IMG-LOGO
Home News ਗੁਰਦੁਆਰਾ-ਸ੍ਰੀ-ਪੰਜਾ-ਸਾਹਿਬ-'ਚ-ਮਨਾਇਆ-ਗਿਆ-ਸ਼ਹੀਦੀ-ਸਾਕਾ
ਪੰਜਾਬ

ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਮਨਾਇਆ ਗਿਆ ਸ਼ਹੀਦੀ ਸਾਕਾ

by Admin - 2025-10-30 23:00:15 0 Views 0 Comment
IMG
ਅੰਮਿ੍ਤਸਰ ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਸ਼ਹਿਰ ਹਸਨ ਅਬਦਾਲ ਵਿਖੇ ਸ੍ਰੀ ਪੰਜਾ ਸਾਹਿਬ ਸ਼ਹੀਦੀ ਸਾਕੇ ਮੌਕੇ ਅੱਜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ ਸ੍ਰੀ ਪੰਜਾ ਸਾਹਿਬ ਦਾ ਸ਼ਹੀਦੀ ਸਾਕਾ ਮਨਾਇਆ ਗਿਆ | ਪੀ.ਐੱਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਈ.ਟੀ.ਪੀ.ਬੀ. ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ, ਸਿੱਖ ਆਗੂ ਸੰਤੋਖ ਸਿੰਘ ਅਤੇ ਹਸਨ ਅਬਦਾਲ ਦੇ ਸਥਾਨਕ ਸਿੱਖ ਆਗੂ ਅਤੇ ਸੰਗਤ ਹਾਜ਼ਰ ਰਹੀ | ਉਨ੍ਹਾਂ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਾ ਦੀ ਅਰਦਾਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਕੁਲਬੀਰ ਸਿੰਘ ਨੇ ਕੀਤੀ | ਦੱਸਣਯੋਗ ਹੈ ਕਿ ਇਸ ਵਾਰ ਸ਼ਹੀਦੀ ਸਾਕੇ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਾਂ ਰੇਲਵੇ ਸਟੇਸ਼ਨ ਵਿਖੇ ਸਾਕੇ ਵਾਲੇ ਸਥਾਨ 'ਤੇ ਕੋਈ ਵਿਸ਼ੇਸ਼ ਸਮਾਗਮ ਨਹੀਂ ਕੀਤਾ ਗਿਆ | ਜ਼ਿਕਰਯੋਗ ਹੈ ਕਿ ਸ਼ਹੀਦੀ ਸਾਕੇ ਨੂੰ ਸਮਰਪਿਤ ਇਕ ਸਮਾਰਕ ਵੀ ਉਸਾਰਿਆ ਜਾਣਾ ਹੈ | ਜਿਸ 'ਚ ਸਾਕੇ 'ਚ ਸ਼ਹੀਦ ਹੋਣ ਵਾਲੇ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਦੇ ਬੁੱਤ ਸਥਾਪਿਤ ਕੀਤੇ ਜਾਣਗੇ |

Leave a Comment

Your email address will not be published. Required fields are marked *