IMG-LOGO
Home News blog-detail-01.html
ਦੇਸ਼

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ 5 ਹਾਈਟੈਕ ਐਂਬੂਲੈਂਸਾਂ ਨੂੰ ਦਿਖਾਈ ਹਰੀ ਝੰਡੀ

by Admin - 2021-10-22 08:34:55 0 Views 0 Comment
IMG
ਨਵੀਂ ਦਿੱਲੀ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਨਿਗਮ (ਹੁਡਕੋ) ਦੀ ਸੀ.ਐੱਸ.ਆਰ. ਪਹਿਲ ਦੇ ਅਧੀਨ ਸ਼ੁੱਕਰਵਾਰ ਨੂੰ 5 ‘ਹਾਈਟੇਕ’ ਐਂਬੂਲੈਂਸ ਨੂੰ ਹਰੀ ਝੰਡੀ ਦਿਖਾਈ। ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਸਰਕਾਰੀ ਬਿਆਨ ਅਨੁਸਾਰ, ਇਕ ਪ੍ਰੋਗਰਾਮ ’ਚ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਇਨ੍ਹਾਂ ਐਂਬੂਲੈਂਸਾਂ ਨੂੰ ਹੁਡਕੋ ਵਲੋਂ ਹਸਪਤਾਲਾਂ ਨੂੰ ਸੌਂਪਣਾ ਸੀ.ਐੱਸ.ਆਰ. (ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ) ’ਚ ਸਰਵਸ਼੍ਰੇਸ਼ਠਤਾ ਦਾ ਪ੍ਰਤੀਕ ਹੈ। ਪੁਰੀ ਨੇ ਇਨ੍ਹਾਂ ਐਂਬੂਲੈਂਸਾਂ ਦੀ ਚਾਬੀ ਅਟਲ ਬਿਹਾਰੀ ਵਾਜਪੇਈ ਆਯੂਰਵਿਗਿਆਨ ਸੰਸਥਾ, ਡਾ. ਰਾਮ ਮਨੋਹਰ ਲੋਹੀਆ ਹਸਪਤਾਲ, ਵਰਧਮਾਨ ਮਹਾਵੀਰ ਯੂਨੀਵਰਸਿਟੀ ਅਤੇ ਸਫ਼ਦਰਜੰਗ ਹਸਪਤਾਲ ਨੂੰ ਸੌਂਪੀਆਂ। ਮੰਤਰੀ ਨੇ ਕਿਹਾ ਕਿ ਆਧੁਨਿਕ ਐਂਬੂਲੈਂਸ ਮਹੱਤਵਪੂਰਨ ਜੀਵਨ ਰੱਖਿਅਕ ਉਪਕਰਣਾਂ ਨਾਲ ਲੈੱਸ ਹੈ ਅਤੇ ਹਰੇਕ ਵਾਹਨ ਦਾ ਖਰਚ 42.13 ਰੁਪਏ ਆਇਆ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਹੁਡਕੋ ਨੇ ਤਿੰਨ ਅਜਿਹੇ ਵਾਹਨ ਏ.ਬੀ.ਵੀ.ਆਈ.ਐੱਮ.ਐੱਸ. ਅਤੇ ਲੋਹੀਆ ਹਸਪਤਾਲ ਲਈ ਅਤੇ 2 ਵੀ.ਐੱਮ.ਐੱਮ.ਸੀ. ਅਤੇ ਸਫ਼ਦਰਜੰਗ ਹਸਪਤਾਲ ਲਈ ਮਨਜ਼ੂਰੀ ਦਿੱਤੀ ਸੀ।

Leave a Comment

Your email address will not be published. Required fields are marked *