IMG-LOGO
Home News index.html
ਪੰਜਾਬ

ਕਾਂਗਰਸ ’ਚ ਫਿਰ ਵਧੀ ਹਲਚਲ, ਦਿੱਲੀ ਰਵਾਨਾ ਹੋਏ ਰੰਧਾਵਾ ਤੇ ਆਸ਼ੂ

by Admin - 2021-10-22 08:29:03 0 Views 0 Comment
IMG
ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਹਲਚਲ ਤੇਜ਼ ਹੋ ਗਈ ਹੈ। ਸ਼ੁੱਕਰਵਾਰ ਨੂੰ ਅਚਾਨਕ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਂਗਰਸ ਹਾਈਕਮਾਨ ਦਾ ਬੁਲਾਵਾ ਆ ਗਿਆ। ਉਨ੍ਹਾਂ ਦੇ ਨਾਲ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਦਿੱਲੀ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ ਲਗਭਗ 5 ਘੰਟੇ ਤਕ ਉਨ੍ਹਾਂ ਦੀ ਮੁੱਖ ਮਤੰਰੀ ਚਰਨਜੀਤ ਚੰਨੀ ਨਾਲ ਮੀਟਿੰਗ ਵੀ ਚੱਲੀ। ਇਹ ਬੁਲਾਵਾ ਅਜਿਹੇ ਸਮੇਂ ਆਇਆ ਹੈ ਜਦੋਂ ਪੰਜਾਬ ਵਿਚ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਤੋਂ ਬਾਅਦ ਇੰਚਾਰਜ ਨੂੰ ਵੀ ਬਦਲ ਦਿੱਤਾ ਗਿਆ ਹੈ। ਮੀਟਿੰਗ ਦਾ ਏਜੰਡਾ ਅਜੇ ਸਪੱਸ਼ਟ ਨਹੀਂ ਹੈ। ਹਾਲਾਂਕਿ ਚਰਚਾ ਹੈ ਕਿ ਇਸ ਵਿਚ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੱਡੇ ਮੁੱਦਿਆਂ ਅਤੇ ਨਵਜੋਤ ਸਿੱਧੂ ਦੀ ਸਰਕਾਰ ਤੋਂ ਨਾਰਾਜ਼ਗੀ ਨੂੰ ਲੈ ਕੇ ਚਰਚਾ ਹੋ ਸਕਦੀ ਹੈ। ਇਸ ਦੌਰਾਨ ਖਾਸ ਗੱਲ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗਵਾਤ ਨੂੰ ਲੈ ਕੇ ਸਿੱਧੂ ਦੇ ਸਮਰਥਨ ਵਿਚ ਰੰਧਾਵਾ ਸਭ ਤੋਂ ਅੱਗੇ ਰਹੇ। ਜਦੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਬਦਲੇ ਗਏ ਤਾਂ ਉਨ੍ਹਾਂ ਦੀ ਸਿੱਧੂ ਨਾਲ ਵੀ ਦੂਰੀਆਂ ਵੱਧ ਗਈਆਂ। ਇਥੋਂ ਤਕ ਕਿ ਸਿੱਧੂ ਉਨ੍ਹਾਂ ਦੇ ਡਿਪਟੀ ਮੁੱਖ ਮੰਤਰੀ ਬਨਣ ਦੌਰਾਨ ਸਹੁੰ ਚੁੱਕ ਸਮਾਗਮ ਵਿਚ ਵੀ ਨਹੀਂ ਪਹੁੰਚੇ। ਹੁਣ ਵੀ ਸਿੱਧੂ ਤੇ ਰੰਧਾਵਾ ਵਿਚਾਲੇ ਬਹੁਤੇ ਚੰਗੇ ਰਿਸ਼ਤੇ ਨਜ਼ਰ ਨਹੀਂ ਆਏ ਹਨ। ਸੂਤਰਾਂ ਮੁਤਾਬਕ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ ਅਤੇ ਇਸ ਮਿਲਣੀ ਵੀਚ ਸਿੱਧੂ ਤੇ ਰੰਧਾਵਾ ਵਿਚਾਲੇ ਸੁਲ੍ਹਾ ਦਾ ਰਸਤਾ ਵੀ ਅਖਤਿਆਰ ਕੀਤਾ ਜਾ ਸਕਦਾ ਹੈ।

Leave a Comment

Your email address will not be published. Required fields are marked *