IMG-LOGO
Home News blog-list-01.html
ਪੰਜਾਬ

ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਲਈ ਕਾਂਗਰਸ ਜ਼ਿੰਮੇਵਾਰ, ਕੈਪਟਨ ਅਮਰਿੰਦਰ ਸਿੰਘ ਨਹੀਂ: ਅਸ਼ਵਨੀ ਸ਼ਰਮਾ

by Admin - 2021-11-29 08:16:03 0 Views 0 Comment
IMG
ਲੁਧਿਆਣਾ - ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ 'ਚ ਚੋਣਾਂ ਦੇ ਮੱਦੇਨਜ਼ਰ ਖੁੱਲ੍ਹੇਆਮ ਐਲਾਨ ਕਰਨ ਵਾਲੇ ਕੇਜਰੀਵਾਲ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੱਸਣ ਕਿ ਉਹ ਇਨ੍ਹਾਂ ਐਲਾਨਾਂ ਨੂੰ ਪੂਰਾ ਕਰਨ ਲਈ ਅਰਬਾਂ ਰੁਪਏ ਕਿੱਥੋਂ ਲਿਆਉਣਗੇ। ਇਨ੍ਹਾਂ ਪਾਰਟੀਆਂ ਲਈ ਚੋਣ ਵਾਅਦੇ ਸੱਤਾ 'ਚ ਆਉਣ ਦਾ ਜ਼ਰੀਆ ਹਨ, ਜਦੋਂ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਰਾਏ ਲੈ ਕੇ ਚੋਣ ਮੈਨੀਫੈਸਟੋ ਬਣਾਏਗੀ, ਪਾਰਟੀ ਲਈ ਉਹ ਮੈਨੀਫੈਸਟੋ ਪਵਿੱਤਰ ਹੋਵੇਗਾ, ਜਿਸ ਨੂੰ ਸੱਤਾ 'ਚ ਆਉਣ 'ਤੇ ਸਾਫ਼ ਮਨ ਨਾਲ ਲਾਗੂ ਕੀਤਾ ਜਾਵੇਗਾ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਇੱਕ ਰਾਸ਼ਟਰੀ ਪਾਰਟੀ ਹੈ। ਜਿਸ 'ਚ ਟਿਕਟਾ ਦੀ ਅਲਾਟਮੈਂਟ ਸੰਸਦੀ ਬੋਰਡ ਦੀ ਮੀਟਿੰਗ 'ਚ ਇੱਕ ਪ੍ਰਕਿਰਿਆ ਦਾ ਪਾਲਣ ਕਰਕੇ ਕੀਤੀ ਜਾਂਦੀ ਹੈ ਇਸੇ ਕਾਰਨ ਟਿਕਟਾਂ ਦੀ ਵੰਡ 'ਚ ਸਮਾਂ ਲੱਗ ਰਿਹਾ ਹੈ। ਇੱਕ ਹੋਰ ਸਵਾਲ ਦੇ ਜਵਾਬ 'ਚ ਸ਼ਰਮਾ ਨੇ ਕਿਹਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਇਸ ਸਬੰਧੀ ਸਾਰੇ ਵਿਧਾਨ ਸਭਾ ਹਲਕਿਆਂ 'ਚ ਪਾਰਟੀ ਦੀਆਂ ਜਥੇਬੰਦਕ ਮੀਟਿੰਗਾਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਮੀਟਿੰਗਾਂ 'ਚ ਜ਼ੋਰਦਾਰ ਢੰਗ ਨਾਲ ਚੋਣ ਲੜਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇੱਕ ਹੋਰ ਸਵਾਲ ਦੇ ਜਵਾਬ 'ਚ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ 'ਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨਹੀਂ ਸਗੋਂ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ ਕਿਉਂਕਿ ਚੋਣ ਵਾਅਦੇ ਹਮੇਸ਼ਾ ਪਾਰਟੀ ਵੱਲੋਂ ਕੀਤੇ ਜਾਂਦੇ ਹਨ, ਵਿਅਕਤੀ ਵੱਲੋਂ ਨਹੀਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ਼-ਸੁਥਰੇ ਮਨ ਨਾਲ ਖੇਤੀਬਾੜੀ ਦੀ ਭਲਾਈ ਲਈ ਕਾਨੂੰਨ ਬਣਾਏ ਸਨ ਪਰ ਉਨ੍ਹਾਂ ਬਿੱਲਾਂ ਬਾਰੇ ਕਿਸਾਨਾਂ ਨੂੰ ਨਾ ਸਮਝਾ ਪਾਉਣ ਲਈ ਉਨ੍ਹਾਂ ਦਿਲੋਂ ਮੁਆਫੀ ਵੀ ਮੰਗੀ ਅਤੇ ਕਾਨੂੰਨ ਵੀ ਵਾਪਸ ਲੈ ਲਏ। ਧਰਨੇ 'ਤੇ ਬੈਠੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਤੰਗ-ਪ੍ਰੇਸ਼ਾਨ ਨਹੀਂ ਕੀਤਾ ਗਿਆ, ਜਦਕਿ ਕਾਂਗਰਸ ਦੇ ਸਮੇਂ 'ਚ ਲਾਠੀਆਂ ਅਤੇ ਗੋਲੀਆਂ ਚਲਾਈਆਂ ਗਈਆਂ ਸਨ| ਪ੍ਰਧਾਨ ਮੰਤਰੀ ਦੇ ਇਸ ਫੈਸਲੇ ਦਾ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਸਵਾਗਤ ਕਰਦਿਆਂ ਇਸ ਨੂੰ ਦੇਸ਼ ਹਿੱਤ ਵਿੱਚ ਦੱਸਿਆ ਹੈ। ਇਸ ਤੋਂ ਪਹਿਲਾਂ ਭਾਜਪਾ ਅਗਰਨਗਰ ਮੰਡਲ ਦੀ ਮੀਟਿੰਗ 'ਚ ਪੁੱਜੇ 'ਤੇ ਮੰਡਲ ਪ੍ਰਧਾਨ ਸੰਜੀਵ ਸ਼ੇਰੂ ਸਚਦੇਵਾ, ਇੰਚਾਰਜ ਸੁਮਿਤ ਟੰਡਨ, ਜ਼ਿਲ੍ਹਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘਲ, ਜਨਰਲ ਸਕੱਤਰ ਕੰਤੇਂਦੂ ਸ਼ਰਮਾ, ਰਾਮ ਗੁਪਤਾ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਬੁਲਾਰੇ ਅਨਿਲ ਸਰੀਨ, ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਅਰੁਨੇਸ਼ ਮਿਸ਼ਰਾ, ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ।

Leave a Comment

Your email address will not be published. Required fields are marked *