Colors: Blue Color

ਕਿਊਬਾ ਦੀ ਸੰਸਦ ਨੇ ਮਿਗਲੇ ਡਿਆਜ਼ ਕਨੇਲ ਨੂੰ ਦੇਸ਼ ਦਾ ਨਵਾਂ ਨੇਤਾ ਚੁਣ ਲਿਆ ਹੈ। ਉਹ 86 ਸਾਲਾਂ ਰਾਸ਼ਟਰਪਤੀ ਰਾਓਲ ਕਾਸਤਰੋ ਦੀ ਥਾਂ ਲੈਣਗੇ। ਕਾਸਤਰੋ ਪਰਿਵਾਰ ਦਹਾਕਿਆਂ ਤੋਂ ਕਿਊਬਾ ਦੀ ਸੱਤਾ 'ਤੇ ਕਾਬਜ਼ ਰਿਹਾ ਹੈ। ਰਾਓਲ ਕਾਸਤਰੋ ਨੇ ਸਾਲ 2006 'ਚ ਆਪਣੇ ਬੀਮਾਰ ਭਰਾ ਫਿਲੇ ਕਾਸਤਰੋ ਤੋਂ ਸੱਤਾ ਆਪਣੇ ਹੱਥਾਂ 'ਚ ਲਈ ਸੀ।

ਨਾਭਾ ਜੇਲ ਬ੍ਰੇਕ ਕਾਂਡ ਵਿਚ ਸ਼ਾਮਿਲ ਅਤੇ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਦੀ ਪਟਿਆਲਾ ਜੇਲ ਵਿਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਮਿੰਦਰ ਮਿੰਟੂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸੂਤਰਾਂ ਮੁਤਾਬਕ ਮਿੰਟੂ ਦੀ ਮ੍ਰਿਤਕ ਦੇਹ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਰੱਖਿਆ ਗਿਆ ਹੈ। ਪੁਲਸ ਵਲੋਂ ਹਸਪਤਾਲ ਦੇ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਹੋਣ ਵਾਲੇ ਸ਼ਿਖਰ ਸੰਮੇਲਨ ਨੂੰ ਲੈ ਕੇ ਆਸ਼ਾਵਾਦੀ ਹਨ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਬੈਠਕ ਉਨ੍ਹਾਂ ਦੀ ਉਮੀਦ ਨੂੰ ਪੂਰਾ ਕਰਨ ਵਿਚ ਨਾਕਾਮ ਰਹੀ ਤਾਂ ਉਹ ਬੈਠਕ ਤੋਂ ਬਾਹਰ ਆ ਜਾਣਗੇ। ਟਰੰਪ ਨੇ ਕਿਹਾ ਕਿ ਉਹ ਕੋਰੀਆਈ ਪ੍ਰਾਇਦੀਪ ਵਿਚ ਨਿਸ਼ਸਤਰੀਕਰਨ 'ਤੇ ਚਰਚਾ ਕਰਨ ਲਈ ਆਉਣ ਵਾਲੇ ਹਫਤਿਆਂ ਵਿਚ ਕਿਮ ਜੋਂਗ

ਭਾਰਤੀ ਈ-ਕਾਮਰਸ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਫਲਿੱਪਕਾਰਟ ਦੇ ਕਈ ਵੱਡੇ ਸ਼ੇਅਰ ਹੋਲਡਰ ਆਪਣਾ ਹਿੱਸਾ ਵਾਲਮਾਰਟ ਨੂੰ ਵੇਚਣ ਲਈ ਰਾਜ਼ੀ ਹੋ ਗਏ ਹਨ। ਸੂਤਰਾਂ ਅਨੁਸਾਰ ਇਨ੍ਹਾਂ ਵਿਚੋਂ ਸਭ ਤੋਂ ਵੱਡੀ ਸ਼ੇਅਰ ਹੋਲਡਰ ਸਾਫਟ ਬੈਂਕ ਬਿਹਤਰ ਕੀਮਤ ਚਾਹੁੰਦੀ ਹੈ ਅਤੇ ਆਪਣੇ ਸੇਅਰ ਵੇਚਣ ਲਈ ਤਿਆਰ ਨਹੀਂ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਫਲਿੱਪਕਾਰਟ ਨੇ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਰੂਸ ਪ੍ਰਤੀ ਸਖਤ ਰਵੱਈਆ ਉਨ੍ਹਾਂ ਤੋਂ ਜ਼ਿਆਦਾ ਕਿਸੇ ਨੇ ਨਹੀਂ ਅਪਨਾਇਆ ਪਰ ਜਦੋਂ ਉਨ੍ਹਾਂ ਨੂੰ ਲੱਗੇਗਾ ਕਿ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਹਨ ਤਾਂ ਉਸ 'ਤੇ ਜ਼ਰੂਰ ਲਗਾਈਆਂ ਜਾਣਗੀਆਂ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਮੁੱਖ ਧਾਰਾ ਦੀ ਮੀਡੀਆ ਰੂਸ ਵਿਰੁੱਧ ਉਠਾਏ ਗਏ ਕਦਮਾਂ ਨੂੰ ਦੇਖ ਨਹੀਂ ਸਕੀ ਹੈ। ਫਲੋਰੀਡਾ ਦੇ ਮਾਰ-ਏ-ਲਾਗੋ

ਸੀਰੀਆ 'ਚ ਨਵੇਂ ਮਦਦ ਪ੍ਰਾਜੈਕਟਾਂ ਲਈ ਫਰਾਂਸ 5 ਕਰੋੜ ਯੂਰੋ ਦੇਵੇਗਾ। ਇਨ੍ਹਾਂ ਪ੍ਰਾਜੈਕਟਾਂ ਲਈ ਤਕਰੀਬਨ 20 ਮਨੁੱਖੀ ਅਧਿਕਾਰ ਸਮੂਹ ਕੰਮ ਕਰਨਗੇ। ਇਕ ਬਿਆਨ ਵਿਚ ਕਿਹਾ ਗਿਆ ਕਿ ਇਮੈਨੁਅਲ ਮੈਕਰੋਨ ਨੇ ਜੰਗ ਪ੍ਰਭਾਵਿਤ ਦੇਸ਼ ਵਿਚ ਗੰਭੀਰ ਮਨੁੱਖੀ ਸੰਕਟ ਹੋਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ।
ਇਸ ਤੋਂ ਪਹਿਲਾਂ ਮੈਕਰੋਨ ਨੇ ਮਦਦ ਸਮੂਹਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ 7 ਸਾਲਾਂ ਤੋਂ ਛਿੜੀ ਇਸ ਜੰਗ

Most Read

  • Week

  • Month

  • All