IMG-LOGO
Home News ਓਡੀਸ਼ਾ ਦੇ ਮੁੱਖ ਮੰਤਰੀ ਦੇ ਕਾਫ਼ਲੇ ’ਤੇ ਭਾਜਪਾ ਸਮਰਥਕਾਂ ਨੇ ਸੁੱਟੇ ਆਂਡੇ
ਦੇਸ਼

ਓਡੀਸ਼ਾ ਦੇ ਮੁੱਖ ਮੰਤਰੀ ਦੇ ਕਾਫ਼ਲੇ ’ਤੇ ਭਾਜਪਾ ਸਮਰਥਕਾਂ ਨੇ ਸੁੱਟੇ ਆਂਡੇ

by Admin - 2021-11-24 07:56:10 0 Views 0 Comment
IMG
ਪੁਰੀ - ਕਾਲਾਹਾਂਡੀ ਅਧਿਆਪਕ ਅਗਵਾ ਅਤੇ ਕਤਲ ਮਾਮਲੇ ’ਚ ਓਡੀਸ਼ਾ ਸਰਕਾਰ ਦੀ ਅਸਫ਼ਲਤਾ ਦੇ ਵਿਰੋਧ ’ਚ ਭਾਜਪਾ ਦੇ ਸਮਰਥਕਾਂ ਨੇ ਬੁੱਧਵਾਰ ਨੂੰ ਪੁਰੀ ’ਚ ਰਾਜ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਕਾਫ਼ਲੇ ’ਤੇ ਆਂਡੇ ਸੁੱਟੇ। ਘਟਨਾ ਸਰਕਾਰੀ ਹਸਪਤਾਲ ਚੌਕ ਕੋਲ ਉਸ ਸਮੇਂ ਹੋਈ ਜਦੋਂ ਪਟਨਾਇਕ ਪੁਰੀ ’ਚ 331 ਕਰੋੜ ਰੁਪਏ ਦੀ ‘ਹੇਰੀਟੇਜ ਕੋਰੀਡੋਰ ਪ੍ਰਾਜੈਕਟ’ ਦੇ ਉਦਘਾਟਨ ਸਮਾਰੋਹ ’ਚ ਸ਼ਾਮਲ ਹੋਣ ਤੋਂ ਬਾਅਦ ਭੁਵਨੇਸ਼ਵਰ ਪਰਤ ਰਹੇ ਸਨ। ਪਟਨਾਇਕ ਦੇ ਕਾਫ਼ਲੇ ਦੇ ਲੰਘਣ ਦੌਰਾਨ ਭਾਜਪਾ ਵਰਕਰਾਂ ਨੇ ਕਾਲੇ ਝੰਡੇ ਵੀ ਦਿਖਾਏ। ਇਸ ਤੋਂ ਪਹਿਲਾਂ ਪੁਰੀ ’ਚ ਵੱਡਾ ਡੰਡਾ (ਗਰੈਂਡ ਰੋਡ) ’ਤੇ ਪਟਨਾਇਕ ਨੂੰ ਕਾਲੇ ਝੰਡੇ ਦਿਖਾਉਣ ਦੇ ਦੋਸ਼ ’ਚ ਭਾਜਪਾ ਸਮਰਥਿਤ ਭਾਰਤੀ ਜਨਤਾ ਯੂਥ ਮੋਰਚਾ (ਭਾਜਯੁਮੋ) ਅਤੇ ਕਾਂਗਰਸ ਨਾਲ ਜੁੜੇ ਐੱਨ.ਐੱਸ.ਯੂ.ਆਈ. ਦੇ ਤਿੰਨ ਮੈਂਬਰਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ। ਭਾਜਯੁਮੋ ਦੇ ਪ੍ਰਦੇਸ਼ ਪ੍ਰਧਾਨ ਇਰਾਸ਼ੀਸ਼ ਆਚਾਰੀਆ ਨੇ ਭੁਵਨੇਸ਼ਵਰ ’ਚ ਕਿਹਾ,‘‘ਜਯੰਤ ਦਾਸ ਦੀ ਅਗਵਾਈ ’ਚ ਸਾਡੇ ਵਰਕਰਾਂ ਨੇ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਆਂਡੇ ਸੁੱਟੇ ਹਨ। ਇਹ ਵਿਰੋਧ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਪਟਨਾਇਕ ਆਪਣੇ ਕੁਝ ਦਾਗ਼ੀ ਮੰਤਰੀਆਂ ਵਿਰੁੱਧ ਕਾਰਵਾਈ ਨਹੀਂ ਕਰਦੇ।’’ ਜਗਨਨਾਥ ਮੰਦਰ ਦੇ ਸਾਹਮਣੇ ਗਰੈਂਡ ਰੋਡ ’ਤੇ ਗੋਬਰ ਮਿਸ਼ਰਿਤ ਪਾਣੀ ਛਿੜਕ ਕੇ ਵੀ ਵਿਰੋਧੀ ਵਰਕਰਾਂ ਨੇ ਸੜਕ ਨੂੰ ਸ਼ੁੱਧ ਕੀਤਾ ਅਤੇ ਦਾਅਵਾ ਕੀਤਾ ਕਿ ਨੀਂਹ ਪੱਥਰ ਸਮਾਰੋਹ ’ਚ ਸ਼ਾਮਲ ਹੋਏ ਰਾਜ ਦੇ ਦਾਗ਼ੀ ਮੰਤਰੀਆਂ ਨੇ ਪਵਿੱਤਰ ਰਸਤੇ ਤੋਂ ਲੰਘ ਕੇ ਇਸ ਨੂੰ ਅਸ਼ੁੱਧ ਕਰ ਦਿੱਤਾ ਸੀ।

Leave a Comment

Your email address will not be published. Required fields are marked *