Colors: Blue Color

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਵਾਸ਼ਿੰਗਟਨ 'ਚ ਰੂਸ ਦੀ ਇਕ ਔਰਤ ਨੂੰ ਜਾਸੂਸੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ, ਜਿਸ 'ਤੇ ਦੋਸ਼ ਹੈ ਕਿ ਉਸ ਨੇ ਰੂਸ ਦੀ ਏਜੰਟ ਦੇ ਤੌਰ 'ਤੇ ਕੰਮ ਕੀਤਾ। ਮਾਰੀਆ ਬੁਟੀਨਾ ਨਾਂ ਦੀ 29 ਸਾਲਾ ਔਰਤ ਨੂੰ ਬੀਤੀ 15 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਦੇ ਕੁਝ ਹੀ ਘੰਟਿਆਂ ਬਾਅਦ ਮਾਰੀਆ ਦੀ ਗ੍ਰਿਫਤਾਰੀ ਦੀ ਘੋਸ਼ਣਾ ਕੀਤੀ ਗਈ। ਉਹ ਰੂਸ ਦੀ ਨਾਗਰਿਕ ਹੈ ਅਤੇ ਵਾਸ਼ਿੰਗਟਨ

ਬੀਜਿੰਗ (ਭਾਸ਼ਾ)— ਚੀਨ ਵਿਚ ਇਕ ਮਹਿਲਾ ਸੋਸ਼ਲ ਮੀਡੀਆ 'ਤੇ ਖੁਦ ਦੀ ਲਾਈਵ ਸਟਰੀਮਿੰਗ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇਕ ਤਸਵੀਰ 'ਤੇ ਸਿਆਹੀ ਸੁੱਟਦੀ ਹੋਈ ਦਿੱਸੀ। ਪੁਲਸ ਨੇ ਉਕਤ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਅਮਰੀਕਾ ਸਥਿਤ 'ਚਾਈਨੀਜ਼ ਹਿਊਮਨ ਰਾਈਟਸ ਡਿਫੈਂਡਰਸ' (ਸੀ.ਐੱਚ.ਆਰ.ਡੀ.) ਦੇ ਕਾਰਕੁੰਨ ਨੈੱਟਵਰਕ ਨੇ ਕਿਹਾ ਕਿ ਅਧਿਕਾਰੀਆਂ ਨੇ ਮਹਿਲਾ ਦੇ ਪਿਤਾ ਅਤੇ ਇਕ ਚੀਨੀ ਕਲਾਕਾਰ ਨੂੰ ਵੀ ਹਿਰਾਸਤ ਵਿਚ ਲਿਆ ਹੈ ਕਿਉਂਕਿ ਉਹ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਅਫਗਾਨਿਸਤਾਨ ਦੇ ਦੂਤਘਰ ਨੇ ਜਲਾਲਾਬਾਦ 'ਚ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਯਾਦ 'ਚ ਸਭਾ ਦਾ ਆਯੋਜਨ ਕੀਤਾ। ਦੱਸਣਯੋਗ ਹੈ ਕਿ 1 ਜੁਲਾਈ 2018  ਨੂੰ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਮੁਲਾਕਾਤ ਕਰਨ ਜਾ ਰਹੇ ਸਿੱਖਾਂ ਅਤੇ ਹਿੰਦੂਆਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀ ਹਮਲਾ ਕੀਤਾ ਗਿਆ ਸੀ, ਜਿਸ 'ਚ ਘੱਟੋ-ਘੱਟ 19 ਲੋਕ ਮਾਰੇ ਗਏ ਸਨ, ਜਿਨ੍ਹਾਂ 'ਚੋਂ 18 ਹਿੰਦੂ ਅਤੇ

ਪੇਸ਼ਾਵਰ (ਭਾਸ਼ਾ)— ਉੱਤਰੀ-ਪੱਛਮੀ ਪਾਕਿਸਤਾਨ ਵਿਚ ਸੁਰੱਖਿਆ ਫੋਰਸ ਦੇ ਜਵਾਨਾਂ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕੀਤਾ ਗਿਆ, ਜਿਸ ਵਿਚ ਦੋ ਪਾਕਿਸਤਾਨੀ ਫੌਜੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਗਸ਼ਤ ਦੌਰਾਨ ਸੁਰੱਖਿਆ ਫੋਰਸ ਦੇ ਜਵਾਨਾਂ ਦੇ ਵਾਹਨ 'ਤੇ ਹਮਲਾ ਹੋਇਆ।

ਅਫਰੀਕਾ (ਬਿਊਰੋ)— ਧਰਤੀ ਦੇ ਅੰਦਰ ਜੋ ਹਲਚਲ ਮਚੀ ਹੈ, ਉਸ ਨੂੰ ਲੈ ਕੇ ਵਿਗਿਆਨੀਆਂ ਨੇ ਇਕ ਭਵਿੱਖਬਾਣੀ ਕੀਤੀ ਹੈ। ਇਸ ਭਵਿੱਖਬਾਣੀ ਮੁਤਾਬਕ ਅਫਰੀਕੀ ਮਹਾਂਦੀਪ ਦੋ ਹਿੱਸਿਆਂ ਵਿਚ ਟੁੱਟ ਜਾਵੇਗਾ ਅਤੇ ਹਿਮਾਲਿਆ ਦੀ ਤਸਵੀਰ ਵੀ ਬਦਲ ਜਾਵੇਗੀ।  ਵਿਗਿਆਨੀਆਂ ਮੁਤਾਬਕ ਜਿਹੜੀਆਂ ਟੈਕਟਾਨਿਕ ਪਲੇਟਾਂ 'ਤੇ ਸਾਡੇ ਮਹਾਂਦੀਪ ਸਥਿਤ ਹਨ, ਉਹ ਹੌਲੀ-ਹੌਲੀ ਖਿਸਕ ਰਹੇ ਹਨ। ਇਹ ਹਲਚਲ ਇਕ ਦਿਨ ਧਰਤੀ ਦੀ ਤਸਵੀਰ ਬਦਲ ਸਕਦੀ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਹੀ ਪੂਰਬੀ

ਲਾਹੌਰ (ਬਿਊਰੋ)— ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਨੇ ਆਪਣੀ ਕੈਦ ਵਿਚ ਰੱਖਿਆ ਹੋਇਆ ਹੈ। ਇਸ ਮਾਮਲੇ ਵਿਚ ਇਕ ਵਾਰ ਫਿਰ ਪਾਕਿਸਤਾਨ ਮੰਗਲਵਾਰ ਨੂੰ ਅੰਤਰਰਾਸ਼ਟਰੀ ਅਦਾਲਤ (ਆਈ.ਸੀ.ਜੇ.) ਵਿਚ ਦੂਜਾ ਜਵਾਬੀ ਹਲਫਨਾਮਾ ਦਾਖਲ ਕਰਨ ਜਾ ਰਿਹਾ ਹੈ। ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਦੀ ਮਿਲਟਰੀ ਅਦਾਲਤ ਨੇ ਜਾਸੂਸੀ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਹੈ, ਜਿਸ ਵਿਰੁੱਧ ਭਾਰਤ ਲਗਾਤਾਰ ਪਾਕਿਸਤਾਨ ਨੂੰ ਘੇਰ ਰਿਹਾ ਹੈ।
ਪਾਕਿਸਤਾਨ ਦੇ ਇਕ ਟੀ.ਵੀ. ਚੈਨਲ ਮੁਤਾਬਕ ਪਾਕਿਸਤਾਨ ਦੇ ਅਟਾਰਨੀ ਜਨਰਲ ਦੀ ਅਗਵਾਈ ਵਿਚ 400 ਸਫਿਆਂ ਦਾ ਜਵਾਬੀ ਹਲਫਨਾਮਾ ਤਿਆਰ ਕੀਤਾ ਗਿਆ ਹੈ। ਇਸ ਨੂੰ ਵਿਦੇਸ਼ ਵਿਭਾਗ ਦੇ ਡਾਇਰੈਕਟਰ ਡਾਕਟਰ ਫਰੇਹ ਬੁਗਤੀ ਅੰਤਰਰਾਸ਼ਟਰੀ ਅਦਾਲਤ ਵਿਚ ਦਾਇਰ ਕਰਨਗੇ। ਇਸ ਲਈ ਫਰੇਹ ਬੁਗਤੀ ਹੇਗ ਪਹੁੰਚ ਚੁੱਕੇ ਹਨ। ਇਸਲਾਮਾਬਾਦ ਨੇ ਆਪਣੇ ਜਵਾਬੀ ਹਲਫਨਾਮੇ ਵਿਚ ਕਿਹਾ ਹੈ ਕਿ ਜਾਧਵ ਕੋਈ ਸਧਾਰਨ ਸ਼ਖਸ ਨਹੀਂ ਹੈ, ਲਿਹਾਜ਼ਾ ਉਸ ਨੂੰ ਵਿਆਨਾ ਸੰਧੀ ਦੇ ਦਾਇਰੇ ਵਿਚ ਨਹੀਂ ਮੰਨਿਆ ਜਾ ਸਕਦਾ। 17 ਅਪ੍ਰੈਲ ਨੂੰ ਭਾਰਤ ਨੇ ਅੰਤਰਰਾਸ਼ਟਰੀ ਅਦਾਲਤ ਵਿਚ ਨਵਾਂ ਹਲਫਨਾਮਾ ਦਾਇਰ ਕੀਤਾ ਸੀ। ਪਾਕਿਸਤਾਨ ਨੂੰ ਜਵਾਬੀ ਹਲਫਨਾਮਾ ਦਾਇਰ ਕਰਨ ਲਈ 17 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਗੌਰਤਲਬ ਹੈ ਕਿ ਕੁਲਭੂਸ਼ਣ ਜਾਧਵ ਰਿਟਾਇਰਡ ਨੇਵੀ ਅਧਿਕਾਰੀ ਹਨ, ਜਿਸ ਨੂੰ ਪਾਕਿਸਤਾਨ ਨੇ ਜਾਸੂਸੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਬੀਤੇ ਸਾਲ 8 ਮਈ ਨੂੰ ਜਦੋਂ ਪਾਕਿਸਤਾਨ ਨੇ ਜਾਧਵ ਨੂੰ ਕੌਂਸਲਰ ਐਕਸੈਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਭਾਰਤ ਨੇ ਅੰਤਰਰਾਸ਼ਟਰੀ ਅਦਾਲਤ ਦਾ ਦਰਵਾਜਾ ਖੜਕਾਇਆ ਸੀ। ਇਸ ਮਗਰੋਂ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਜਾਧਵ ਨੂੰ ਕੌਂਸਲਰ ਐਕਸੈਸ ਦੇਣ ਦੇ ਨਾਲ-ਨਾਲ ਫਾਂਸੀ ਦੀ ਸਜ਼ਾ 'ਤੇ ਰੋਕ ਲਗਾਈ ਸੀ।

Most Read

  • Week

  • Month

  • All