IMG-LOGO
Home News blog-list-01.html
ਪੰਜਾਬ

‘ਟੀਕਾ ਨਹੀਂ ਤਾਂ ਪ੍ਰਵੇਸ਼ ਨਹੀਂ’ ਨਿਯਮ ਲਾਗੂ ਕਰਨ ਲਈ ਅਹਿਮਦਾਬਾਦ ਨਗਰ ਨਿਗਮ 100 ਟੀਮਾਂ ਦਾ ਕੀਤਾ ਗਠਨ

by Admin - 2021-11-24 07:54:24 0 Views 0 Comment
IMG
ਅਹਿਮਦਾਬਾਦ - ਗੁਜਰਾਤ ’ਚ ਅਹਿਮਦਾਬਾਦ ਨਗਰ ਨਿਗਮ ਨੇ ਕੋਰੋਨਾ ਟੀਕੇ ਦੀ ਹੁਣ ਤੱਕ ਖ਼ੁਰਾਕ ਨਹੀਂ ਲੈਣ ਵਾਲੇ ਲੋਕਾਂ ਦਾ ਪ੍ਰਵੇਸ਼ ਸ਼ਹਿਰ ਦੇ ਮਾਲਕ ਅਤੇ ਰੈਸਟੋਰੈਂਟ ਵਰਗੀਆਂ ਜਨਤਕ ਥਾਂਵਾਂ ’ਤੇ ਰੋਕਣ ਲਈ ‘ਟੀਕਾ ਨਹੀਂ ਤਾਂ ਪ੍ਰਵੇਸ਼ ਨਹੀਂ’ ਨਿਯਮ ਲਾਗੂ ਕਰਨ ਨੂੰ ਲੈ ਕੇ 100 ਟੀਮਾਂ ਦਾ ਗਠਨ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੇ ਟੀਕੇ ਦੀਆਂ ਖ਼ੁਰਾਕਾਂ ਨਹੀਂ ਲੈਣ ਵਾਲੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਚਿਤਾਵਨੀ ਦੇਣ ਲਈ ਮੰਗਲਵਾਰ ਸ਼ਾਮ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਟੀਮ ਨੇ ਕਈ ਮਾਲ, ਹੋਟਲ ਅਤੇ ਰੈਸਟੋਰੈਂਟ ’ਚ ਪਹਿਲੇ ਦਿਨ ਕਰੀਬ 3 ਹਜ਼ਾਰ ਲੋਕਾਂ ਦੀ ਜਾਂਚ ਕੀਤੀ, ਜਿਨ੍ਹਾਂ ’ਚੋਂ 28 ਲੋਕ ਅਜਿਹੇ ਮਿਲੇ, ਜਿਨ੍ਹਾਂ ਨੇ ਹਾਲੇ ਤੱਕ ਟੀਕੇ ਦੀ ਦੂਜੀ ਖੁਰਾਕ ਜਾਂ ਦੋਵੇਂ ਖ਼ੁਰਾਕਾਂ ਨਹੀਂ ਲਈਆਂ ਹਨ। ਠੋਸ ਕੂੜਾ ਪ੍ਰਬੰਧਨ (ਐੱਸ.ਡਬਿਲਊ.ਐੱਮ.) ਵਿਭਾਗ ਦੇ ਡਾਇਰੈਕਟਰ ਐੱਚ.ਜੇ. ਸੋਲੰਕੀ ਨੇ ਦੱਸਿਆ ਕਿ ਵਿਭਾਗ ਨੇ ਮੰਗਲਵਾਰ ਸ਼ਾਮ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਵੀ ਟੀਕੇ ਦੀ ਖ਼ੁਰਾਕ ਲੈਣ ਨੂੰ ਯਕੀਨੀ ਕਰਨ ਲਈ ਇਹ ਮੁਹਿੰਮ ਜਾਰੀ ਰਹੇਗੀ। ਪਿਛਲੇ ਮਹੀਨੇ, ਨਗਰ ਨਿਗਮ ਨੇ ਮਾਲ, ਹੋਟਲ ਅਤੇ ਰੈਸਟੋਰੈਂਟ ਪ੍ਰਬੰਧਨਾਂ ਨੂੰ ਕਿਹਾ ਸੀ ਕਿ ਉਹ ਟੀਕੇ ਦੀ ਖੁਰਾਕ ਨਹੀਂ ਲੈਣ ਵਾਲੇ ਲੋਕਾਂ ਦਾ ਪ੍ਰਵੇਸ਼ ਬੰਦ ਕਰਨ। ਇਸ ਨਿਯਮ ਦੀ ਜਾਂਚ ਕਰਨ ਲਈ ਨਿਗਮ ਨੇ ਸ਼ਹਿਰ ਦੇ ਸਾਰੇ 7 ਖੇਤਰਾਂ ਲਈ 100 ਟੀਮ ਦਾ ਗਠਨ ਕੀਤਾ ਅਤੇ ਮੰਗਲਵਾਰ ਸ਼ਾਮ ਤੋਂ ਮੁਹਿੰਮ ਸ਼ੁਰੂ ਕੀਤੀ। ਇਸ ਦੇ ਅਧੀਨ ਮੰਗਲਵਾਰ ਸ਼ਾਮ ਤੋਂ ਮਾਲ, ਹੋਟਲ ਅਤੇ ਰੈਸਟੋਰੈਂਟ ਸਮੇਤ 180 ਵਪਾਰਕ ਅਦਾਰਿਆਂ ਦਾ ਨਿਰੀਖਣ ਕੀਤਾ ਗਿਆ ਅਤੇ ਦੇਖਿਆ ਕਿ ਇਨ੍ਹਾਂ ਸਥਾਨਾਂ ’ਤੇ ਪ੍ਰਵੇਸ਼ ਕਰਨ ਵਾਲੇ 28 ਲੋਕਾਂ ਨੇ ਜਾਂ ਤਾਂ ਦੋਵੇਂ ਖੁਰਾਕਾਂ ਜਾਂ ਦੂਜੀ ਖੁਰਾਕ ਨਹੀਂ ਲਈ ਹੈ। ਸੋਲੰਕੀ ਨੇ ਕਿਹਾ ਕਿ ਇਨ੍ਹਾਂ 28 ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਜਲਦ ਤੋਂ ਜਲਦ ਟੀਕੇ ਦੀ ਖ਼ੁਰਾਕ ਲੈਣ।

Leave a Comment

Your email address will not be published. Required fields are marked *