Colors: Blue Color

ਮੈਕਸੀਕੋ ਸਿਟੀ (ਏਜੰਸੀ)— ਮੈਕਸੀਕੋ ਦੇ ਵੇਰਾਕਰੂਜ਼ ਸੂਬੇ 'ਚ 166 ਲਾਸ਼ਾਂ ਦੀ ਸਮੂਹਿਕ ਕਬਰ ਮਿਲੀ ਹੈ। ਵੇਰਾਕਰੂਜ਼ ਦੇ ਅਧਿਕਾਰੀ ਜਾਰਜ ਵਿਨਕਲਰ ਵਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵਿਨਕਲਰ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਜਾਂਚਕਰਤਾਵਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸੂਬੇ ਦੇ ਮੱਧਵਰਤੀ ਹਿੱਸੇ 'ਚ 8 ਅਗਸਤ ਨੂੰ 32 ਕਬਰਾਂ ਦੀ ਭਾਲ ਕੀਤੀ ਸੀ।

ਟੋਕੀਓ(ਏਜੰਸੀ)— ਜਾਪਾਨ ਦੇ ਉੱਤਰੀ ਟਾਪੂ ਹੋਕਾਈਦੋ 'ਚ ਵੀਰਵਾਰ ਨੂੰ ਆਏ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭੂਚਾਲ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਰਾਹਤ ਅਤੇ ਬਚਾਅ ਕਾਰਜ ਅਜੇ ਚੱਲ ਰਿਹਾ ਹੈ। ਬੀਤੇ ਦਿਨ ਆਏ ਭੂਚਾਲ ਦੀ ਤੀਬਰਤਾ 6.6 ਅਤੇ 6.7 ਮਾਪੀ ਗਈ। ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕੈਬਨਿਟ ਦੀ ਬੈਠਕ 'ਚ ਦੱਸਿਆ ਕਿ ਹੁਣ ਤਕ 16 ਲੋਕਾਂ ਦੇ

ਬ੍ਰਸੇਲਸ (ਭਾਸ਼ਾ)— ਬੈਲਜੀਅਮ ਦੇ ਸਰਕਾਰੀ ਟੀ.ਵੀ. 'ਤੇ ਮੌਸਮ ਦੀ ਭਵਿੱਖਬਾਣੀ ਦੱਸਣ ਵਾਲੀ ਇਕ ਗੈਰ ਗੋਰੀ ਮਹਿਲਾ ਨੇ ਇਕ ਭਾਵੁਕ ਅਪੀਲ ਕੀਤੀ। ਇਸ ਮਹਿਲਾ ਨੇ ਟੀ.ਵੀ. 'ਤੇ ਆਪਣੇ ਨਾਲ ਹੋਏ ਲਗਾਤਾਰ ਨਸਲੀ ਭੇਦਭਾਵ ਨੂੰ ਖਤਮ ਕਰਨ ਦੀ ਅਪੀਲ ਕਰਦਿਆਂ ਇਕ ਭਾਵੁਕ ਪੋਸਟ ਕੀਤੀ, ਜੋ ਤੇਜ਼ੀ ਨਾਲ ਵਾਇਰਲ ਹੋ ਗਈ। ਫੇਸਬੁੱਕ 'ਤੇ ਵੀਰਵਾਰ ਨੂੰ ਪੋਸਟ ਕੀਤੀ 5 ਮਿੰਟ ਦੀ ਵੀਡੀਓ ਨੂੰ ਮਿੰਟਾਂ ਵਿਚ ਹੀ 5 ਲੱਖ ਲੋਕਾਂ ਨੇ ਦੇਖਿਆ।

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਕਈ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਧਾਰਮਿਕ ਘੱਟ ਗਿਣਤੀ ਦੇ ਨਾਲ ਸਮਾਨਤਾ ਦਾ ਅਤੇ ਇੱਜ਼ਤ ਵਾਲਾ ਵਿਵਹਾਰ ਕਰਨ ਦੀ ਅਪੀਲ ਕੀਤੀ। ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਦੱਖਣੀ ਏਸ਼ੀਆ ਘੱਟ ਗਿਣਤੀ ਅਲਾਇੰਸ ਫਾਊਂਡੇਸ਼ਨ ਅਤੇ ਵੌਇਸ ਆਫ ਕਰਾਚੀ (ਵੀ.ਓ.ਕੇ.) ਵੱਲੋਂ ਆਯੋਜਿਤ 'ਦੀ ਮਾਈਨੌਰੀਟੀਜ਼ ਡੇਅ ਆਨ ਦੀ ਹਿੱਲ' ਵਿਚ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਇਮਰਾਨ ਖਾਨ ਦੀ ਸਰਕਾਰ ਨੂੰ ਕਰਾਚੀ ਦੇ

ਇਸਲਾਮਾਬਾਦ (ਬਿਊਰੋ)— ਪਾਕਿਸਤਾਨੀ ਸਰਕਾਰ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਕੱਟੜਪੰਥੀਆਂ ਦੇ ਦਬਾਅ ਵਿਚ ਮਸ਼ਹੂਰ ਅਰਥਸ਼ਾਸਤਰੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ ਵਾਲੀ ਆਰਥਿਕ ਸਲਾਹਕਾਰ ਪਰੀਸ਼ਦ (ਈ.ਏ.ਸੀ.) ਦੇ ਮੈਂਬਰ ਆਤਿਫ ਰਹਿਮਾਨ ਮੀਆਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਮੀਆਂ ਪ੍ਰਿੰਸਟਨ ਯੂਨੀਵਰਸਿਟੀ ਦੇ ਅਰਥਸ਼ਾਸਤਰੀ ਹਨ। ਉਨ੍ਹਾਂ ਨੂੰ ਹਟਾਏ ਜਾਣ ਦੀ ਜਾਣਕਾਰੀ ਪੀ.ਟੀ.ਆਈ. ਦੇ ਸੰਸਦ ਮੈਂਬਰ ਫੈਸਲ

ਵਾਸ਼ਿੰਗਟਨ(ਏਜੰਸੀ)— ਅਮਰੀਕਾ ਸਰਕਾਰ ਵਲੋਂ ਸਿੱਖ ਧਰਮ ਸਬੰਧੀ ਜਾਗਰੂਕਤਾ ਵਧਾਉਣ ਲਈ ਇਕ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ। ਹਵਾਈ ਅੱਡੇ 'ਤੇ ਸਿੱਖਾਂ ਦੀ ਪੱਗ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਵਲੋਂ ਹੁੰਦੇ ਵਿਤਕਰੇ ਦੀਆਂ ਸ਼ਿਕਾਇਤਾਂ ਕਈ ਵਾਰ ਸੁਣਨ ਨੂੰ ਮਿਲੀਆਂ ਹਨ। ਇਨ੍ਹਾਂ ਸ਼ਿਕਾਇਤਾਂ ਨੂੰ ਦੂਰ ਕਰਨ ਅਤੇ ਸਰਕਾਰੀ ਅਧਿਕਾਰੀਆਂ ਨੂੰ ਸਿੱਖੀ ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਤੋਂ ਸਿੱਖਿਅਤ ਕਰਨ ਲਈ 'ਯੂ. ਐੱਸ. ਡਿਪਾਰਟਮੈਂਟ ਆਫ ਜਸਟਿਸ' ਦੇ ਕਮਿਊਨਿਟੀ

Most Read

  • Week

  • Month

  • All