Colors: Blue Color

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਸੂਬੇ ਟੈਕਸਾਸ ਵਿਚ ਸਾਲ 2004 ਵਿਚ ਭਾਰਤੀ ਮੂਲ ਦੇ ਇਕ ਕਾਰੋਬਾਰੀ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ 34 ਸਾਲਾ ਸ਼ਖਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੈ। ਹਾਲਾਂਕਿ ਮ੍ਰਿਤਕ ਦੇ ਬੇਟੇ ਮਿਤੇਸ਼ ਨੇ ਦੋਸ਼ੀ ਸ਼ਖਸ ਵੱਲੋਂ ਦਾਇਰ ਕੀਤੀ ਦਇਆ ਪਟੀਸ਼ਨ ਦਾ ਸਮਰਥਨ ਕੀਤਾ ਸੀ। ਕ੍ਰਿਸਟੋਫਰ ਯੰਗ ਨਾ ਦਾ ਇਹ ਸ਼ਖਸ ਉਸ ਗੈਂਗ ਦਾ ਮੈਂਬਰ ਸੀ, ਜਿਸ ਨੇ ਟੈਕਸਾਸ ਦੇ ਸੈਂਟ ਐਂਟੋਨਿਓ ਵਿਚ 14 ਸਾਲ ਪਹਿਲਾਂ ਲੁੱਟਮਾਰ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਸੂਬੇ ਕੋਲੋਰਾਡੋ ਦੀ ਰਹਿਣ ਵਾਲੀ 3 ਸਾਲਾ ਬੱਚੀ ਵਾਸ਼ਿੰਗ ਮਸ਼ੀਨ ਵਿਚ ਫੱਸ ਗਈ। ਬੱਚੀ ਦੀ ਮਾਂ ਨੇ ਆਪਣੇ ਨਾਲ ਵਾਪਰੀ ਇਕ ਘਟਨਾ ਫੇਸਬੁੱਕ 'ਤੇ ਸ਼ੇਅਰ ਕੀਤੀ ਹੈ। ਉਸ ਨਾਲ ਇਹ ਘਟਨਾ ਬੀਤੇ ਹਫਤੇ ਮੰਗਲਵਾਰ ਨੂੰ ਵਾਪਰੀ। ਆਪਣੀ ਪੋਸਟ ਵਿਚ ਲਿੰਡਸੇ ਮੈਕਈਵਰ ਨੇ ਦੱਸਿਆ ਕਿ ਉਸ ਦੇ ਤਿੰਨ ਛੋਟੇ ਬੱਚੇ ਹਨ। ਉਸ ਦੀ ਪੁਰਾਣੀ ਵਾਸ਼ਿੰਗ ਮਸ਼ੀਨ ਖਰਾਬ ਹੋ ਗਈ ਸੀ, ਜਿਸ ਦੀ ਜਗ੍ਹਾ ਉਸ ਨੇ ਨਵੀਂ ਫਰੰਟਲੋਡਿਡ ਵਾਸ਼ਿੰਗ

ਲੰਡਨ (ਬਿਊਰੋ)— ਇਕ ਮਾਂ ਆਪਣੇ ਬੱਚੇ ਨੂੰ ਕਦੇ ਵੀ ਤੜਫਦਾ ਨਹੀਂ ਦੇਖ ਸਕਦੀ। ਕੁਝ ਅਜਿਹਾ ਹੀ ਦਰਦ ਇੰਗਲੈਂਡ ਦੇ ਸਸੇਕਸ ਵਿਚ ਰਹਿਣ ਵਾਲੀ 39 ਸਾਲਾ ਕੈਰੀ ਮੈਸਨ ਝੱਲ ਰਹੀ ਸੀ। ਉਸ ਨੇ ਆਪਣੀ 14 ਸਾਲਾ ਬੇਟੀ ਨੂੰ ਦੁਰੱਲਭ ਬੀਮਾਰੀ ਤੋਂ ਬਚਾਉਣ ਲਈ ਸਖਤ ਫੈਸਲਾ ਲਿਆ, ਜਿਸ ਵਿਚ ਉਸ ਨੇ ਆਪਣੀ ਬੇਟੀ ਦਾ ਅੰਨ੍ਹੇ ਹੋ ਜਾਣਾ ਮਨਜ਼ੂਰ ਕਰ ਲਿਆ। ਉਸ ਦੀ 14 ਸਾਲਾ ਬੇਟੀ ਮੈਸੀ ਡੋਸਵੈਲ ਨੂੰ ਮਿਹਰੇ ਸਿੰਡਰੋਮ (Myhre syndrome) ਨਾਮ ਦੀ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਸੰਸਦ ਮੈਂਬਰ ਡਾਨਾ ਰੋਹਰਾਬੇਕਰ ਨੇ ਮੁਹਾਜਿਰ ਭਾਈਚਾਰੇ ਦੇ ਲੋਕਾਂ ਦੇ ਅਧਿਕਾਰਾਂ ਲਈ ਆਵਾਜ਼ ਚੁੱਕਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਸ਼ਕਤੀਸ਼ਾਲੀ ਫੌਜ ਦੇਸ਼ ਵਿਚ ਧਾਰਮਿਕ ਕੱਟੜਪੰਥੀਆਂ ਦਾ ਸਮਰਥਨ ਕਰ ਰਹੀ ਹੈ। ਇੱਥੇ ਦੱਸ ਦਈਏ ਕਿ 'ਮੁਹਾਜਿਰ' ਸ਼ਬਦ ਦੀ ਵਰਤੋਂ ਉਨ੍ਹਾਂ ਉਰਦੂ ਭਾਸ਼ੀ ਪ੍ਰਵਾਸੀਆਂ ਲਈ ਕੀਤੀ ਜਾਂਦੀ ਹੈ, ਜੋ ਸਾਲ 1947 ਦੀ ਵੰਡ ਸਮੇਂ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਸਨ। ਵੱਡੀ ਗਿਣਤੀ ਵਿਚ ਇਹ

ਵਾਸ਼ਿੰਗਟਨ (ਭਾਸ਼ਾ)— ਥਾਈਲੈਂਡ ਦੀ ਗੁਫਾ 'ਚੋਂ 12 ਬੱਚਿਆਂ ਨੂੰ ਬਚਾਉਣ ਵਿਚ ਮਦਦ ਕਰਨ ਵਾਲੇ ਬ੍ਰਿਟੇਨ ਦੇ ਇਕ ਬਚਾਅ ਕਰਮਚਾਰੀ ਨੂੰ 'ਪੇਡੋ' ਕਹਿਣ 'ਤੇ ਐਲਨ ਮਸਕ ਨੇ ਮੁਆਫੀ ਮੰਗੀ ਹੈ। ਦੱਸਣਯੋਗ ਹੈ ਕਿ ਟੈਸਲਾ ਦੇ ਸੀ. ਈ. ਓ. ਮਸਕ ਨੇ ਬੁੱਧਵਾਰ ਭਾਵ ਅੱਜ ਫੁੱਟਬਾਲ ਟੀਮ 'ਵਾਈਲਡ ਬੋਰ' ਨੂੰ ਬਚਾਉਣ ਲਈ ਕੰਮ ਕਰਨ ਵਾਲੇ ਵੇਰਨੋਨ ਅਨਸਵਰਥ ਤੋਂ ਮੁਆਫੀ ਮੰਗੀ ਹੈ। ਅਨਸਵਰਥ ਨੇ ਇਕ ਛੋਟੀ ਜਿਹੀ ਪਣਡੁੱਬੀ ਦੀ ਵਰਤੋਂ ਕਰ ਕੇ ਗੁਫਾ ਵਿਚ

ਵਾਸ਼ਿੰਗਟਨ,(ਭਾਸ਼ਾ)— ਅਮਰੀਕਾ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਉੱਤਰੀ ਕੋਰੀਆ ਦੋ ਹਫਤਿਆਂ ਦੇ ਅੰਦਰ ਕੋਰੀਆਈ ਜੰਗ 'ਚ ਮਾਰੇ ਗਏ ਲੱਗਭਗ 50 ਅਮਰੀਕੀ ਲੋਕਾਂ ਦੀਆਂ ਅਸਥੀਆਂ ਨੂੰ ਵਾਪਸ ਭੇਜੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਮੁਤਾਬਕ ਉੱਤਰੀ ਕੋਰੀਆ ਨੇ ਕੋਰੀਆਈ ਯੁੱਧ 'ਚ ਮਾਰੇ ਗਏ ਹਜ਼ਾਰਾਂ ਲੋਕਾਂ ਦੀਆਂ ਅਸਥੀਆਂ ਭੇਜਣ ਦਾ ਭਰੋਸਾ ਦਿੱਤਾ ਹੈ। ਅਮਰੀਕੀ ਰੱਖਿਆ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਗੱਲ ਦੀ

Most Read

  • Week

  • Month

  • All