Colors: Blue Color

ਰੋਮ (ਕੈਂਥ)— ਅੱਜ ਤੜਕੇ ਤਕਰੀਬਨ 2 ਤੋਂ 3 ਵਜੇ ਦੇ ਵਿਚਕਾਰ ਇਟਲੀ ਦੇ ਸ਼ਹਿਰ ਕਤਾਨੀਆ ਵਿਖੇ 4 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਇਸ ਕਾਰਨ 40 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ , ਉਂਝ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕਤਾਨੀਆ ਦੇ ਇਲਾਕਾ ਸਾਂਤਾ ਮਰੀਆ ਦੀ ਲੀਕੋਦੀਆ ਵਿੱਚ ਕਰੀਬ ਦੋ ਕਿਲੋਮੀਟਰ ਦੇ ਖੇਤਰ ਤੱਕ ਭੂਚਾਲ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਝੰਜੋੜਿਆ ।

ਕੈਨਬਰਾ— ਕਈ ਵਾਰ ਪ੍ਰੇਮੀ-ਪ੍ਰੇਮਿਕਾ ਇਕ ਦੂਜੇ ਨਾਲ ਅਜਿਹਾ ਮਜ਼ਾਕ ਕਰਦੇ ਹਨ ਕਿ ਇਹ ਉਨ੍ਹਾਂ ਨੂੰ ਭਾਰੀ ਵੀ ਪੈ ਜਾਂਦਾ ਹੈ। ਅਜਿਹਾ ਹੀ ਕੁੱਝ ਹੋਇਆ ਆਸਟਰੇਲੀਆ 'ਚ ਜਿੱਥੇ ਡੇਲ ਲੀਕਸ ਨਾਂ ਦੇ ਵਿਅਕਤੀ ਨੇ ਆਪਣੀ ਆਪਣੀ ਪ੍ਰੇਮਿਕਾ ਨੂੰ ਵੇਚਣ ਦੀ ਹੀ ਬੋਲੀ ਲਗਾ ਦਿੱਤੀ। ਡੇਲ ਲੀਕਸ ਨੇ ਇਕ ਮਜ਼ਾਕ ਤਹਿਤ ਈ-ਬੇਅ 'ਤੇ ਆਪਣੀ 37 ਸਾਲਾ ਪ੍ਰੇਮਿਕਾ ਕੇਲੀ ਗ੍ਰੀਵਸ ਦੀ ਫੋਟੋ ਲਗਾਈ ਅਤੇ ਇਸ ਦੇ ਨਾਲ ਇਕ ਭੱਦਾ ਕੁਮੈਂਟ ਲਿਖਿਆ ਕਿ ''ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਰੀ ਯੂਜ਼ਡ

ਵਾਸ਼ਿੰਗਟਨ— ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਨੂੰ ਕਈ ਭਾਸ਼ਾਵਾਂ ਦਾ ਗਿਆਨ ਹੈ, ਉਹ ਕਈ ਸਮਾਜਿਕ ਸੰਸਥਾਵਾਂ ਨਾਲ ਵੀ ਜੁੜੀ ਹੋਈ ਹੈ ਅਤੇ ਆਪਣਾ ਯੋਗਦਾਨ ਦੇ ਰਹੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਅਫਰੀਕੀ ਯਾਤਰਾ ਕਾਰਨ ਚਰਚਾ 'ਚ ਹੈ। ਡੋਨਾਲਡ ਟਰੰਪ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਵੀ ਮੇਲਾਨੀਆ ਟਰੰਪ ਚਰਚਾ 'ਚ ਸੀ। ਵਿਆਹ ਤੋਂ ਪਹਿਲਾਂ ਮੇਲਾਨੀਆ ਅਤੇ ਟਰੰਪ ਨੇ ਇਕ-ਦੂਜੇ ਨੂੰ ਕਰੀਬ 7 ਸਾਲ ਤਕ ਡੇਟ ਕੀਤਾ ਸੀ। ਦੋਵਾਂ ਨੇ ਸਾਲ 2005 'ਚ ਵਿਆਹ

ਬਰੈਂਪਟਨ(ਏਜੰਸੀ)— ਪੰਜਾਬੀ ਮੂਲ ਦੀ ਕੈਨੇਡੀਅਨ ਅਮਿੰਦਰ ਧਾਲੀਵਾਲ ਇੰਸਟਾਗ੍ਰਾਮ 'ਤੇ ਔਰਤਾਂ 'ਤੇ ਵਿਸ਼ੇਸ਼ ਗ੍ਰਾਫਿਕ ਨਾਵਲ ਬਣਾ ਕੇ ਪ੍ਰਸਿੱਧੀ ਹਾਸਲ ਕਰ ਰਹੀ ਹੈ। 29 ਸਾਲਾ ਧਾਲੀਵਾਲ ਗ੍ਰੇਟਰ ਟੋਰਾਂਟੋ ਏਰੀਆ ਦੇ ਬਰੈਂਪਟਨ ਟਾਊਨ 'ਚ ਵੱਡੀ ਹੋਈ ਹੈ ਅਤੇ ਇਸ ਸਮੇਂ ਉਹ ਲਾਸ ਏਂਜਲਸ 'ਚ ਰਹਿ ਰਹੀ ਹੈ। ਉਹ ਇਸ ਸਮੇਂ ਡਿਜ਼ਨੀ ਟੀ. ਵੀ. ਐਨੀਮੇਸ਼ਨ ਦੀ ਡਾਇਰੈਕਟਰ ਹੈ। ਉਸ ਨੇ ਕਿਹਾ ਕਿ ਉਹ ਬਚਪਨ ਤੋਂ ਕੁੱਝ ਅਜਿਹਾ ਹੀ ਕਰਨਾ ਚਾਹੁੰਦੀ ਸੀ ਅਤੇ ਉਹ ਬਹੁਤ ਖੁਸ਼ ਹੈ ਕਿ ਲੋਕ ਉਸ ਦੀ

ਲਾਹੌਰ ਉੱਚ ਅਦਾਲਤ ਨੇ ਸੋਮਵਾਰ ਨੂੰ ਫੈਡਰਲ ਸਰਕਾਰ ਨੂੰ ਉਸ ਪਟੀਸ਼ਨ 'ਤੇ 22 ਅਕਤੂਬਰ ਤਕ ਜਵਾਬ ਦਾਖਲ ਕਰਨ ਲਈ ਕਿਹਾ ਹੈ, ਜਿਸ 'ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 'ਤੇ ਦੇਸ਼ਧ੍ਰੋਹ ਦੇ ਦੋਸ਼ਾਂ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਮੁੰਬਈ 'ਚ ਸਾਲ 2008 'ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਸ਼ਰੀਫ ਨੇ ਕਿਹਾ ਸੀ ਕਿ ਹਮਲੇ 'ਚ ਸ਼ਾਮਲ ਲੋਕ ਪਾਕਿਸਤਾਨੀ ਸੀ।

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਈਸ਼ਨਿੰਦਾ ਮਾਮਲੇ 'ਚ ਮੌਤ ਦੀ ਸਜ਼ਾ ਦੇ ਖਿਲਾਫ ਈਸਾਈ ਔਰਤ ਆਸੀਆ ਬੀਬੀ ਦੀ ਆਖਰੀ ਅਪੀਲ 'ਤੇ ਸੁਣਵਾਈ ਸੋਮਵਾਰ ਨੂੰ ਸ਼ੁਰੂ ਕਰ ਦਿੱਤੀ ਹੈ। ਆਸੀਆ ਬੀਬੀ 'ਤੇ 2009 'ਚ ਈਸ਼ਨਿੰਦਾ ਕਰਨ ਦਾ ਦੋਸ਼ ਲਗਾਇਆ ਗਿਆ। ਉਨ੍ਹਾਂ ਨੂੰ 2010 'ਚ ਦੋਸ਼ੀ ਠਹਿਰਾਇਆ ਗਿਆ ਸੀ। ਲਾਹੌਰ ਹਾਈ ਕੋਰਟ ਨੇ ਮੌਤ ਦੀ ਸਜ਼ਾ ਦੇ ਖਿਲਾਫ ਉਨ੍ਹਾਂ ਦੀ ਅਪੀਲ ਖਾਰਿਜ ਕਰ ਦਿੱਤੀ ਸੀ।

Most Read

  • Week

  • Month

  • All