IMG-LOGO
Home News ��������������� ������ ������������ ������������, ������������-CM ������������ ������������ ������������ ������������ ��������� ��������������������� ������������������ ������ ���������������
ਪੰਜਾਬ

ਕੈਪਟਨ ਦਾ ਵੱਡਾ ਬਿਆਨ, ਕਿਹਾ-CM ਚੰਨੀ ਸਮੇਤ ਸਾਰੇ ਵੱਡੇ ਆਗੂ ਮਾਈਨਿੰਗ ਮਾਫ਼ੀਆ ’ਚ ਸ਼ਾਮਲ

by Admin - 2022-01-22 09:38:31 0 Views 0 Comment
IMG
ਚੰਡੀਗੜ੍ਹ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਚ ਹੋ ਰਹੀ ਗੈਰ-ਕਾਨੂੰਨੀ ਰੇਤ ਮਾਈਨਿੰਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਕੰਮ ’ਚ ਸ਼ਾਮਲ ਹੋਣ ਤੋਂ ਚਰਨਜੀਤ ਸਿੰਘ ਚੰਨੀ ਦੇ ਇਨਕਾਰ ਨੂੰ ਸਫ਼ੈਦ ਝੂਠ ਕਰਾਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੂੰ ਸਪੱਸ਼ਟ ਤੌਰ ’ਤੇ ਦੱਸਿਆ ਗਿਆ ਸੀ ਕਿ ਗੈਰ-ਕਾਨੂੰਨੀ ਮਾਈਨਿੰਗ ਦੇ ਕੰਮ ’ਚ ਚੰਨੀ ਸਮੇਤ ਕਾਂਗਰਸ ਦੇ ਕਈ ਹੋਰ ਆਗੂਆਂ ਤੇ ਵਿਧਾਇਕਾਂ ਦੀ ਹਿੱਸੇਦਾਰੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਨੇ ਕਿਹਾ, ‘‘ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਮੈਂ ਸੋਨੀਆ ਗਾਂਧੀ ਨੂੰ ਦੱਸਿਆ ਸੀ ਕਿ ਉੱਪਰ ਤੋਂ ਲੈ ਕੇ ਹੇਠਾਂ ਤੱਕ ਸੀਨੀਅਰ ਮੰਤਰੀਆਂ ਸਮੇਤ ਬਹੁਤ ਸਾਰੇ ਲੋਕ ਇਸ ਕੰਮ ’ਚ ਸ਼ਾਮਲ ਹਨ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਮੈਂ ਕੀ ਕਰਨ ਜਾ ਰਿਹਾ ਹਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਕਾਰਵਾਈ ਦੀ ਸ਼ੁਰੂਆਤ ਉਪਰ ਤੋਂ ਕਰਾਂਗਾ ਪਰ ਉਨ੍ਹਾਂ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਤੇ ਪਾਰਟੀ ਪ੍ਰਤੀ ਵਫ਼ਾਦਾਰੀ ਕਾਰਨ ਮੈਂ ਕੋਈ ਕਾਰਵਾਈ ਨਹੀਂ ਕੀਤੀ। ਇਹ ਮੇਰੀ ਇਕੋ ਇਕ ਗ਼ਲਤੀ ਹੈ।’’ ਪੰਜਾਬ ਲੋਕ ਕਾਂਗਰਸ (ਪੀ.ਐੱਲ.ਸੀ.) ਪ੍ਰਧਾਨ ਨੇ ਕਿਹਾ ਕਿ ਇਕ ਪਾਸੇ ਚੰਨੀ ਗੈਰ-ਕਾਨੂੰਨੀ ਮਾਈਨਿੰਗ ’ਚ ਸ਼ਾਮਲ ਰਹੇ ਹਨ ਤੇ ਦੂਜੇ ਪਾਸੇ ‘ਹੈਸ਼ਟੈਗ ਮੀਟੂ’ ਘਟਨਾ ’ਚ ਵੀ ਉਨ੍ਹਾਂ ਦਾ ਨਾਂ ਸਾਹਮਣੇ ਆਉਣ ਨਾਲ ਲੋਕਾਂ ਨੂੰ ਪਤਾ ਲੱਗ ਗਿਆ ਹੈ, ਉਹ ਕਿੰਨੇ ਘਿਨੌਣੇ ਬੰਦੇ ਹਨ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੀ ਮਾਨਸਿਕ ਹਾਲਤ ਨੇ ਵੀ ਉਨ੍ਹਾਂ ਦੀ ਪੋਲ ਖੋਲ੍ਹ ਦਿੱਤੀ ਹੈ। ਕਾਂਗਰਸ ਦੇ ਇਹ ਦੋਵੇਂ ਹੀ ਆਗੂ ਪੰਜਾਬ ਦੀ ਵਾਗਡੋਰ ਸੰਭਾਲਣ ਦੇ ਯੋਗ ਨਹੀਂ ਹਨ। ਉਨ੍ਹਾਂ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਕਿ ਰਾਹੁਲ ਗਾਂਧੀ ਨੂੰ ਇਨ੍ਹਾਂ ਦੋਹਾਂ ਨੇਤਾਵਾਂ ’ਚ ਕਿਹੜੀ ਗੱਲ ਨਜ਼ਰ ਆਈ। ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਦੀ 'ਹੈਸ਼ਟੈਗ ਮੀਟੂ' ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਸਬੰਧਤ ਔਰਤ ਨੇ ਮਾਮਲੇ ਨੂੰ ਅੱਗੇ ਲਿਜਾਣ ਦਾ ਫੈਸਲਾ ਨਹੀਂ ਕੀਤਾ ਅਤੇ ਚੰਨੀ ਮੁਆਫ਼ੀ ਸਵੀਕਾਰ ਕਰ ਲਈ ਗਈ ਹੈ। ਜੇਕਰ ਔਰਤ ਨੇ ਮੁਆਫ਼ੀ ਸਵੀਕਾਰ ਨਾ ਕੀਤੀ ਹੁੰਦੀ ਅਤੇ ਉਹ ਕੇਸ ਨੂੰ ਅੱਗੇ ਲਿਜਾਣਾ ਚਾਹੁੰਦੀ ਤਾਂ ਮੈਂ ਚੰਨੀ ਖ਼ਿਲਾਫ਼ ਸਖ਼ਤ ਕਾਰਵਾਈ ਕਰਦਾ। ਉਨ੍ਹਾਂ ਦੀ ਆਪਣੀ ਇੰਨੀ ਹੀ ਭੂਮਿਕਾ ਸੀ ਕਿ ਉਨ੍ਹਾਂ ਨੇ ਚੰਨੀ ਨੂੰ ਕਿਹਾ ਕਿ ਉਹ ਮਹਿਲਾ ਅਧਿਕਾਰੀ ਤੋਂ ਮੁਆਫੀ ਮੰਗੇ, ਜੋ ਉਨ੍ਹਾਂ ਕੀਤਾ ਤੇ ਉਨ੍ਹਾਂ ਦੀ ਮੁਆਫੀ ਔਰਤ ਨੇ ਸਵੀਕਾਰ ਕਰ ਲਈ। ਸਾਬਕਾ ਮੁੱਖ ਮੰਤਰੀ ਨੇ ਅੱਜ ਸਪੱਸ਼ਟ ਕਰ ਦਿੱਤਾ ਕਿ ਉਹ ਆਪਣੇ ਹੀ ਇਲਾਕੇ ਪਟਿਆਲਾ ਤੋਂ ਚੋਣ ਲੜਨਗੇ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੂੰ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਤੋਂ ਚੁਣੌਤੀ ਮਿਲ ਸਕਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਿੰਨੀਆਂ ਵੀ ਪਾਰਟੀਆਂ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਹਨ, ਉਨ੍ਹਾਂ ਵਿੱਚੋਂ ਕਿਸੇ ’ਚ ਵੀ ਇੰਨੀ ਕਾਬਲੀਅਤ ਨਹੀਂ ਹੈ ਕਿ ਪੰਜਾਬ ਦੇ ਭਵਿੱਖ ਬਾਰੇ ਸੋਚ ਸਕਣ। ਸਿੱਧੂ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਇਹ ਦਾਅਵਾ ਕਰਦਾ ਹੈ ਕਿ ਉਹ ਹਰ ਰੋਜ਼ ਇਕ ਘੰਟਾ ਸਵੇਰੇ ਤੇ ਇਕ ਘੰਟਾ ਸ਼ਾਮ ਨੂੰ ਸਿੱਧਾ ਪ੍ਰਮਾਤਮਾ ਨਾਲ ਗੱਲ ਕਰਦਾ ਹੈ, ਉਹ ਦਿਮਾਗੀ ਤੌਰ 'ਤੇ ਸੰਤੁਲਿਤ ਕਿਵੇਂ ਹੋ ਸਕਦਾ ਹੈ? ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਿੱਧੂ ਪਾਕਿਸਤਾਨ ਜਾ ਕੇ ਉਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਜਨਰਲ ਬਾਜਵਾ ਨਾਲ ਚਾਹੇ ਜਿੰਨੀਆਂ ਮਰਜ਼ੀ ਜੱਫੀਆਂ ਪਾ ਲਵੇ, ਸ਼ਾਂਤੀ ਨਹੀਂ ਲਿਆਂਦੀ ਜਾ ਸਕਦੀ। ਨਾ ਹੀ ਦੇਸ਼ ਦੇ ਲੋਕ ਇਸ ਗੱਲ ਨੂੰ ਸਵੀਕਾਰ ਕਰ ਪਾਉਣਗੇ, ਜਦਕਿ ਸਾਡੇ ਜਵਾਨ ਹਰ ਰੋਜ਼ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤਾਜ਼ਾ ਅੰਕੜੇ ਹੀ ਦੇਖੀਏ ਤਾਂ ਪਤਾ ਲੱਗਦਾ ਹੈ ਕਿ 2017 ਤੋਂ ਹੁਣ ਤੱਕ ਇਕੱਲੇ ਪੰਜਾਬ ਦੇ ਰਹਿਣ ਵਾਲੇ 83 ਜਵਾਨ ਪਾਕਿਸਤਾਨੀ ਗੋਲੀਬਾਰੀ ਕਾਰਨ ਸ਼ਹੀਦ ਹੋ ਗਏ ਹਨ। ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਨੂੰ ਪੀ. ਐੱਲ. ਸੀ. ਮੁਖੀ ਨੇ ਪੂਰੀ ਤਰ੍ਹਾਂ ਕਾਮੇਡੀਅਨ ਦੱਸਦਿਆਂ ਕਿਹਾ ਕਿ ਜਿਸ ਸੂਬੇ ਦੀ ਛੇ ਸੌ ਕਿਲੋਮੀਟਰ ਲੰਬੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੋਵੇ, ਉਸ ਨੂੰ ਕੋਈ ਕਾਮੇਡੀਅਨ ਨਹੀਂ ਚਲਾ ਸਕਦਾ। ਪੰਜਾਬ ਦੇ ਲੋਕ ‘ਆਪ’ ਅਤੇ ਕੇਜਰੀਵਾਲ ਦੀਆਂ ਚਾਲਾਂ ’ਚ ਨਹੀਂ ਆਉਣਗੇ, ਜਿਵੇਂ ਕਿ 2017 ’ਚ ਵੀ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ। ਕੈਪਟਨ ਨੇ ਉਨ੍ਹਾਂ ਚੋਣ ਸਰਵੇਖਣਾਂ ਨੂੰ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ, ਜਿਨ੍ਹਾਂ ’ਚ ‘ਆਪ’ ਨੂੰ ਬਾਕੀ ਪਾਰਟੀਆਂ ਤੋਂ ਅੱਗੇ ਦਿਖਾਇਆ ਗਿਆ ਹੈ। ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਸ਼ੇ ’ਚ ਉਨ੍ਹਾਂ ਕਿਹਾ ਕਿ ਇਹੀ ਲੋਕ ਹਨ, ਜੋ 2015 ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਡਰੱਗ ਮਾਫੀਆ ਦੀ ਸਮੱਸਿਆ ਲਈ ਜ਼ਿੰਮੇਵਾਰ ਹਨ। ਅਜਿਹੇ ਲੋਕ ਸੂਬੇ ਨੂੰ ਕਿਵੇਂ ਚਲਾ ਸਕਦੇ ਹਨ? ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਹੁੰਦਿਆਂ ਮੈਂ ਇਕੱਲਾ ਹੀ ਸੀ, ਜੋ ਬੇਅਦਬੀ ਦੇ ਮਾਮਲਿਆਂ ਨੂੰ ਅਦਾਲਤਾਂ ’ਚ ਲੈ ਕੇ ਗਿਆ ਸੀ, ਜਦਕਿ ਸੀ. ਬੀ. ਆਈ. ਵੱਲੋਂ ਕਈ ਅੜਿੱਕੇ ਖੜ੍ਹੇ ਕੀਤੇ ਗਏ ਸਨ। ਸਾਬਕਾ ਮੁੱਖ ਮੰਤਰੀ ਨੇ ਚੋਣਾਂ ਤੋਂ ਬਾਅਦ ਕਾਂਗਰਸ ਜਾਂ ‘ਆਪ’ ਨਾਲ ਕਿਸੇ ਤਰ੍ਹਾਂ ਦੇ ਸਮਝੌਤੇ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਸਾਫ ਸੁਥਰਾ ਸਮਝੌਤਾ ਹੈ ਤੇ ਉਨ੍ਹਾਂ ਦਾ ਗੱਠਜੋੜ ਹੀ ਚੋਣ ਜਿੱਤੇਗਾ। ਉਨ੍ਹਾਂ ਦੱਸਿਆ ਕਿ ਤਿੰਨੋਂ ਪਾਰਟੀਆਂ ਸੂਬੇ ਲਈ ਕਾਮਨ ਮਿਨੀਮਮ ਪ੍ਰੋਗਰਾਮ ਬਣਾਉਣ ਉਤੇ ਕੰਮ ਕਰ ਰਹੀਆਂ ਹਨ, ਜੋ ਸੂਬਾ ਅਤੇ ਉਸ ਦੇ ਨਿਵਾਸੀਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਵਿਅਕਤੀ ਦਾ ਫ਼ੈਸਲਾ ਹੋਣਾ ਬਾਕੀ ਹੈ। ਸਾਬਕਾ ਮੁੱਖ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੀ ਪਾਰਟੀ ’ਚ ਚੰਗੇ ਲੋਕਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਚੰਗੇ ਲੋਕਾਂ ਦੀ ਘਾਟ ਦੀ ਨਹੀਂ, ਉਹ ਤਾਂ ਬਹੁਤ ਹਨ। ਸਮੱਸਿਆ ਹੈ ਸੀਟਾਂ ਦੀ ਕਿਉਂਕਿ ਸੀਨੀਅਰ ਸਾਥੀ ਹੋਣ ਕਾਰਨ ਭਾਜਪਾ ਕੁਦਰਤੀ ਤੌਰ ’ਤੇ ਜ਼ਿਆਦਾ ਸੀਟਾਂ ਦੀ ਚਾਹਤ ਰੱਖੇਗੀ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਚੋਣ ਕਮਿਸ਼ਨ ਕੋਵਿਡ ਕਾਰਨ ਲਾਈਆਂ ਗਈਆਂ ਪਾਬੰਦੀਆਂ ਨੂੰ ਜਲਦ ਹੀ ਖਤਮ ਕਰੇਗਾ, ਜਿਸ ਤੋਂ ਬਾਅਦ ਉਹ ਸਾਰੇ 117 ਹਲਕਿਆਂ ਦਾ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕਰਨਗੇ। ਉਹ ਲੋਕਾਂ ਨਾਲ ਮੁੱਖ ਮੰਤਰੀ ਦੇ ਤੌਰ ’ਤੇ ਆਪਣੇ ਵੱਲੋਂ ਕੀਤੇ ਗਏ ਕੰਮਾਂ ਤੇ ਰਾਸ਼ਟਰੀ ਪੱਧਰ ’ਤੇ ਮੋਦੀ ਸਰਕਾਰ ਦੇ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗਣਗੇ। ਸਿੱਧੂ ਤੇ ਚੰਨੀ ਵੱਲੋਂ ਪ੍ਰਚਾਰਿਤ ਪੰਜਾਬ ਮਾਡਲ ਨੂੰ ਸਿਰੇ ਤੋਂ ਨਕਾਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਦੋਵੇਂ ਤਾਂ ਪੰਜਾਬ ਦੇ ਵਿਸ਼ੇ ’ਚ ਸੋਚ ਵੀ ਨਹੀਂ ਸਕਦੇ। ‘ਆਪ’ ਵੱਲ਼ੋਂ ਪ੍ਰਚਾਰਿਤ ਦਿੱਲੀ ਮਾਡਲ ਨੂੰ ਵੀ ਬਕਵਾਸ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਕੇਜਰੀਵਾਲ ਵਪਾਰੀਆਂ ’ਤੇ ਤਾਂ ਭਾਰੀ ਟੈਕਸ ਲਗਾ ਰਿਹਾ ਹੈ ਅਤੇ ਉਸ ਤੋਂ ਹੋਈ ਆਮਦਨੀ ਨੂੰ ਗਰੀਬਾਂ ’ਤੇ ਟੈਕਸ ਮੁਆਫ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦੀ ਪੰਜਾਬ ਯਾਤਰਾ ਦੌਰਾਨ ਜੋ ਸੁਰੱਖਿਆ ’ਚ ਕੋਤਾਹੀ ਹੋਈ ਸੀ, ਉਸ ਦਾ ਹਵਾਲਾ ਦਿੰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਚੰਨੀ ਕਾਰਨ ਜੋ ਸੁਰੱਖਿਆ ’ਚ ਕੋਤਾਹੀ ਹੋਈ, ਉਸੇ ਦਾ ਨਤੀਜਾ ਹੈ ਕਿ ਸੂਬੇ ਨੂੰ 43,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਤੋਂ ਹੱਥ ਧੋਣਾ ਪੈ ਗਿਆ। ਆਪਣੀ ਇਸੇ ਯਾਤਰਾ ’ਚ ਪ੍ਰਧਾਨ ਮੰਤਰੀ ਇਨ੍ਹਾਂ ਪ੍ਰੋਜੈਕਟਾਂ ਤੋਂ ਹੱਥ ਧੋਣਾ ਪੈ ਗਿਆ। ਆਪਣੀ ਇਸੇ ਯਾਤਰਾ ’ਚ ਪ੍ਰਧਾਨ ਮੰਤਰੀ ਇਨ੍ਹਾਂ ਪ੍ਰਾਜੈਕਟਾਂ ਦਾ ਐਲਾਨ ਕਰਨ ਵਾਲੇ ਸਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਦੀ ਸਮਰੱਥਾ ਹੈ ਕਿ ਉਹ ਆਪਣੀਆਂ ਤੋਪਾਂ ਤੋਂ 35 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, ਜਦਕਿ ਪ੍ਰਧਾਨ ਮੰਤਰੀ ਜਿਸ ਪੁਲ ’ਤੇ ਫਸੇ ਸਨ ਉਹ ਤਾਂ ਸਰਹੱਦ ਤੋਂ ਸਿਰਫ਼ 10 ਕਿਲੋਮੀਟਰ ਹੀ ਦੂਰ ਹੈ, ਜਿਸ ਕਾਰਨ ਵੱਡਾ ਖ਼ਤਰਾ ਪੈਦਾ ਹੋ ਗਿਆ ਸੀ ਅਤੇ ਇਸ ਸਭ ਲਈ ਚੰਨੀ ਤੇ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਨਾਲ ਦੋਸ਼ੀ ਹੈ।

Leave a Comment

Your email address will not be published. Required fields are marked *