IMG-LOGO
Home News index.html
ਪੰਜਾਬ

ਲੋਕ ਸਭਾ ’ਚ ਗਰਜੇ ‘ਭਗਵੰਤ ਮਾਨ’, ਰੱਖੀਆਂ ਪੰਜਾਬ ਦੇ ਨੌਜਵਾਨਾਂ ਦੀਆਂ ਇਹ ਮੰਗਾਂ

by Admin - 2021-12-01 07:51:34 0 Views 0 Comment
IMG
ਚੰਡੀਗੜ੍ਹ - ਲੋਕ ਸਭਾ ਵਿਚ ਪੰਜਾਬ ਦੀ ਰਹਿਨੁਮਾਈ ਕਰਦਿਆਂ ਭਗਵੰਤ ਮਾਨ ਨੇ ਬੋਲਦੇ ਹੋਏ ਆਪਣੀਆਂ ਮੰਗਾਂ ਰੱਖੀਆਂ। ਉਨ੍ਹਾਂ ਨੇ ਦੱਸਿਆ ਕਿ ਸੰਗਰੂਰ ਹਲਕੇ ਤੋਂ 4 ਹਜ਼ਾਰ ਲੜਕਿਆਂ ਨੇ ਪਟਿਆਲਾ ਕੈਂਟ ਵਿਖੇ ਫਿਜ਼ੀਕਲ ਟੈਸਟ ਪਾਸ ਕੀਤਾ ਸੀ ਪਰ ਕੋਰੋਨਾਕਾਲ ਦੌਰਾਨ ਉਨ੍ਹਾਂ ਦੇ ਲਿਖ਼ਤੀ ਪੇਪਰ ਦੀ ਤਰੀਖ਼ ਅੱਗੇ ਕਰ ਦਿੱਤੀ ਗਈ ਸੀ। ਉਨ੍ਹਾਂ ਸੰਸਦ ਭਵਨ ’ਚ ਕਿਹਾ ਕਿ ਵਿਦਿਆਰਥੀ ਬਹੁਤ ਮੁਸ਼ਕਲ ਨਾਲ ਫਿਜ਼ੀਕਲ ਟੈਸਟ ਪਾਸ ਕਰਦੇ ਹਨ ਅਤੇ ਉਸ ਤੋਂ ਬਾਅਦ ਲਿਖਤੀ ਟੈਸਟ ਪਾਸ ਕਰਨਾ ਪੈਂਦਾ ਹੈ। ਮਾਨ ਨੇ ਸੰਸਦ ਭਵਨ ’ਚ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਵਿਦਿਆਰਥੀਆਂ ਦੇ ਲਿਖਤੀ ਟੈਸਟ ਲੈਣ ਅਤੇ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਵਿਸਥਾਰ ਨਾਲ ਬੋਲਦੇ ਹੋਏ ਭਗਵੰਤ ਮਾਨ ਨੇ ਦੱਸਿਆ ਕਿ ਤਿੰਨ ਦਿਨ ਪਹਿਲੇ ਸੰਗਰੂਰ ਦੇ 4000 ਵਿਦਿਆਰਥੀ ਉਨ੍ਹਾਂ ਨੂੰ ਮਿਲੇ ਸਨ। ਉਨ੍ਹਾਂ ਕਿਹਾ ਕਿ ਫਰਵਰੀ 2021 ’ਚ ਆਰਮੀ ਦੀਆਂ ਭਰਤੀਆਂ ਕੱਢੀਆਂ ਗਈਆਂ ਸਨ, ਜਿਸ ਵਿਚ ਪੰਜਾਬ ਦੇ 17 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਭਰਤੀ ਲਈ ਅਰਜ਼ੀ ਦਰਜ ਕਰਵਾਈ ਸੀ। ਉਨ੍ਹਾਂ ’ਚੋਂ 4000 ਵਿਦਿਆਰਥੀ ਸਿਰਫ ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਹਨ। ਵਿਦਿਆਰਥੀਆਂ ਨੇ ਭਗਵੰਤ ਮਾਨ ਨੂੰ ਮਿਲ ਕੇ ਦੱਸਿਆ ਕਿ ਪਟਿਆਲਾ ਕੈਂਟ ਵਿਖੇ ਫਿਜ਼ੀਕਲ ਟੈਸਟ ਪਾਸ ਕਰਨ ਤੋਂ ਬਾਅਦ 2-3 ਵਾਰ ਲਿਖਤੀ ਟੈਸਟ ਦੀ ਤਰੀਖ਼ ਆਈ, ਜੋ ਕੋਰੋਨਾ ਕਾਲ ਦੌਰਾਨ ਅੱਗੇ ਕਰ ਦਿੱਤੀ। ਹੁਣ ਵੀ ਹਰ ਵਾਰ ਸਰਕਾਰ ਵਲੋਂ ਲਿਖਤੀ ਟੈਸਟ ਦੀ ਤਾਰੀਖ਼ ਰੱਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕਰੀਬ 20 ਹਜ਼ਾਰ ਨੌਜਵਾਨ ਅਜਿਹੇ ਹਨ, ਜਿਹੜੇ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਵਲੋਂ ਮੈਂ ਡਿਫੈਂਸ ਮਨਿਸਟਰੀ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਦੇ ਨੌਜਵਾਨਾਂ ਦੇ ਲਿਖ਼ਤੀ ਪੇਪਰ ਦੀ ਤਰੀਕ ਜਲਦ ਤੋਂ ਜਲਦ ਤੈਅ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਸੁਫ਼ਨੇ ਵੀ ਸਾਕਾਰ ਹੋ ਸਕਣ। ਭਗਵੰਤ ਮਾਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਹ ਮੁੱਦਾ ਇਸ ਵਾਰ ਸੰਸਦ ਭਵਨ ’ਚ ਜ਼ਰੂਰ ਚੁੱਕਣਗੇ ਅਤੇ ਅੱਜ ਉਨ੍ਹਾਂ ਨੇ ਸੰਸਦ ਭਵਨ ਦੀ ਬੈਠਕ ’ਚ ਇਹ ਮੁੱਦਾ ਜ਼ੋਰਦਾਰ ਸ਼ਬਦਾਂ ’ਚ ਚੁੱਕਿਆ।

Leave a Comment

Your email address will not be published. Required fields are marked *