IMG-LOGO
Home News blog-detail-01.html
ਦੇਸ਼

ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਹਰਿਆਣਾ ਸਰਕਾਰ ਨੇ 26 ਜਨਵਰੀ ਤੱਕ ਸਾਰੇ ਸਕੂਲ-ਕਾਲਜ ਕੀਤੇ ਬੰਦ

by Admin - 2022-01-10 07:57:59 0 Views 0 Comment
IMG
ਹਰਿਆਣਾ- ਹਰਿਆਣਾ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਦੇਸ਼ ਦੇ ਸਾਰੇ ਸਕੂਲ ਅਤੇ ਕਾਲਜ ਆਉਣ ਵਾਲੀ 26 ਜਨਵਰੀ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਸਿੱਖਿਆ ਮੰਤਰੀ ਕੰਵਰ ਪਾਲ ਨੇ ਦੱਸਿਆ ਕਿ ਇਸ ਦੌਰਾਨ ਆਨਲਾਈਨ ਸਿੱਖਿਆ ਜਾਰੀ ਰਹੇਗੀ, ਜਿਸ ’ਚ ਸਕੂਲ ਅਤੇ ਕਾਲਜ ਆਉਣ ਵਾਲੀ ਪ੍ਰੀਖਿਆ ਦੀ ਤਿਆਰੀ ’ਤੇ ਕੇਂਦਰਿਤ ਹੋ ਕੇ ਜ਼ਰੂਰੀ ਕਾਰਵਾਈ ਕਰਨਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ 3 ਤੋਂ 12 ਜਨਵਰੀ ਤੱਕ ਸਰਦੀਆਂ ਦੀ ਛੁੱਟੀਆਂ ਦਾ ਐਲਾਨ ਕੀਤਾ ਸੀ। ਹਰਿਆਣਾ ’ਚ ਕੋਰੋਨਾ ਦੀ ਤੀਜੀ ਲਹਿਰ ਕਾਰਨ ਸੰਕਰਮਣ ਦੇ ਨਵੇਂ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਸਿਰਫ਼ 9 ਦਿਨਾਂ ’ਚ ਹੀ ਇਕ ਦਿਨ ਦੀ ਸੰਕਰਮਣ ਦਰ 9 ਗੁਣਾ ਵਧ ਗਈ ਹੈ। 31 ਦਸੰਬਰ ਨੂੰ ਇਹ ਦਰ 1.17 ਫੀਸਦੀ ਸੀ, ਜੋ ਹੁਣ ਵੱਧ ਕੇ 10.64 ਹੋ ਗਈ ਹੈ। ਕੁੱਲ ਸੰਕਰਮਣ ਦਰ 5.31 ਫੀਸਦੀ ਪਹੁੰਚ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਇਸੇ ਤਰ੍ਹਾਂ ਲਾਪਰਵਾਹੀ ਵਰਤਦੇ ਰਹੇ ਤਾਂ ਆਉਣ ਵਾਲੇ ਦਿਨਾਂ ’ਚ ਮਾਮਲੇ ਹੋਰ ਵਧ ਸਕਦੇ ਹਨ।

Leave a Comment

Your email address will not be published. Required fields are marked *