IMG-LOGO
Home News index.html
ਦੇਸ਼

‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

by Admin - 2021-10-22 08:36:26 0 Views 0 Comment
IMG
ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ‘ਮੇਡ ਇਨ ਇੰਡੀਆ’ ਨਾਅਰੇ ਨੂੰ ਲੈ ਕੇ ਦੋਹਰੀ ਜ਼ੁਬਾਨ ’ਚ ਗੱਲ ਕਰ ਰਹੀ ਹੈ। ਉਨ੍ਹਾਂ ਨੇ ‘ਮੇਡ ਇਨ ਇੰਡੀਆ’ ਨੂੰ ਸਰਕਾਰ ਦਾ ਸਿਰਫ਼ ਇਕ ‘ਜੁਮਲਾ’ ਕਰਾਰ ਦਿੱਤਾ। ਕਾਂਗਰਸ ਨੇਤਾ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,‘‘ਹਮੇਸ਼ਾ ਦੀ ਤਰ੍ਹਾਂ ਇਕ ਵਾਰ ਫਿਰ ਦੋਹਰੀ ਜ਼ੁਬਾਨ। ਮੇਡ ਇਨ ਇੰਡੀਆ। ਜੁਮਲਾ।’’ ਉਨ੍ਹਾਂ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ, ਉਸ ’ਚ ਕਿਹਾ ਗਿਆ ਹੈ ਕਿ ਚੀਨ ਨਾਲ ਭਾਰਤ ਦਾ ਵਪਾਰ 49 ਫੀਸਦੀ ਵੱਧ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਨੇ ਭਾਰਤ ਚੀਨ ਕਾਰੋਬਾਰੀ ਸੰਬੰਧਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ, ਜਿਸ ’ਚ ਵਧਦੇ ਵਪਾਰ ਅੰਸਤੁਲਨ ਅਤੇ ਕਾਰੋਬਾਰੀ ਰੁਕਾਵਟਾਂ ਦਾ ਮੁੱਦਾ ਸ਼ਾਮਲ ਹੈ। ਉਨ੍ਹਾਂ ਕਿਹਾ,‘‘ਚੀਨ ਸਾਡਾ ਸਭ ਤੋਂ ਵੱਡਾ ਗੁਆਂਢੀ ਹੈ। 14.7 ਟ੍ਰਿਲੀਅਨ ਡਾਲਰ ਸਕਲ ਘਰੇਲੂ ਉਤਪਾਦ ਨਾਲ ਚੀਨ ਦੀ ਅਰਥਵਿਵਸਥਾ ਦੁਨੀਆ ’ਚ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਕੋਰੋਨਾ ਮਹਾਮਾਰੀ ਦਰਮਿਆਨ ਵੀ ਚੀਨ ਇਕਮਾਤਰ ਪ੍ਰਮੁੱਖ ਅਰਥਵਿਵਸਥਾ ਰਹੀ, ਜਿਸ ਨੇ 2020 ’ਚ ਸਕਾਰਾਤਮਕ ਵਾਧਾ ਦਰਜ ਕੀਤਾ।’’ ਵਿਦੇਸ਼ ਸਕੱਤਰ ਨੇ ਇਹ ਵੀ ਕਿਹਾ ਸੀ ਕਿ ਇਸ ਸਾਲ ਦੇ ਪਹਿਲੇ 9 ਮਹੀਨਿਆਂ ’ਚ ਚੀਨ ਨਾਲ ਸਾਡਾ ਦੋ-ਪੱਖੀ ਵਪਾਰ 90 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜੋ ਪਿਛਲੇ ਸਾਲ ਦੀ ਤੁਲਨਾ ’ਚ 49 ਫੀਸਦੀ ਵੱਧ ਹੈ।

Leave a Comment

Your email address will not be published. Required fields are marked *