Colors: Blue Color

ਡਚੇਸ ਆਫ ਕੈਂਬ੍ਰਿਜ਼ ਕੇਟ ਮਿਡਲਟਨ ਨੇ ਸੋਮਵਾਰ ਸ਼ਾਮ ਪੁੱਤਰ ਨੂੰ ਜਨਮ ਦਿੱਤਾ। ਇਹ ਉਨ੍ਹਾਂ ਦੀ ਅਤੇ ਪ੍ਰਿੰਸ ਵਿਲੀਅਮ ਦੀ ਤੀਜੀ ਔਲਾਦ ਹੈ। ਉਥੇ ਹੀ ਕੇਂਸਿੰਗਟਨ ਪੈਲੇਸ ਨੇ ਤੀਜੇ ਬੱਚੇ ਦਾ ਐਲਾਨ ਕੀਤਾ ਜਿਸ ਦਾ ਜਨਮ ਸੋਮਵਾਰ 11 ਵਜੇ ਹੋਇਆ। ਆਪਣੇ ਪੁੱਤਰ ਦੇ ਜਨਮ ਸਮੇਂ ਪ੍ਰਿੰਸ ਵਿਲੀਅਮ ਹਸਪਤਾਲ 'ਚ ਮੌਜੂਦ ਸਨ।

ਉੱਤਰੀ ਓਨਟਾਰੀਓ ਦੀ ਪੁਲਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਇਕ ਸੜੀ ਹੋਈ ਗੱਡੀ 'ਚੋਂ 4 ਅਣ-ਪਛਾਤੇ ਵਿਅਕਤੀਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਹੋਈਆਂ ਹਨ। ਟਿੰਮਿਨਜ਼, ਓਨਟਾਰੀਓ ਦੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰ ਸ਼ੁੱਕਰਵਾਰ ਦੁਪਹਿਰ ਨੂੰ ਮਿਲੀ ਸੀ ਪਰ ਸਾਡੇ ਅਧਿਕਾਰੀ ਅਜੇ ਵੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਅੱਗ ਕਿਵੇਂ ਲੱਗੀ।

ਅਮਰੀਕਾ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਆਪਣੇ ਕਦਮ ਪਿੱਛੇ ਕਰ ਲਏ ਤਾਂ ਅਮਰੀਕੀ ਅਰਬਪਤੀ ਮਾਇਕਲ ਬਲੂਮਬਰਗ ਨੇ ਅੱਗੇ ਵਧ ਕੇ ਮਦਦ ਦੀ ਪੇਸ਼ਕਸ਼ ਕਰ ਦਿੱਤੀ ਹੈ। ਨਿਊਯਾਰਕ ਦੇ ਮੇਅਰ ਰਹੇ ਬਲੂਮਬਰਗ ਨੇ ਕਿਹਾ ਹੈ ਕਿ ਜੇਕਰ ਸਰਕਾਰ ਪੈਸੇ ਨਹੀਂ ਦੇਵੇਗੀ ਤਾਂ ਉਹ ਪੈਰਿਸ ਜਲਵਾਯੂ ਸਮਝੌਤੇ 'ਚ ਅਮਰੀਕਾ ਦੇ ਹਿੱਸਾ ਦੇ ਕਰੀਬ 30 ਕਰੋੜ ਰੁਪਏ ਦੇਣ ਨੂੰ ਤਿਆਰ ਹਨ।

ਮੰਗਲ ਦੀਆਂ ਸਾਰੀਆਂ ਝੀਲਾਂ ਕਰੀਬ 3.5 ਅਰਬ ਸਾਲ ਪਹਿਲਾਂ ਹੀ ਸੁੱਕ ਗਈਆਂ ਸਨ। ਅਮਰੀਕੀ ਵਿਗਿਆਨਕਾਂ ਨੇ ਲਾਲ ਗ੍ਰਹਿ ਦੀ ਸਤਾਹ 'ਤੇ ਮੌਜੂਦ ਲੰਬੀਆਂ ਦਰਾਰਾਂ ਦਾ ਅਧਿਐਨ ਕਰਨ ਤੋਂ ਬਾਅਦ ਇਹ ਦਾਅਵਾ ਕੀਤਾ ਹੈ। ਇਨ੍ਹਾਂ ਦਰਾਰਾਂ ਦੀ ਖੋਜ ਅਮਰੀਕੀ ਏਜੰਸੀ ਨਾਸਾ ਦੇ ਕਿਊਰਿਯੋਸੀਟੀ ਰੋਵਰ ਨੇ 2017 ਦੀ ਸ਼ੁਰੂਆਤ 'ਚ ਕੀਤੀ ਸੀ।

ਟੋਰਾਂਟੋ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇਕ ਚਿੱਟੇ ਰੰਗ ਦੀ ਵੈਨ ਫਿੰਚ ਐਵੇਨਿਊ ਦੇ ਨੇੜੇ ਯੋਂਗ ਸਟ੍ਰੀਟ 'ਤੇ ਕੰਟਰੋਲ ਤੋਂ ਬਾਹਰ ਹੋ ਕੇ ਫੁੱਟਪਾਥ 'ਤੇ ਚੜ ਗਈ, ਜਿਸ ਕਾਰਨ 8 ਤੋਂ 10 ਪੈਦਲ ਯਾਤਰੀ ਉਸ ਦੀ ਲਪੇਟ 'ਚ ਆ ਗਏ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਹੈ। ਲੋਕਲ ਮੀਡੀਆ ਮੁਤਾਬਕ ਇਸ ਘਟਨਾ 'ਚ 9 ਲੋਕਾਂ ਦੀ ਮੌਤ ਹੋ ਗਈ ਹੈ।

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਯਮਨ 'ਚ ਵਿਆਹ ਸਮਾਗਮ 'ਚ ਹੋਏ ਹਵਾਈ ਹਮਲਿਆਂ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਇਸ ਹਮਲੇ 'ਚ ਘੱਟ ਤੋਂ ਘੱਟ 50 ਲੋਕ ਮਾਰੇ ਗਏ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੇਫਨ ਦੁਜਾਰਿਕ ਨੇ ਕਿਹਾ ਕਿ ਜਨਰਲ ਸਕੱਤਰ ਨੇ ਸਾਰੇ ਪੱਖਾਂ ਨੂੰ ਜੰਗ ਦੌਰਾਨ ਨਾਗਰਿਕਾਂ ਤੇ ਉਨ੍ਹਾਂ ਦੇ ਬੁਨਿਆਦੀ ਢਾਂਚਿਆਂ ਦੀ

Most Read

  • Week

  • Month

  • All