Colors: Blue Color

ਮੱਧ ਪੂਰਬੀ ਦੇ ਦੇਸ਼ਾਂ 'ਚ ਤਣਾਅ ਉਸ ਸਮੇਂ ਹੋਰ ਵਧ ਗਿਆ ਜਦੋਂ ਯਮਨ ਵੱਲੋਂ ਸਾਊਦੀ ਦੇ ਜੀਜਾਨ ਸ਼ਹਿਰ ਵੱਲ ਮਿਜ਼ਾਇਲ ਦਾਗੀ ਗਈ ਪਰ ਯਮਨ 'ਚ ਹੂਤੀ ਬਾਗੀਆਂ ਨੂੰ ਭਜਾਉਣ 'ਚ ਲੱਗੇ ਸਾਊਦੀ ਰੱਖਿਆ ਬਲਾਂ ਨੇ ਇਸ ਮਿਜ਼ਾਇਲ ਨੂੰ ਵਿਚਾਲੇ ਰਸਤੇ 'ਚ ਹੋ ਰੋਕ ਦਿੱਤਾ। ਸਾਊਦੀ ਅਗਵਾਈ ਵਾਲੇ ਗਠਜੋੜ 'ਚ ਲੜ੍ਹ ਰਹੇ ਬਾਗੀਆਂ ਨੇ ਦੱਸਿਆ ਕਿ ਸਾਊਦੀ ਅਰਬ ਦੀ ਹਵਾਈ ਫੌਜ ਨੇ ਦੱਖਣੀ ਸ਼ਹਿਰ ਜੀਜਾਨ 'ਚ ਯਮਨ

ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਸ਼ਰਾਬ ਦੇ ਸ਼ੌਕੀਨਾਂ ਲਈ ਖੁਸ਼ੀ ਦੀ ਖਬਰ ਹੈ ਕਿ ਉਨ੍ਹਾਂ ਨੂੰ ਹੁਣ ਸ਼ਰਾਬ ਦੇ ਠੇਕੇ 'ਤੇ ਜਾਣ ਦੀ ਥਾਂ ਗਰੌਸਰੀ ਸਟੋਰਾਂ ਤੋਂ ਵੀ ਸ਼ਰਾਬ ਮਿਲਿਆ ਕਰੇਗੀ। ਵੈਨਕੂਵਰ ਸਿਟੀ ਕੌਂਸਲ ਨੇ ਮੰਗਲਵਾਰ ਨੂੰ ਜਨਤਕ ਸੁਣਵਾਈ ਤੋਂ ਬਾਅਦ ਸ਼ਹਿਰ ਦੇ ਗਰੌਸਰੀ ਸਟੋਰਾਂ 'ਤੇ ਸ਼ਰਾਬ ਵੇਚਣ ਨੂੰ ਮਨਜ਼ੂਰੀ ਦੇ ਦਿੱਤੀ। ਸਿਟੀ ਕੌਂਸਲ ਵੱਲੋਂ 'ਗਰੌਸਟੀ ਸਟੋਰ ਵਿਦ ਲਿਕੁਅਰ ਸਟੋਰ' ਨਾਂ ਹੇਠ ਨਵੀਂ ਰਿਟੇਲ ਕੈਟੇਗਰੀ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਅਮਰੀਕਾ ਦੀ ਭਾਰਤ ਦੇ ਨਾਲ ਵਧਦੀ ਨਜ਼ਦੀਕੀ ਤੇ ਪਾਕਿਸਤਾਨ ਨਾਲ ਵਧਦੀਆਂ ਦੂਰੀਆਂ ਦੇ ਵਿਚਕਾਰ ਪਾਕਿਸਤਾਨ ਨੇ ਵੱਡਾ ਕਦਮ ਚੁੱਕਦੇ ਹੋਏ ਆਪਣੀਆਂ ਫੌਜੀ ਲੋੜਾਂ ਦੇ ਲਈ ਹੁਣ ਚੀਨ ਦਾ ਪੱਲਾ ਪੂਰੀ ਤਰ੍ਹਾਂ ਨਾਲ ਫੜ ਲਿਆ ਹੈ। ਇਕ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਨੇ ਚੀਨ ਦੇ ਉੱਚ ਤਕਨੀਕੀ ਹਥਿਆਰਾਂ ਦੇ ਲਈ ਅਮਰੀਕਾ ਤੋਂ ਮੁੰਹ ਫੇਰ ਲਿਆ ਹੈ। ਇਸ ਵੱਡੇ ਬਦਲਾਅ ਦੇ ਲਈ ਐਫ-16 ਲੜਾਕੂ ਜਹਾਜ਼ ਦੀ ਡੀਲ ਨੂੰ ਜ਼ਿੰਮੇਦਾਰ ਮੰਨਿਆ ਜਾ ਰਿਹਾ ਹੈ।

ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੇ ਦੋਸ਼ 'ਚ ਭਾਰਤੀ ਮੂਲ ਦੇ 18 ਸਾਲਾ ਨੌਜਵਾਨ ਨੂੰ ਅਮਰੀਕੀ ਪੁਲਸ ਨੇ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਾਥਨੀਲ ਪ੍ਰਸਾਦ ਦੇ ਤੌਰ 'ਤੇ ਕੀਤੀ ਗਈ ਹੈ। ਕੈਲੀਫੋਰਨੀਆ ਪੁਲਸ ਨੇ ਦੱਸਿਆ ਕਿ ਉਹ ਇਕ ਦੋਸ਼ ਤਹਿਤ ਵਾਟੰਡ ਸੀ ਅਤੇ 22 ਮਾਰਚ ਨੂੰ ਗ੍ਰਿਫਤਾਰੀ ਤੋਂ ਬਚਣ ਲਈ ਉਹ ਫਰਾਰ ਹੋ ਗਿਆ ਸੀ।

ਦੱਖਣੀ ਸੂਡਾਨ ਨੇ ਦੱਸਿਆ ਕਿ ਮਿਸਰ ਦੀ ਯਾਤਰਾ ਦੌਰਾਨ ਉਸ ਦੇ ਫੌਜ ਮੁਖੀ ਦੀ ਮੌਤ ਹੋ ਗਈ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਦੱਖਣੀ ਸੂਡਾਨ ਦੇ ਫੌਜ ਮੁਖੀ ਜਨਰਲ ਜੇਮਸ ਆਜੋਂਗੋ ਮਾਵੁਤ ਨੇ ਇਸ ਅਹੁਦੇ ਦੀ ਜ਼ਿੰਮੇਦਾਰੀ ਇਕ ਸਾਲ ਪਹਿਲਾਂ ਉਦੋਂ ਲਈ ਸੀ ਜਦੋਂ ਪਾਲ ਮਾਲੋਂਗ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਗੁਰਦੁਵਾਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ 'ਭਗਤ ਧੰਨਾ ਜੱਟ ਐਸੋਸੀਏਸ਼ਨ' ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਧੰਨਾ ਸਾਹਿਬ ਜੀ ਦਾ ਜਨਮ ਦਿਨ 22 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਇਸ ਦਾ ਪ੍ਰਬੰਧ ਦਿਨ ਐਤਵਾਰ ਨੂੰ ਗੁਰੂ ਘਰ 'ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿੱਲ ਨਿਊਯਾਰਕ' ਵਿਖੇ ਵੱਡੇ ਪੱਧਰ 'ਤੇ ਕੀਤਾ ਜਾਵੇਗਾ।

Most Read

  • Week

  • Month

  • All