ਨੇਪਾਲੀ ਪ੍ਰਧਾਨ ਮੰਤਰੀ ਨੇ ਕੀਤੀ ਮੋਦੀ ਨੂੰ ਅਪੀਲ, ਜਲਦੀ ਬਦਲਵਾਓ ਪੁਰਾਣੇ ਨੋਟ

ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਸ ਦੀਆਂ ਬੈਂਕਾਂ 'ਚ ਆਮ ਜਨਤਾ ਦੇ ਪੁਰਾਣੇ ਭਾਰਤੀ ਨੋਟਾਂ ਨੂੰ ਬਦਲਣ ਦੀ ਸੁਵਿਧਾ ਜਲਦੀ ਤੋਂ ਜਲਦੀ ਪ੍ਰਦਾਨ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ।

ਇਸ ਦੇ ਤਹਿਤ 500 ਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ।
ਭਾਰਤੀ ਨੋਟਾਂ ਦਾ ਨੇਪਾਲ 'ਚ ਵੱਡੇ ਪੈਮਾਨੇ 'ਤੇ ਇਸਤੇਮਾਲ ਰੁਜ਼ਾਨਾ ਦੇ ਲੈਣ-ਦੇਣ 'ਚ ਹੁੰਦਾ ਹੈ। ਨੇਪਾਲ ਦੇ ਰਾਸ਼ਟਰੀ ਬੈਂਕ ਮੁਤਾਬਕ 3.36 ਕਰੋੜ ਭਾਰਤੀ ਰੁਪਏ ਇਸ ਸਮੇਂ ਨੇਪਾਲੀ ਬੈਂਕਿੰਗ ਪ੍ਰਣਾਲੀ 'ਚ ਹਨ। ਓਲੀ ਨੇ ਦੋ-ਪੱਖੀ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਨੇਪਾਲੀ ਬੈਂਕਿੰਗ ਪ੍ਰਣਾਲੀ ਤੇ ਆਮ ਲੋਕਾਂ ਦੇ ਕੋਲ ਪਏ ਪੁਰਾਣੇ ਭਾਰਤੀ ਨੋਟਾਂ ਨੂੰ ਬਦਲਣ ਦੀ ਸੁਵਿਧਾ ਜਲਦੀ ਤੋਂ ਜਲਦੀ ਉਪਲੱਬਧ ਕਰਵਾਉਣ ਦੀ ਮੋਦੀ ਜੀ ਨੂੰ ਅਪੀਲ ਕੀਤੀ ਹੈ।

Most Read

  • Week

  • Month

  • All