IMG-LOGO
Home News ��������������������������� ������������������ ��������� ��������������� ������ ��������������� ��������������� ������������������ ���������������
ਸੰਸਾਰ

ਮੈਗਡਾਲੇਨਾ ਐਂਡਰਸਨ ਬਣੀ ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ

by Admin - 2021-11-24 08:00:18 0 Views 0 Comment
IMG
ਕੋਪਨਹੇਗਨ - ਸਵੀਡਨ ਦੀ ਸੰਸਦ ਨੇ ਬੁੱਧਵਾਰ ਨੂੰ ਮੈਗਡਾਲੇਨਾ ਐਂਡਰਸਨ ਨੂੰ ਪ੍ਰਧਾਨ ਮੰਤਰੀ ਚੁਣ ਲਿਆ। ਇਹ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਮਹਿਲਾ ਹੋਵੇਗੀ। ਐਂਡਰਸਨ ਨੂੰ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ ਹੈ। ਉਹ ਸਟੀਫਨ ਲੋਫਵੇਨ ਦੀ ਜਗ੍ਹਾ ਲਵੇਗੀ, ਜਿਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜੋਫਵੇਨ ਇਸ ਸਮੇਂ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਐਂਡਰਸਨ ਪਹਿਲਾਂ ਵਿੱਤ ਮੰਤਰੀ ਸੀ। ਸਵੀਡਨ ਨੂੰ ਲਿੰਗੀ ਸਮਾਨਤਾ ਦੇ ਮਾਮਲੇ ਵਿੱਚ ਯੂਰਪ ਦੇ ਸਭ ਤੋਂ ਵੱਧ ਪ੍ਰਗਤੀਸ਼ੀਲ ਦੇਸ਼ਾਂ ਵਿੱਚੋਂ ਸ਼ਾਮਲ ਕੀਤਾ ਜਾਂਦਾ ਹੈ ਪਰ ਹੁਣ ਤੱਕ ਕਿਸੇ ਵੀ ਔਰਤ ਨੂੰ ਦੇਸ਼ ਦੀ ਵਾਗਡੋਰ ਨਹੀਂ ਦਿੱਤੀ ਗਈ ਸੀ। ਅਜਿਹੇ 'ਚ ਇਸ ਘਟਨਾਕ੍ਰਮ ਨੂੰ ਸਵੀਡਨ ਲਈ ਮੀਲ ਦਾ ਪੱਥਰ ਮੰਨਿਆ ਜਾ ਰਿਹਾ ਹੈ। ਐਂਡਰਸਨ ਦਾ ਸਮਰਥਨ ਕਰਨ ਵਾਲੀ ਆਜ਼ਾਦ ਸੰਸਦ ਮੈਂਬਰ ਅਮੀਨਾ ਕਾਕਾਬਾਵੇਹ ਨੇ ਸਵੀਡਨ ਦੀ ਸੰਸਦ ਵਿਚ ਆਪਣੇ ਭਾਸ਼ਣ 'ਚ ਕਿਹਾ ਕਿ ਜੇਕਰ ਔਰਤਾਂ ਸਿਰਫ਼ ਵੋਟਿੰਗ ਕਰਦੀਆਂ ਰਹਿਣ ਅਤੇ ਉੱਚ ਅਹੁਦੇ ਲਈ ਚੁਣੀਆਂ ਨਾ ਜਾਣ ਤਾਂ ਲੋਕਤੰਤਰ ਸੰਪੂਰਨ ਨਹੀਂ ਹੋ ਸਕਦਾ। ਸਵੀਡਨ ਦੀ 349 ਮੈਂਬਰੀ ਸੰਸਦ 'ਚ 117 ਸਾਂਸਦਾਂ ਨੇ ਐਂਡਰਸਨ ਦੇ ਪੱਖ ਵਿਚ ਜਦਕਿ 174 ਨੇ ਵਿਰੋਧ ਵਿਚ ਵੋਟਾਂ ਪਈਆਂ। 57 ਸੰਸਦ ਮੈਂਬਰਾਂ ਨੇ ਵੋਟਿੰਗ 'ਚ ਹਿੱਸਾ ਨਹੀਂ ਲਿਆ ਜਦਕਿ ਇਕ ਸੰਸਦ ਮੈਂਬਰ ਗੈਰ-ਹਾਜ਼ਰ ਰਿਹਾ। ਕੁੱਲ ਮਿਲਾ ਕੇ 174 ਸੰਸਦ ਮੈਂਬਰਾਂ ਨੇ ਐਂਡਰਸਨ ਖ਼ਿਲਾਫ਼ ਵੋਟ ਪਾਈ ਪਰ ਸਵੀਡਿਸ਼ ਸੰਵਿਧਾਨ ਮੁਤਾਬਕ ਜੇਕਰ ਘੱਟੋ-ਘੱਟ 175 ਸੰਸਦ ਮੈਂਬਰ ਕਿਸੇ ਵਿਅਕਤੀ ਦੇ ਖ਼ਿਲਾਫ਼ ਨਹੀਂ ਹਨ ਤਾਂ ਉਸਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ।

Leave a Comment

Your email address will not be published. Required fields are marked *