ਅਮਰੀਕਾ							
							
							ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਚੀਨ 'ਤੇ ਟੈਰਿਫ਼ ਘਟਾਏ							
							
							
							
								 
							 
							ਬਦਲੇ 'ਚ ਅਮਰੀਕੀ ਸੋਇਆਬੀਨ ਦੀ ਖ਼ਰੀਦ ਤੇ ਦੁਰਲੱਭ ਧਰਤੀ ਖਣਿਜਾਂ ਦੀ ਬਰਾਮਦ ਜਾਰੀ ਰੱਖੇਗਾ ਚੀਨ
ਬੁਸਾਨ (ਦੱਖਣੀ ਕੋਰੀਆ)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਦੱਖਣੀ ਕੋਰੀਆ ਦੇ ਏਅਰਬੇਸ 'ਤੇ ਚੀਨ ਦੇ ਹਮਰੁਤਬਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ | ਇਕ ਘੰਟਾ ਤੇ 40 ਮਿੰਟ ਦੇ ਕਰੀਬ ਚੱਲੀ ਇਸ ਬੈਠਕ ਮਗਰੋਂ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਟੈਰਿਫਾਂ ਵਿਚ ਕਟੌਤੀ ਲਈ ਚੀਨ ਨਾਲ ਇੱਕ ਸਮਝੌਤਾ ਕੀਤਾ ਹੈ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੀ ਜਿਨਪਿੰਗ ਦੇ ਨਾਲ ਆਪਣੀ ਮੁਲਾਕਾਤ ਨੂੰ ਵੱਡੀ ਸਫਲਤਾ ਦੱਸਿਆ | ਉਨ੍ਹਾਂ ਨੇ ਕਿਹਾ ਕਿ ਉਹ ਚੀਨ 'ਤੇ ਟੈਰਿਫ ਘੱਟ ਕਰਨਗੇ, ਜਦੋਂਕਿ ਚੀਨ ਦੁਰਲੱਭ ਧਰਤੀ ਖਣਿਜਾਂ ਦੀ ਬਰਾਮਦ ਦੀ ਆਗਿਆ ਦੇਣ ਅਤੇ ਅਮਰੀਕੀ ਸੋਇਆਬੀਨ ਖ਼ਰੀਦਣ 'ਤੇ ਸਹਿਮਤ ਹੋ ਗਿਆ ਹੈ | ਅਮਰੀਕੀ ਰਾਸ਼ਟਰਪਤੀ ਨੇ ਏਅਰ ਫੋਰਸ ਵਨ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਇਸ ਸਾਲ ਦੀ ਸ਼ੁਰੂਆਤ 'ਚ ਚੀਨ 'ਤੇ ਫੈਂਟੇਨਾਈਲ ਬਣਾਉਣ 'ਚ ਇਸਤੇਮਾਲ ਹੋਣ ਵਾਲੇ ਰਸਾਇਣਾਂ ਦੀ ਵਿਕਰੀ ਦੇ ਲਈ ਜੁਰਮਾਨੇ ਦੇ ਤੌਰ 'ਤੇ ਲਗਾਏ ਗਏ ਟੈਰਿਫ ਨੂੰ 20 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਕਰ ਦੇਵੇਗਾ | ਇਸ ਨਾਲ ਚੀਨ 'ਤੇ ਕੁੱਲ ਟੈਰਿਫ਼ ਦੀ ਦਰ 57 ਫ਼ੀਸਦੀ ਤੋਂ ਘਟ ਕੇ 47 ਫੀਸਦੀ ਹੋ ਜਾਵੇਗੀ | ਟਰੰਪ ਨੇ ਕਿਹਾ ਕਿ ਉਹ ਬਹੁਤ ਜਲਦੀ ਹੀ ਚੀਨ ਦੇ ਨਾਲ ਇਕ ਵਪਾਰਕ ਸਮਝੌਤੇ 'ਤੇ ਦਸਤਖ਼ਤ ਕਰ ਸਕਦੇ ਹਨ, ਸਾਡੇ ਸਾਹਮਣੇ ਬਹੁਤ ਵੱਡੀਆਂ ਰੁਕਾਵਟਾਂ ਨਹੀਂ ਹਨ | ਦੱਖਣੀ ਕੋਰੀਆ ਵਿਚ ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਦੇ ਆਸ਼ਾਵਾਦੀ ਸੁਰ ਦੇ ਬਾਵਜੂਦ, ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਵੱਡੇ ਤਣਾਅ ਦੀ ਸੰਭਾਵਨਾ ਬਣੀ ਹੋਈ ਹੈ¢ ਦੋਵੇਂ ਦੇਸ਼ ਨਿਰਮਾਣ ਵਿਚ ਮੋਹਰੀ ਸਥਿਤੀ ਹਾਸਿਲ ਕਰਨ, ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਉੱਭਰਦੀਆਂ ਤਕਨਾਲੋਜੀਆਂ ਵਿਕਸਤ ਕਰਨ ਅਤੇ ਯੂਕਰੇਨ ਵਿਚ ਰੂਸ ਦੀ ਜੰਗ ਵਰਗੇ ਵਿਸ਼ਵ ਮਾਮਲਿਆਂ ਨੂੰ ਆਕਾਰ ਦੇਣ ਲਈ ਯਤਨਸ਼ੀਲ ਹਨ | ਮੀਟਿੰਗ ਦੀ ਸ਼ੁਰੂਆਤ ਵਿਚ ਜਿਵੇਂ ਹੀ ਦੋਵੇਂ ਆਗੂ ਬੈਠੇ ਸ਼ੀ ਨੇ ਤਿਆਰ ਕੀਤੀਆਂ ਟਿੱਪਣੀਆਂ ਪੜ੍ਹੀਆਂ, ਜੋ ਮਤਭੇਦਾਂ ਦੇ ਬਾਵਜੂਦ ਇਕੱਠੇ ਕੰਮ ਕਰਨ ਦੀ ਇੱਛਾ 'ਤੇ ਜ਼ੋਰ ਦਿੰਦੀਆਂ ਸਨ¢ ਚੀਨ ਨੇ ਮੀਟਿੰਗ ਜਾਂ ਕਿਸੇ ਨਤੀਜੇ 'ਤੇ ਤੁਰੰਤ ਟਿੱਪਣੀ ਨਹੀਂ ਕੀਤੀ¢