IMG-LOGO
Home News blog-list-01.html
ਦੇਸ਼

ਭਵਾਨੀਪੁਰ ਸੀਟ: ਮਮਤਾ ‘ਦੀਦੀ’ ਸਿਰ ਸਜੇਗਾ ਜਿੱਤ ਦਾ ਤਾਜ! ਸਿਆਸੀ ਵਿਰੋਧੀਆਂ ਲਈ ਇਹ ਕਾਰਨ ਖ਼ਤਰੇ ਦੀ ਘੰਟੀ

by Admin - 2021-09-13 07:17:39 0 Views 0 Comment
IMG
ਕੋਲਕਾਤਾ — ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਦੀ ਜਿੱਤ ਤੋਂ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਇਕ ਮਜ਼ਬੂਤ ਚਿਹਰੇ ਦੇ ਰੂਪ ’ਚ ਉਭਰਨ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਹੁਣ ਭਵਾਨੀਪੁਰ ਸੀਟ ’ਤੇ ਹੋਣ ਵਾਲੀ ਜ਼ਿਮਨੀ ਚੋਣਾਂ ’ਚ ਉਤਰੀ ਹੈ। ਮਮਤਾ ਨੂੰ ਮੁਕਾਬਲੇਬਾਜ਼ਾਂ ਤੋਂ ਸਖ਼ਤ ਮੁਕਾਬਲੇ ਦੀ ਉਮੀਦ ਨਹੀਂ ਹੈ। ਇਸ ਸਾਲ ਸੂਬਾ ਵਿਧਾਨ ਸਭਾ ਚੋਣਾਂ ’ਚ ਨੰਦੀਗ੍ਰਾਮ ਤੋਂ ਚੋਣ ਲੜਨ ਵਾਲੀ ਮਮਤਾ ਨੂੰ ਪ੍ਰਚਾਰ ਦੌਰਾਨ ਪੈਰ ’ਚ ਸੱਟ ਲੱਗ ਗਈ ਅਤੇ ਉਨ੍ਹਾਂ ਨੇ ਖੁਦ ਨੂੰ ‘ਜ਼ਖਮੀ ਸ਼ੇਰਨੀ’ ਦੱਸਿਆ ਸੀ। ਹਾਲਾਂਕਿ ਇਸ ਸੀਟ ਤੋਂ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਸ਼ੁਭੇਂਦੁ ਅਧਿਕਾਰੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੱਸ ਦੇਈਏ ਕਿ ਭਵਾਨੀਪੁਰ ਸੀਟ ’ਤੇ ਜ਼ਿਮਨੀ ਚੋਣਾਂ ਲਈ 30 ਸਤੰਬਰ ਨੂੰ ਵੋਟਾਂ ਹੋਣਗੀਆਂ ਅਤੇ 3 ਅਕਤੂਬਰ ਨੂੰ ਨਤੀਜੇ ਆਉਣਗੇ। ਭਵਾਨੀਪੁਰ ਸੀਟ ’ਤੇ ਇਸ ਵਾਰ ਬੈਨਰਜੀ ਖ਼ਿਲਾਫ਼ ਭਾਜਪਾ ਦੀ ਪਿ੍ਰਅੰਕਾ ਟਿਬਰੇਵਾਲ ਅਤੇ ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਸ਼੍ਰੀਜੀਬ ਵਿਸ਼ਵਾਸ ਉਮੀਦਵਾਰ ਹੋਣਗੇ। ਟਿਬਰੇਵਾਲ ਨੇ ਐਂਟਾਲਿਆ ਤੋਂ ਚੋਣ ਲੜੀ ਸੀ ਅਤੇ ਹਾਰ ਗਈ ਸੀ। ਵਿਸ਼ਵਾਸ ਅਜੇ ਸਿਆਸਤ ’ਚ ਨਵੇਂ ਹਨ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਭਾਜਪਾ ਲਈ ਭਵਾਨੀਪੁਰ ਦੀ ਲੜਾਈ ਸੀਟ ਜਿੱਤਣ ਦੀ ਬਜਾਏ ਆਪਣਾ 35 ਫ਼ੀਸਦੀ ਵੋਟ ਫ਼ੀਸਦੀ ਬਚਾ ਕੇ ਰੱਖਣਾ ਹੈ। ਬੈਨਰਜੀ ਲਈ ਇਹ ਮੌਕਾ ਨਾ ਸਿਰਫ਼ ਨੰਦੀਗ੍ਰਾਮ ’ਚ ਹੋਈ ਆਪਣੀ ਹਾਰ ਦਾ ਬਦਲਾ ਲੈਣ ਦਾ ਹੈ, ਸਗੋਂ ਰਾਸ਼ਟਰੀ ਰਾਜਨੀਤੀ ਵਿਚ ਵਿਰੋਧੀ ਧਿਰ ਦੇ ਭਵਿੱਖ ਨੂੰ ਆਕਾਰ ਦੇਣ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਣ ਵਿਚ ਉਨ੍ਹਾਂ ਦੀ ਵੱਡੀ ਇੱਛਾ ਨਾਲ ਵੀ ਜੁੜਿਆ ਹੈ। ਕਾਂਗਰਸ ਨੇ ਬੈਨਰਜੀ ਖ਼ਿਲਾਫ਼ ਉਮੀਦਵਾਰ ਨਾ ਉਤਾਰਨ ਅਤੇ ਪ੍ਰਚਾਰ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ। ਬੈਨਰਜੀ ਨੇ 2011 ਅਤੇ 2016 ਦੀਆਂ ਵਿਧਾਨ ਸਭਾ ਚੋਣਾਂ ’ਚ ਦੋ ਵਾਰ ਭਵਾਨੀਪੁਰ ਸੀਟ ਤੋਂ ਜਿੱਤ ਦਰਜ ਕੀਤੀ ਸੀ ਪਰ ਇਸ ਸਾਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੇ ਨੰਦੀਗ੍ਰਾਮ ਸੀਟ ਤੋਂ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਸੀ। ਮੁੱਖ ਮੰਤਰੀ ਦੇ ਰੂਪ ਵਿਚ ਬਣੇ ਰਹਿਣ ਲਈ ਸੰਵਿਧਾਨਕ ਵਿਵਸਥਾਵਾਂ ਮੁਤਾਬਕ ਬੈਨਰਜੀ ਨੂੰ 5 ਨਵੰਬਰ ਤਕ ਸੂਬਾਈ ਵਿਧਾਨ ਸਭਾ ’ਚ ਇਕ ਸੀਟ ਜਿੱਤਣਾ ਜ਼ਰੂਰੀ ਹੈ। ਸੰਵਿਧਾਨ ਕਿਸੇ ਰਾਜ ਵਿਧਾਇਕਾ ਜਾਂ ਸੰਸਦ ਦੇ ਗੈਰ-ਮੈਂਬਰ ਨੂੰ ਸਿਰਫ਼ 6 ਮਹੀਨੇ ਲਈ ਚੁਣੇ ਬਿਨਾਂ ਮੰਤਰੀ ਅਹੁਦੇ ’ਤੇ ਬਣੇ ਰਹਿਣ ਦੀ ਇਜਾਜ਼ਤ ਦਿੰਦਾ ਹੈ। ਨੰਦੀਗ੍ਰਾਮ ਵਿਚ ਬੈਨਰਜੀ ਦੀ ਹਾਰ ਮਗਰੋਂ ਸੂਬੇ ਦੇ ਕੈਬਨਿਟ ਮੰਤਰੀ ਅਤੇ ਭਵਾਨੀਪੁਰ ਤੋਂ ਤ੍ਰਿਣਮੂਲ ਕਾਂਗਰਸ ਵਿਧਾਇਕ ਸੋਵਨਦੇਵ ਚੱਟੋਪਾਧਿਆਏ ਨੇ ਆਪਣੀ ਸੀਟ ਖਾਲੀ ਕਰ ਦਿੱਤੀ ਸੀ, ਤਾਂ ਕਿ ਇਸ ਸੀਟ ਤੋਂ ਮੁੱਖ ਮੰਤਰੀ ਚੋਣ ਲੜ ਸਕੇ। ਸੂਬੇ ਦੇ ਸੀਨੀਅਰ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਪਾਰਥ ਚੈਟਰਜੀ ਨੇ ਦੱਸਿਆ ਕਿ ਸਾਡੇ ਲਈ ਜਿੱਤ ਕੋਈ ਮੁੱਦਾ ਨਹੀਂ ਹੈ। ਮਮਤਾ ਬੈਨਰਜੀ ਇਸ ਸੀਟ ਤੋਂ ਜਿੱਤੇਗੀ, ਇਹ ਪਹਿਲਾਂ ਤੋਂ ਹੀ ਤੈਅ ਹੈ, ਇਹ ਗੱਲ ਵਿਰੋਧੀ ਧਿਰ ਵੀ ਜਾਣਦੇ ਹਨ। ਸਾਡਾ ਟੀਚਾ ਰਿਕਾਰਡ ਫਰਕ ਨਾਲ ਜਿੱਤ ਯਕੀਨੀ ਕਰਨਾ ਹੈ।

Leave a Comment

Your email address will not be published. Required fields are marked *