A+ A A-

Articles

ਪਾਕਿਸਤਾਨ ਨਾਲ ਕ੍ਰਿਕਟ ਸੰਬੰਧਾਂ ਦੀ ਬਹਾਲੀ 'ਤੇ ਭੜੇਕ ਰਾਮਦੇਵ

ਬੰਗਲੌਰ— ਯੋਗ ਗੁਰੂ ਬਾਬਾ ਰਾਮਦੇਵ ਨੇ ਪਾਕਿਸਤਾਨ ਨਾਲ ਕ੍ਰਿਕਟ ਸੰਬੰਧਾਂ ਨੂੰ ਬਹਾਲ ਕਰਨ ਦੇ ਸਰਕਾਰ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਫੈਸਲੇ ਨੂੰ ਰਾਜਨਤਿਕ ਅਤੇ ਸਮਾਜਿਕ ਅਪਰਾਧ ਕਰਾਰ ਦਿੱਤਾ ਹੈ।

 

ਬਾਬਾ ਰਾਮਦੇਵ ਨੇ ਇਥੇ ਇਕ ਪੱਤਰਕਾਰ ਸੰਮੇਲਨ 'ਚ ਇਸ ਸੰਬੰਧੀ ਪੁੱਛਣ 'ੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਭਾਰਤ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਮੁੰਬਈ ਹਮਲਿਆਂ ਦੀ ਜਾਂਚ 'ਚ ਸਹਿਯੋਗ ਨਹੀਂ ਕਰ ਰਿਹਾ ਹੈ। ਇਸ ਤੋਂ ਇਲਾਵਾ ਵੀ ਕਈ ਮੁੱਦਿਆਂ 'ਤੇ ਦੋਵਾਂ ਦੇਸ਼ਾਂ ਵਿਚਾਲੇ ਮਤਭੇਦ ਹਨ ਅਜਿਹੇ 'ਚ ਪਾਕਿਸਤਾਨ ਨਾਲ ਕ੍ਰਿਕਟ ਸੰਬੰਧ ਬਹਾਲ ਕਰਨਾ ਉਚਿਤ ਨਹੀਂ ਹੈ। ਯੋਗ ਗੁਰੂ ਨੇ ਕਿਹਾ ਕਿ ਭਾਰਤ ਨੂੰ ਪਹਿਲਾਂ ਤਾਕਤਵਰ ਬਣਨਾ ਚਾਹੀਦਾ ਹੈ ਤਾਂ ਜੋ ਪਾਕਿਸਤਾਨ ਜਿਹੇ ਦੇਸ਼ ਮਦਦ ਲਈ ਉਨ੍ਹਾਂ ਅੱਗੇ ਹੱਥ ਫੈਲਾਏ। ਭਾਰਤ ਅਤੇ ਪਾਕਿਸਤਾਨ ਵਿਚਾਲੇ ਪੰਜ ਸਾਲਾਂ ਬਾਅਦ ਦੋ ਪੱਖੀ ਸੀਰੀਜ਼ ਦੇ ਆਯੋਜਨ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ ਦੋਵਾਂ ਦੇਸ਼ਾਂ ਵਿਚਾਲੇ ਦਸੰਬਰ 'ਚ ਮਿਨੀ ਸੀਰੀਜ਼ ਹੋ ਸਕਦੀ ਹੈ।

Login or Register

Facebook user?

You can use your Facebook account to sign into our site.

Log in with Facebook

LOG IN

Register

User Registration
or Cancel