Colors: Blue Color

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਤੇ ਰੂਸ ਈਰਾਨ ਦੇ ਪ੍ਰਮਾਣੂ ਕਰਾਰ ਨੂੰ ਅਸਫਲ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣਗੇ। ਲਾਵਰੋਵ ਨੇ ਇਥੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਅੰਤਰਰਾਸ਼ਟਰੀ ਵਿਵਸਥਾ, ਜਿਸ 'ਤੇ ਸੰਯੁਕਤ ਰਾਸ਼ਟਰ ਨਿਰਭਰ ਹੈ, 'ਚ ਦਖਲ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਨੇ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਤੋਂ ਪਹਿਲਾਂ ਦੀ ਸ਼ਾਮ ਕਿਹਾ

ਅਮਰੀਕਾ ਨਾਲ ਲੱਗਦੇ ਦੇਸ਼ ਨਿਕਾਰਾਗੁਆ ਦੇ ਤਟ 'ਤੇ ਸੋਮਵਾਰ ਦੀ ਰਾਤ ਕਰੀਬ 8 ਵੱਜ ਕੇ 30 ਮਿੰਟ 'ਤੇ 5.6 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਲੱਗਭਗ 46 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਸ ਦੀ ਜਾਣਕਾਰੀ ਅਮਰੀਕੀ ਭੂ-ਗਰਭ ਸਰਵੇਖਣ ਨੇ ਦਿੱਤੀ।

ਪ੍ਰੇਮੀ ਤੋਂ ਪਤੀ ਬਣੇ ਨੌਜਵਾਨ ਦੀ ਮੌਤ ਨੂੰ ਅਜੇ ਚਾਰ ਸਾਲ ਹੀ ਬੀਤੇ ਸਨ ਕਿ 3 ਬੱਚਿਆਂ ਦੀ ਮਾਂ ਕਿਰਨ ਬਾਲਾ (31) ਦੀ ਅੱਖ ਪਾਕਿਸਤਾਨ ਦੇ ਨੌਜਵਾਨ ਮੁਹੰਮਦ ਆਜ਼ਮ ਨਾਲ ਲੜ ਗਈ ਅਤੇ ਉਸ ਨੇ ਪਾਕਿਸਤਾਨ ਵਿਖੇ ਉਸ ਨਾਲ ਨਿਕਾਹ ਕਰ ਲਿਆ। ਕਿਰਨ ਨੇ ਮੁਹੰਮਦ ਨਾਲ ਰਹਿਣ ਲਈ ਸਿਰਫ ਧਰਮ ਹੀ ਨਹੀਂ ਬਦਲਿਆ ਸਗੋਂ ਆਪਣੇ ਬੱਚਿਆਂ ਤੋਂ ਵੀ ਮੁਕਰ ਗਈ।

ਕੈਨੇਡਾ ਦੇ ਸ਼ਹਿਰ ਟੋਰਾਂਟੋ ਦੀ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇਕ ਚਿੱਟੇ ਰੰਗ ਦੀ ਵੈਨ ਫਿੰਚ ਐਵੇਨਿਊ ਦੇ ਨੇੜੇ ਯੋਂਗ ਸਟਰੀਟ 'ਤੇ ਕੰਟਰੋਲ ਤੋਂ ਬਾਹਰ ਹੋ ਕੇ ਫੁੱਟਪਾਥ 'ਤੇ ਚੜ੍ਹ ਗਈ, ਜਿਸ ਕਾਰਨ 10 ਪੈਦਲ ਯਾਤਰੀਆਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦਾ ਨੇੜਲੇ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੋਸ਼ੀ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ।

ਦੱਖਣੀ ਆਸਟ੍ਰੇਲੀਆ ਦੇ ਉੱਤਰ ਵਿਚ ਗਲੇਨਡੰਬੋ ਦੇ ਪੂਰਬ ਵਿਚ ਬੀਤੀ ਸ਼ਾਮ ਦੋ ਗੱਡੀਆਂ ਦੀ ਟੱਕਰ ਹੋ ਗਈ। ਇਸ ਟੱਕਰ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਹ ਟੱਕਰ ਪਿੰਬਾ ਦੇ ਲੱਗਭਗ 45 ਕਿਲੋਮੀਟਰ ਦੂਰ ਉੱਤਰ ਵਿਚ ਸਟੁਅਰਟ ਹਾਈਵੇ, ਵਿਰਰਮਿਨਾ 'ਤੇ ਹੋਈ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਐੱਚ. ਡਬਲਿਊ. ਬੁਸ਼ ਦਾ ਬਲੱਡ ਇਨਫੈਕਸ਼ਨ ਕਾਰਨ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਦਿਨ 'ਚ ਲਗਾਤਾਰ ਦੋ ਵਾਰ ਘਟਿਆ ਅਤੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਉਨ੍ਹਾਂ ਦੀ ਪਤਨੀ ਬਾਰਬਰਾ ਬੁਸ਼ ਦਾ ਦਿਹਾਂਤ ਹੋ ਗਿਆ ਹੈ।

Most Read

  • Week

  • Month

  • All