IMG-LOGO
Home News blog-list-01.html
ਖੇਡ

ਏਸ਼ੀਆਈ ਚਾਂਦੀ ਤਮਗ਼ਾ ਜੇਤੂ ਖੁਰੇਲਖੁਵ ਖ਼ਿਲਾਫ਼ ਓਲੰਪਿਕ ਮੁਹਿੰਮ ਦੀ ਸ਼ੁਰੂਆਤ ਕਰੇਗੀ ਸੋਨਮ

by Admin - 2021-08-02 05:49:00 0 Views 0 Comment
IMG
ਟੋਕੀਓ– ਯੁਵਾ ਭਾਰਤੀ ਪਹਿਲਵਾਨ ਸੋਨਮ ਮਲਿਕ ਨੂੰ ਸੋਮਵਾਰ ਨੂੰ ਮਹਿਲਾਵਾਂ ਦੇ 62 ਕਿਲੋਗ੍ਰਾਮ ਡਰਾਅ ਦੇ ਚੁਣੌਤੀਪੂਰਨ ਹੇਠਲੇ ਹਿੱਸੇ ’ਚ ਰਖਿਆ ਗਿਆ ਹੈ, ਜਿੱਥੇ ਮੰਗੋਲੀਆ ਦੀ ਏਸ਼ੀਆਈ ਤਮਗ਼ਾ ਜੇਤੂ ਬੋਲੋਰਤੁਯਾ ਖੁਰੇਲਖੁਵ ਖ਼ਿਲਾਫ਼ ਉਹ ਆਪਣੀ ਪਹਿਲੀ ਓਲੰਪਿਕ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਹ 19 ਸਾਲਾ ਪਹਿਲਵਾਨ ਮੰਗਲਵਾਰ ਨੂੰ ਚੁਣੌਤੀ ਪੇਸ਼ ਕਰਨ ਵਾਲੀ ਇਕਲੌਤੀ ਭਾਰਤੀ ਪਹਿਲਵਾਨ ਹੋਵੇਗੀ। ਸੋਨਮ ਦੇ ਮੁਕਾਬਲੇ ਖੁਰੇਲਖੁਵ ਨੂੰ ਵੱਡੇ ਟੂਰਨਾਮੈਂਟਾਂ ’ਚ ਖੇਡਣ ਦਾ ਜ਼ਿਆਦਾ ਤਜਰਬਾ ਹੈ। ਅਪ੍ਰੈਲ ’ਚ ਅਲਮਾਟੀ ’ਚ ਹੋਏ ਏਸ਼ੀਆਈ ਕੁਆਲੀਫ਼ਾਇਰ ਦੇ ਫ਼ਾਈਨਲ ’ਚ ਜਗ੍ਹਾ ਬਣਾ ਕੇ ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਸੋਨਮ ਦੇ ਜਜ਼ਬੇ ਦੀ ਇਸ ਮੁਸ਼ਕਲ ਡਰਾਅ ਦੇ ਹਰ ਮੁਕਾਬਲੇ ’ਚ ਪ੍ਰੀਖਿਆ ਹੋਵੇਗੀ। ਸੋਨਮ ਸੱਜੇ ਗੋਡੇ ਦੀ ਸੱਟ ਤੋਂ ਉਭਰਨ ਦੇ ਬਾਅਦ ਓਲੰਪਿਕ ਲਈ ਟੋਕੀਓ ਆਈ ਹੈ। ਇਸ ਸੱਟ ਕਾਰਨ ਉਹ ਟੂਰਨਾਮੈਂਟ ਤੋਂ ਪਹਿਲਾਂ ਅਭਿਆਸ ਲਈ ਰੂਸ ਨਹੀਂ ਜਾ ਸਕੀ ਸੀ। ਮੁਸ਼ਕਲ ਡਰਾਅ ਦੇ ਬਾਅਦ ਵੀ ਉਹ ਆਤਮਵਿਸ਼ਵਾਸ ਨਾਲ ਭਰੀ ਦਿਸੀ। ਉਸ ਨੇ ਡਰਾਅ ਪ੍ਰੋਗਰਾਮ ਦੇ ਬਾਅਦ ਕਿਹਾ, ‘‘ਮੈਂ ਠੀਕ ਹਾਂ। ਮੇਰੇ ਗੋਡੇ ’ਚ ਹੁਣ ਦਰਦ ਨਹੀਂ ਹੈ। ਇਹ ਡਰਾਅ ਮੇਰੇ ਲਈ ਨਾ ਤਾਂ ਮੁਸ਼ਕਲ ਹੈ ਤੇ ਨਾ ਹੀ ਸੌਖਾ।’’ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੂੰ ਹਰਾ ਕੇ ਸੁਰਖ਼ੀਆਂ ’ਚ ਆਉਣ ਦੇ ਬਾਅਦ ਓਲੰਪਿਕ ਤਕ ਦਾ ਸਫ਼ਰ ਤੈਅ ਕਰਨ ਵਾਲੀ ਸੋਨਮ ਜੇਕਰ ਆਪਣੀ ਪਹਿਲੀ ਰੁਕਾਵਟ ਨੂੰ ਦੂਰ ਕਰ ਲੈਂਦੀ ਹੈ ਤਾਂ ਦੂਜੇ ਦੌਰ ’ਚ ਉਨ੍ਹਾਂ ਦੇ ਸਾਹਮਣੇ ਬੁਲਗਾਰੀਆ ਦੀ 2018 ਦੀ ਵਿਸ਼ਵ ਚੈਂਪੀਅਨ ਤਾਏਬੇ ਮੁਸਤਫ਼ਾ ਯੁਸੀਨ ਦੀ ਚੁਣੌਤੀ ਹੋਵੇਗੀ।

Leave a Comment

Your email address will not be published. Required fields are marked *