IMG-LOGO
Home News blog-list-01.html
ਸੰਸਾਰ

ਟੋਰਾਂਟੋ ਪੁਲਿਸ ਵੱਲੋਂ ਵੈਕਸੀਨ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ

by Admin - 2021-09-13 08:03:45 0 Views 0 Comment
IMG
ਓਨਟਾਰੀਓ : ਟੋਰਾਂਟੋ ’ਚ ਕਈ ਲੋਕ ਕੋਵਿਡ ਟੀਕਾਕਰਣ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਟੋਰਾਂਟੋ ਪੁਲਿਸ ਨੇ ਸੋਮਵਾਰ ਨੂੰ ਹਸਪਤਾਲਾਂ ਦੇ ਬਾਹਰ ਯੋਜਨਾਬੱਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਹਸਪਤਾਲਾਂ ਦੇ ਕੰਮਕਾਜ ਅਤੇ ਜਨਤਕ ਸੁਰੱਖਿਆ ਵਿਚ ਵਿਘਨ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ’ਤੇ ਦੋਸ਼ ਲਾਏ ਜਾ ਸਕਦੇ ਹਨ। ਟੋਰਾਂਟੋ ਪੁਲਿਸ ਨੇ ਵਿਰੋਧ ਪ੍ਰਦਰਸ਼ਨਾਂ ਬਾਰੇ ਟਵੀਟਰ ’ਤੇ ਇਕ ਸੰਦੇਸ਼ ਪੋਸਟ ਕਰਦਿਆਂ ਇਹ ਚੇਤਾਵਨੀ ਜਾਰੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਵਿਰੋਧ ਅਧਿਕਾਰ ਦਾ ਸਨਮਾਨ ਕਰਨਗੇ ਪਰ ਇਸ ਨਾਲ ਹਸਪਤਾਲਾਂ ਦੇ ਕੰਮਮਾਜ ਵਿਚ ਵਿਘਨ ਨਹੀਂ ਪੈਣਾ ਚਾਹੀਦਾ। ਦੱਸ ਦੇਈਏ ਕਿ ਕੈਨੇਡੀਅਨ ਫਰੰਟਲਾਈਨ ਨਰਸਿਜ਼ ਆਰਗੇਨਾਈਜੇਸ਼ਨ ਨੇ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ, ਜੋ ਦੂਜੇ ਸੂਬਿਆਂ ਵਿਚ ਵੀ ਆਯੋਜਿਤ ਕੀਤੀ ਜਾਣਗੇ। ਇਹ ਆਰਗੇਨਾਈਜੇਸ਼ਨ ਓਨਟਾਰੀਓ ਦੇ ਪੰਜ ਹਸਪਤਾਲਾਂ ਦੇ ਬਾਹਰ ਇਕੱਠੇ ਹੋਣ ਦੀ ਯੋਜਨਾ ਬਣਾ ਰਹੀ ਹੈ, ਜਿਨ੍ਹਾਂ ਵਿਚ ਇਕ ਡਾਊਨ ਟਾਊਨ ਟੋਰਾਂਟੋ ਦਾ ਹਸਪਤਾਲ ਵੀ ਸ਼ਾਮਲ ਹੈ। ਪੁਲਿਸ ਨੇ ਕਿਹਾ ਹੈ ਕਿ ਮੌਕੇ ’ਤੇ ਅਧਿਕਾਰੀ ਤੇ ਪੁਲਿਸ ਬਲ ਤਾਇਨਾਤ ਰਹਿਣਗੇ। ਜੇ ਜਨਤਕ ਸੁਰੱਖਿਆ ਤੇ ਹਸਪਤਾਲਾਂ ਦੇ ਕੰਮਕਾਜ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਸ਼ ਲਾਏ ਜਾਣਗੇ ਤੇ ਗ੍ਰਿਫ਼ਤਾਰੀਆਂ ਵੀ ਹੋਣਗੀਆਂ।

Leave a Comment

Your email address will not be published. Required fields are marked *