IMG-LOGO
Home News ਮੁੱਖ-ਮੰਤਰੀ-ਵਲੋਂ-ਪਟਿਆਲਾ-'ਚ-ਮਾਤਾ-ਕਾਲੀ-ਦੇਵੀ-ਮੰਦਰ-ਦੇ-ਵਿਕਾਸ-ਕਾਰਜਾਂ-ਲਈ-75-ਕਰੋੜ-ਦੇ-ਪ੍ਰਾਜੈਕਟਾਂ-ਦੀ-ਸ਼ੁਰੂਆਤ
ਪੰਜਾਬ

ਮੁੱਖ ਮੰਤਰੀ ਵਲੋਂ ਪਟਿਆਲਾ 'ਚ ਮਾਤਾ ਕਾਲੀ ਦੇਵੀ ਮੰਦਰ ਦੇ ਵਿਕਾਸ ਕਾਰਜਾਂ ਲਈ 75 ਕਰੋੜ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ

by Admin - 2025-10-30 22:54:12 0 Views 0 Comment
IMG
ਪਟਿਆਲਾ ਪਟਿਆਲਾ ਦੀ ਮਾਲ ਰੋਡ 'ਤੇ ਸਥਿਤ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਸੁੰਦਰੀਕਰਨ ਅਤੇ ਇਸ ਦੇ ਆਲੇ-ਦੁਆਲੇ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਕੀਤੀ ਗਈ | ਮੁੱਖ ਮੰਤਰੀ ਨੇ ਜਿਥੇ ਇਸ ਪ੍ਰਾਜੈਕਟ ਦੇ ਬਣਾਏ ਗਏ ਮਾਡਲ ਨੂੰ ਦਿਲਚਸਪੀ ਨਾਲ ਦੇਖਿਆ ਗਿਆ ਉਥੇ ਹੀ ਸੰਬੋਧਨ 'ਚ ਦੱਸਿਆ ਕਿ 75 ਕਰੋੜ 8 ਲੱਖ ਰੁਪਏ ਇਸ ਪ੍ਰਾਜੈਕਟ 'ਤੇ ਖਰਚਾ ਆਵੇਗਾ, ਜਿਸ 'ਚ ਸਰੋਵਰ 'ਚ ਸਾਫ਼ ਪਾਣੀ, ਇਸ ਦੇ ਨਾਲ ਲਾਈਟ ਐਂਡ ਸਾਊਾਡ ਖੇਤਰ, ਕਾਰ ਪਾਰਕਿੰਗ, ਰਿਹਾਇਸ਼ ਅਤੇ ਸੀਵਰੇਜ ਸਿਸਟਮ ਨੂੰ ਬਿਲਕੁਲ ਉਮਦਾ ਕਿਸਮ ਦਾ ਕਰਨਾ ਆਦਿ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਗਠਿਤ ਕਮੇਟੀ ਨੇ ਤਿੰਨ ਮਹੀਨਿਆਂ 'ਚ ਹੀ ਇਸ ਸਾਰੇ ਪ੍ਰਾਜੈਕਟ ਦੀ ਰੂਪ-ਰੇਖਾ ਤਿਆਰ ਕਰ ਦਿੱਤੀ | ਉਨ੍ਹਾਂ ਕਿਹਾ ਕਿ ਮੰਦਰ ਵਿਚ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਵੀ ਅੱਜ ਤੋਂ ਕਰ ਦਿੱਤੀ ਗਈ ਹੈ | ਮੁੱਖ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਧੂਰੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ 'ਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਜਲਿ੍ਹਆਂਵਾਲਾ ਬਾਗ, ਸ੍ਰੀ ਦੁਰਗਿਆਣਾ ਮੰਦਰ, ਵਾਹਗਾ ਬਾਰਡਰ ਮਿਊਜ਼ੀਅਮ, ਖਾਟੂ ਸ਼ਾਮ, ਹਰਿਦੁਆਰ, ਵਾਰਾਨਸੀ, ਪਟਨਾ ਸਾਹਿਬ ਦੀ ਯਾਤਰਾ ਮੁੱਖ ਤੌਰ 'ਤੇ ਕਰਵਾਈ ਜਾਵੇਗੀ | ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਇਥੇ ਮਾਤਾ ਦੇ ਚਰਨਾਂ 'ਚ ਨਤਮਸਤਕ ਹੋਣ ਤੇ ਵੱਡੇ ਕੰਮ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ | ਇਸ ਮੌਕੇ 'ਆਪ' ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਮੇਅਰ ਕੁੰਦਨ ਗੋਗੀਆ, ਰਾਜ ਸਭਾ ਮੈਂਬਰ ਰਜਿੰਦਰ ਗੁਪਤਾ, ਵਧੀਕ ਮੁੱਖ ਸਕੱਤਰ ਮਾਲ, ਪੁਨਰਵਾਸ ਤੇ ਆਫ਼ਤ ਪ੍ਰਬੰਧਨ ਅਨੁਰਾਗ ਵਰਮਾ, ਵਿਧਾਇਕ ਗੁਰਲਾਲ ਘਨੌਰ, ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ.ਆਰ.ਟੀ.ਸੀ., ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਭਗਵਾਨ ਦਾਸ ਜੁਨੇਜਾ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਸ਼ ਸਿੰਘ ਜੱਗਾ, ਬਲਜਿੰਦਰ ਸਿੰਘ ਢਿੱਲੋਂ, ਮੇਘ ਚੰਦ ਸ਼ਰਮਾ, ਤੇਜਿੰਦਰ ਮਹਿਤਾ, ਇੰਦਰਜੀਤ ਸਿੰਘ ਸੰਧੂ, ਮਾਲ ਵਿਭਾਗ ਦੇ ਸਕੱਤਰ ਸੋਨਾਲੀ ਗਿਰੀ, ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ, ਸ੍ਰੀ ਕਾਲੀ ਦੇਵੀ ਮੰਦਰ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਅਜੈ ਅਲੀਪੁਰੀਆ, ਸੰਜੇ ਸਿੰਗਲਾ, ਡਾ. ਰਾਜ ਕੁਮਾਰ ਗੁਪਤਾ ਤੇ ਨਰੇਸ਼ ਕੁਮਾਰ ਕਾਕਾ ਆਦਿ ਮੌਜੂਦ ਸਨ |

Leave a Comment

Your email address will not be published. Required fields are marked *