Colors: Blue Color

ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਮੰਗਲਵਾਰ ਦੀ ਸਵੇਰ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 2 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਹਾਦਸਾ ਸਿਡਨੀ ਦੇ ਹਾਸਰਲੀ ਪਾਰਕ 'ਚ ਵਾਲਗਰੋਵ ਰੋਡ 'ਤੇ ਸਵੇਰੇ ਤਕਰੀਬਨ 6.00 ਵਜੇ ਵਾਪਰਿਆ। ਦਰਅਸਲ 3 ਵਾਹਨਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ।

ਗ੍ਰੇਵਜ਼ੈਂਡ ਨਗਰ ਕੀਰਤਨ ਵਿਚ ਦਸਤਾਰ ਸਜਾਓ ਲਹਿਰ ਹੇਠ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਹਰ ਉਮਰ ਅਤੇ ਹਰ ਵਰਗ ਦੇ ਲੋਕਾਂ ਨੇ ਦਸਤਾਰਾਂ ਸਜਾਈਆਂ। ਦਸਤਾਰਾਂ ਸਜਾਉਣ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਚੜ੍ਹਦੀ ਕਲਾ ਦੇ ਸਟਾਲ ਅੱਗੇ ਵੱਡੀ ਗਿਣਤੀ ਵਿਚ ਖੜੇ ਲੋਕਾਂ ਨੇ ਦਸਤਾਰ ਸਜਾਈ। ਬੱਚਿਆਂ ਬੀਬੀਆਂ ਅਤੇ ਬਜ਼ੁਰਗਾਂ ਨੇ ਦਸਤਾਰ ਸਜਾਉਣ ਵਿਚ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ, ਜਿੱਥੇ ਪੰਜਾਬੀ ਭਾਈਚਾਰੇ ਨੇ ਦਸਤਾਰ ਬੰਨਣ ਵਿਚ ਖੁਸ਼ੀ ਪ੍ਰਗਟ ਕੀਤੀ, ਉਥੇ ਹੀ ਅੰਗਰੇਜ਼ ਲੋਕਾਂ ਨੇ ਲਾਈਨ ਵਿਚ ਖੜਕੇ ਆਪਣੀ

ਕੋਲੋਰਾਡੋ ਵਿਚ ਇਕ ਮਿਨੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਹਾਦਸੇ ਵਿਚ ਇਕ ਵਿਅਕਤੀ ਦੇ ਮਾਮੂਲੀ ਜ਼ਖਮੀ ਹੋਣ ਦੀ ਖਬਰ ਹੈ, ਜਿਸ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਵੀਡੀਓ ਉਥੇ ਹੀ ਨੇੜੇ ਇਕ ਕਾਰ ਦੇ ਡੈਸ਼ਕੈਮ ਵਿਚ ਕੈਦ ਹੋ ਗਈ।

ਅਮਰੀਕਾ ਦੇ ਕੈਲੀਫੋਰਨੀਆਂ ਵਿਚ 5 ਅਪ੍ਰੈਲ ਨੂੰ ਲਾਪਤਾ ਹੋਏ ਭਾਰਤੀ ਪਰਿਵਾਰ ਦੇ ਲਾਪਤਾ ਆਖਰੀ ਮੈਂਬਰ 12 ਸਾਲਾ ਸਿਧਾਂਤ ਥੋਤਾਪਿੱਲੀ ਦੀ ਲਾਸ਼ ਵੀ ਮਿਲ ਗਈ ਹੈ। ਇਸ ਤੋਂ ਪਹਿਲਾਂ 4 ਲੋਕਾਂ ਵਿਚੋਂ 3 ਦੀਆਂ ਲਾਸ਼ਾਂ ਬਰਾਮਦ ਹੋਣ ਪੁਸ਼ਟੀ ਕੀਤੀ ਗਈ ਸੀ। 11 ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਇਕ ਨਦੀ ਵਿਚ ਇਸ ਪਰਿਵਾਰ ਦੀ ਕਾਰ ਡਿੱਗ ਗਈ ਸੀ, ਉਦੋਂ ਤੋਂ ਇਸ ਪਰਿਵਾਰ ਦੀ ਭਾਲ ਚੱਲ ਰਹੀ ਸੀ।

ਮਿਆਂਮਾਰ ਦੇ ਰਾਸ਼ਟਰਪਤੀ ਵਿਨ ਮਾਇੰਟ ਨੇ ਮੰਗਲਵਾਰ ਨੂੰ 8500 ਕੈਦੀਆਂ ਨੂੰ ਮੁਆਫ਼ੀ ਦੇ ਦਿੱਤੀ। ਇਨ੍ਹਾਂ ਵਿਚੋਂ 3 ਦਰਜਨ ਤੋਂ ਵਧ ਰਾਜਨੀਤੀ ਨਾਲ ਜੁੜੇ ਕੈਦੀ ਸ਼ਾਮਲ ਹਨ। ਦੇਸ਼ ਦੇ ਰਵਾਇਤੀ ਨਵੇਂ ਸਾਲ ਦੇ ਮੌਕੇ 'ਤੇ ਸਲਾਨਾ ਮੁਆਫ਼ੀ ਤਹਿਤ ਇਹ ਕਦਮ ਚੁੱਕਿਆ ਗਿਆ ਹੈ। ਰਾਸ਼ਟਰਪਤੀ ਵਿਨ ਮਾਇੰਟ ਨੇ ਕਿਹਾ ਕਿ ਬੁੱਧ ਧਰਮ ਵਿਚ ਨਵੇਂ ਸਾਲ ਦੇ ਮੌਕੇ ਮਨੁੱਖੀ ਆਧਾਰ 'ਤੇ ਇਹ ਮੁਆਫ਼ੀ ਦਿੱਤੀ ਜਾ ਰਹੀ ਹੈ।

ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕਮੇਟੀ ਨੇ ਕਿਹਾ ਕਿ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੂੰ ਅੱਤਵਾਦ ਦੇ ਦੋਸ਼ਾਂ 'ਤੇ ਦਿੱਤੀ ਗਈ ਸਜ਼ਾ ਅਸਪੱਸ਼ਟ ਕਾਨੂੰਨਾਂ 'ਤੇ ਆਧਾਰਿਤ ਸੀ ਅਤੇ ਇਸ 'ਚ ਗੰਭੀਰ ਖਾਮੀਆਂ ਸਨ। ਦੇਸ਼ ਦੇ ਪਹਿਲੇ ਲੋਕਤੰਤਰੀ ਰੂਪ ਨਾਲ ਚੁਣੇ ਗਏ ਨੇਤਾ ਨਸ਼ੀਦ (50) ਨੂੰ ਆਪਣੇ ਕਾਰਜਕਾਲ ਦੌਰਾਨ ਮਾਰਚ 2015 'ਚ ਅੱਤਵਾਦ ਦੇ ਦੋਸ਼ਾਂ 'ਚ 13 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ।

Most Read

  • Week

  • Month

  • All