IMG-LOGO
Home News blog-detail-01.html
ਖੇਡ

ਸਿੰਧੂ ਨੇ ਕਾਂਸੀ ਤਮਗ਼ੇ ਦੇ ਮੈਚ ’ਚ ਆਪਣੇ ਡਿਫ਼ੈਂਸ ’ਚ 200 ਫ਼ੀਸਦੀ ਦਿੱਤਾ : ਕੋਚ ਪਾਰਕ

by Admin - 2021-08-02 05:51:36 0 Views 0 Comment
IMG
ਨਵੀਂ ਦਿੱਲੀ– ਭਾਰਤ ਦੇ ਵਿਦੇਸ਼ੀ ਬੈਡਮਿੰਟਨ ਕੋਚ ਪਾਰਕ ਤਾਈ ਸਾਂਗ ਨੂੰ ਬਹੁਤ ਖ਼ੁਸ਼ੀ ਹੈ ਕਿ ਓਲੰਪਿਕ ਤੋਂ ਪਹਿਲਾਂ ਪੀ. ਵੀ. ਸਿੰਧੂ ਦੇ ਰੱਖਿਆਤਮਕ ਕੌਸ਼ਲ ’ਤੇ ਕਈ ਸੈਸ਼ਨ ਤਕ ਕੰਮ ਕਰਨ ਦਾ ਫ਼ਾਇਦਾ ਟੋਕੀਓ ਓਲੰਪਿਕ ’ਚ ਮਿਲਿਆ ਜਿੱਥੇ ਉਹ ਐਤਵਾਰ ਨੂੰ ਕਾਂਸੀ ਤਮਗ਼ਾ ਜਿੱਤਣ ’ਚ ਸਫਲ ਰਹੀ। ਰੀਓ ਓਲੰਪਿਕ 2016 ਦੀ ਚਾਂਦੀ ਤਮਗ਼ਾ ਜੇਤੂ ਸਿੰਧੂ ਨੇ ਚੀਨ ਦੀ ਹੀ ਬਿੰਗ ਜਿਆਓ ਨੂੰ ਹਰਾ ਕੇ ਮਹਿਲਾ ਸਿੰਗਲ ਕਾਂਸੀ ਤਮਗ਼ਾ ਆਪਣੇ ਨਾਂ ਕੀਤਾ। ਪਾਰਕ ਨੇ ਸਿੰਧੂ ਦੇ ਡਿਫ਼ੈਂਸ ’ਤੇ ਕਾਫ਼ੀ ਕੰਮ ਕੀਤਾ ਸੀ ਤੇ ਉਨ੍ਹਾਂ ਕਿਹਾ ਕਿ ਇਸ ਦਾ ਹੁਣ ਫ਼ਾਇਦਾ ਮਿਲਿਆ। ਪਾਰਕ ਨੇ ਕਿਹਾ, ‘‘ਸਿੰਧੂ ਦੀ ਕਮਜ਼ੋਰੀ ਉਸ ਦਾ ਡਿਫੈਂਸ ਸੀ। ਉਸ ਦੇ ਹਮਲੇ ’ਚ ਕੋਈ ਕਮੀ ਨਹੀ ਸੀ। ਹਰੇਕ ਖਿਡਾਰੀ, ਹਰੇਕ ਕੋਚ ਜਾਣਦਾ ਹੈ ਕਿ ਅੱਜ ਉਸ ਦਾ ਡਿਫ਼ੈਂਸ 200 ਫ਼ੀਸਦੀ ਸਹੀ ਸੀ। ਇਹ ਬਿਹਤਰੀਨ ਸੀ। ਇੱਥੋਂ ਤਕ ਕਿ ਸੈਮੀਫ਼ਾਈਨਲ ਨੂੰ ਛੱਡ ਕੇ ਪੂਰੇ ਟੂਰਨਾਮੈਂਟ ’ਚ ਉਸ ਦਾ ਡਿਫ਼ੈਂਸ ਸ਼ਾਨਦਾਰ ਰਿਹਾ।’’ ਉਨ੍ਹਾਂ ਕਿਹਾ, ‘‘ਅਸੀਂ ਨੈਟ ’ਤੇ ਉਸ ਦੀ ਖੇਡ ਤੇ ਡਿਫ਼ੈਂਸ ’ਤੇ ਕੰਮ ਕੀਤਾ ਤੇ ਮੈਨੂੰ ਖ਼ੁਸ਼ੀ ਹੈ ਕਿ ਇਸ ਦਾ ਫ਼ਾਇਦਾ ਮਿਲਿਆ।’’ ਪਾਰਕ ਨੇ ਕਿਹਾ ਕਿ ਸਿੰਧੂ ਸੈਮੀਫ਼ਾਈਨਲ ’ਚ ਚੀਨੀ ਤਾਈਪੇ ਦੀ ਤਾਈ ਜੁ ਯਿੰਗ ਖ਼ਿਲਾਫ਼ ਹਾਰ ਦੇ ਬਾਅਦ ਹੰਝੂ ਨਾ ਰੋਕ ਸਕੀ। ਉਨ੍ਹਾਂ ਕਿਹਾ ਕਿ ਸਿੰਧੂ ਹਾਰ ਤੋਂ ਦੁਖੀ ਸੀ। ਉਹ ਬਹੁਤ ਬੁਰਾ ਮਹਿਸੂਸ ਕਰ ਰਹੀ ਸੀ ਤੇ ਉਹ ਰੋਈ ਵੀ। ਮੈਂ ਕਿਹਾ ਕਿ ਹੁਣ ਕਾਂਸੀ ਤਮਗ਼ੇ ’ਤੇ ਧਿਆਨ ਦੇਣਾ ਹੋਵੇਗਾ ਤੇ ਇਹ ਸ਼ਾਨਦਾਰ ਮੈਚ ਰਿਹਾ।’’

Leave a Comment

Your email address will not be published. Required fields are marked *