ’ਚ ਮਹਿੰਗਾਈ ਪਹਿਲੀ ਵਾਰ ਦਹਾਈ ਦੇ ਅੰਕੜੇ ’ਚ ਪਹੁੰਚੀ ਸੀ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਮਹਿੰਗਾਈ ਦੋ ਅੰਕਾਂ ’ਚ ਬਣੀ ਹੋਈ ਹੈ। ਰਾਸ਼ਟਰੀ ਉਪਭੋਗਤਾ ਮੁੱਲ ਇੰਡੈਕਸ ਦੇ ਹਿਸਾਬ ਨਾਲ ਦਸੰਬਰ ’ਚ ਖਾਧ ਵਸਤੂਆਂ ਦੀਆਂ ਕੀਮਤਾਂ ’ਚ 6.3 ਫ਼ੀਸਦੀ ਵਾਧਾ ਹੋਇਆ ਜਦਕਿ ਗੈਰ-ਖਾਧ ਵਸਤੂਆਂ ਦੀਆਂ ਕੀਮਤਾਂ 1.3 ਫ਼ੀਸਦੀ ਵਧੀਆਂ। ਸ਼੍ਰੀਲੰਕਾ ਇਸ ਸਮੇਂ ਵਿਦੇਸ਼ੀ ਮੁਦਰਾ ਸੰਕਟ ’ਚੋਂ ਲੰਘ ਰਿਹਾ ਹੈ। ਉਸ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਘੱਟ ਰਿਹਾ ਹੈ। ਇਸ ਨਾਲ ਸ਼੍ਰੀਲੰਕਾ ਦੀ ਮੁਦਰਾ ਦਾ ਮੁੱਲ ਘੱਟ ਰਿਹਾ ਹੈ ਅਤੇ ਦਰਾਮਦ ਵੀ ਮਹਿੰਗਾ ਹੋ ਰਿਹਾ ਹੈ। ਇਸ ਸਥਿਤੀ ’ਚ ਭਾਰਤ ਨੇ ਵੀ ਆਪਣੇ ਗੁਆਂਢੀ ਦੇਸ਼ ਸ਼੍ਰੀਲੰਕਾ ਨੂੰ 90 ਕਰੋੜ ਡਾਲਰ ਤੋਂ ਵੀ ਵੱਧ ਦਾ ਕਰਜ਼ ਦੇਣ ਦਾ ਐਲਾਨ ਕੀਤਾ ਸੀ। ਇਸ ਨਾਲ ਦੇਸ਼ ਨੂੰ ਵਿਦੇਸ਼ੀ ਮੁਦਰਾ ਭੰਡਾਰ ਵਧਾਉਣ ਅਤੇ ਖਾਧ ਦਰਾਬਮ ’ਚ ਮਦਦ ਮਿਲੇਗੀ।

Leave a Comment

Your email address will not be published. Required fields are marked *