ਪੰਜਾਬ
ਸਿੱਖ ਜਥੇ ਦਾ ਵਾਹਗਾ ਪਾਕਿਸਤਾਨ ਪੁੱਜਣ 'ਤੇ ਨਿੱਘਾ ਸਵਾਗਤ
ਅਟਾਰੀ ਸਰਹੱਦ/ਅੰਮਿ੍ਤਸਰ -ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਸੁਰਜੀਤ ਸਿੰਘ ਤੁਗਲਵਾਲ ਤੇ ਪਰਮਜੀਤ ਸਿੰਘ ਝੰਡੋਕ ਦਿੱਲੀ ਦੀ ਅਗਵਾਈ ਵਿਚ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਜਥੇ ਅਤੇ ਜਥਾ ਲੀਡਰਾਂ ਦਾ ਵਾਹਗਾ ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ 'ਤੇ ਲਹਿੰਦੇ ਪੰਜਾਬ ਦੇ ਮੰਤਰੀ ਪਾਕਿਸਤਾਨ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ, ਜਨਰਲ ਸਕੱਤਰ ਬੀਬੀ ਸਤਵੰਤ ਕੌਰ, ਡਾ. ਮਾਹੀਪਾਲ ਸਿੰਘ ਲਾਹੌਰ, ਪਾਕਿਸਤਾਨ ਓਕਾਫ ਬੋਰਡ ਦੇ ਸਕੱਤਰ ਫਰਾਂਸ ਅਬਾਸ, ਸਾਬਕਾ ਪ੍ਰਧਾਨ ਸਤਵੰਤ ਸਿੰਘ ਪੰਜਾ ਸਾਹਿਬ ਸਮੇਤ ਹੋਰ ਅਧਿਕਾਰੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਪਾਕਿਸਤਾਨ ਦੇ ਸੂਬਾ ਸਿੰਧ ਵਿਖੇ ਨਵੇਂ ਗੁਰੂ ਘਰ ਗੁਰਦੁਆਰਾ ਸ੍ਰੀ ਸਿੰਘ ਸਭਾ ਕੋਇਟਾ ਲਈ ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲਿਆਂ ਵਲੋਂ ਪਾਲਕੀ ਸਾਹਿਬ ਸੁਸ਼ੋਭਿਤ ਕਰਨ ਲਈ ਭਾਰਤੀ ਇੰਮੀਗ੍ਰੇਸ਼ਨ ਤੇ ਭਾਰਤੀ ਕਸਟਮ ਦੀ ਆਗਿਆ ਲੈਣ ਉਪਰੰਤ ਸਿੱਖ ਸੰਗਤਾਂ ਦੇ ਨਾਲ ਇਹ ਪਾਲਕੀ ਸਾਹਿਬ ਬਾਬਾ ਮਹਿਲ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਲੈ ਕੇ ਪਾਕਿਸਤਾਨ ਲਈ ਰਵਾਨਾ ਹੋ ਗਏ |