ਅਮਰੀਕਾ ਦੀ ਉੱਤਰ ਕੋਰੀਆ ਨੂੰ ਚਿਤਾਵਨੀ, ਉਕਸਾਇਆ ਤਾਂ ਨਹੀਂ ਹੋਵੇਗੀ ਟਰੰਪ ਤੇ ਕਿਮ ਦੀ ਮੁਲਾਕਾਤ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆਈ ਪ੍ਰਮੁੱਖ ਕਿਮ ਜੋਂਗ ਓਨ ਵਿਚਾਲੇ 12 ਜੂਨ ਨੂੰ ਸਿੰਗਾਪੁਰ 'ਚ ਹੋਣ ਵਾਲੀ ਇਤਿਹਾਸਕ ਮੁਲਾਕਾਤ ਦਾ ਮੁੱਖ ਏਜੰਡਾ ਸਾਹਮਣੇ ਆ ਗਿਆ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਇਸ ਮੁਲਾਕਾਤ 'ਚ ਕੋਰੀਆਈ ਪ੍ਰਾਇਦੀਪ ਨੂੰ ਪੂਰੀ ਤਰ੍ਹਾਂ ਪ੍ਰਮਾਣੂ ਮੁਕਤ ਬਣਾਉਣ 'ਤੇ ਜ਼ੋਰ ਦੇਣਗੇ। ਇਸ ਦੇ ਨਾਲ ਹੀ

ਵ੍ਹਾਈਟ ਹਾਊਸ ਨੇ ਉੱਤਰ ਕੋਰੀਆ ਨੂੰ ਚਿਤਾਇਆ ਹੈ ਕਿ ਉਹ ਕਿਸੇ ਤਰ੍ਹਾਂ ਦੀ ਉਕਸਾਉਣ ਵਾਲੀ ਹਰਕਤ ਨਾ ਕਰੇ। ਅਜਿਹਾ ਕਰਨ 'ਤੇ ਅਮਰੀਕਾ ਗੱਲਬਾਤ ਨੂੰ ਮੁਅੱਤਲ ਕਰਨ ਲਈ ਮਜ਼ਬੂਰ ਹੋ ਜਾਵੇਗਾ।
ਵ੍ਹਾਈਟ ਹਾਊਸ ਦੇ ਉਪ ਪ੍ਰੈਸ ਸਕੱਤਰ ਰਾਜ ਸ਼ਾਹ ਨੇ ਕਿਹਾ, 'ਸਾਡੀ ਨੀਤੀ ਕੋਰੀਆਈ ਪ੍ਰਾਇਦੀਪ ਦੇ ਪੂਰਣ ਅਤੇ ਸਥਿਰ ਪ੍ਰਮਾਣੂ ਨਿਰਮਾਤਮਾ ਨੂੰ ਯਕੀਨਨ ਕਰਨਾ ਹੈ। ਟਰੰਪ ਇਸ ਮਕਸਦ ਨਾਲ ਯਤਨ ਕਰਨਗੇ।' ਭਾਰਤੀ ਮੂਲ ਦੇ ਸ਼ਾਹ ਨੇ ਉੱਤਰ ਕੋਰੀਆ ਨੂੰ ਅਪੀਲ ਕਰਦੇ ਹੋਏ ਕਿਹਾ, 'ਸਾਡੇ ਕੋਲ ਅਜੇ ਇਕ ਮਹੀਨੇ ਦਾ ਸਮਾਂ ਹੈ। ਇਸ ਦੌਰਾਨ ਉੱਤਰ ਕੋਰੀਆ ਵੱਲੋਂ ਉਕਸਾਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।' ਸ਼ਾਹ ਨੇ ਕਿਹਾ ਕਿ ਇਤਿਹਾਸਕ ਮੁਲਾਕਾਤ ਲਈ ਸਿੰਗਾਪੁਰ ਨੂੰ ਚੁਣਨ ਦਾ ਕਾਰਨ ਇਹ ਹੈ ਕਿ ਉਸ ਦੇ ਨਾਲ ਅਮਰੀਕਾ ਅਤੇ ਉੱਤਰ ਕੋਰੀਆ ਦੋਹਾਂ ਦੇ ਡਿਪਲੋਮੈਟਿਕ ਸਬੰਧ ਹਨ। ਸਿੰਗਾਪੁਰ ਟਰੰਪ ਅਤੇ ਕਿਮ ਦੀ ਸੁਰੱਖਿਆ ਯਕੀਨਨ ਕਰਨ ਦੇ ਨਾਲ ਹੀ ਨਿਰਪੱਖ ਮਾਹੌਲ ਵੀ ਮੁਹੱਈਆ ਕਰਾਵੇਗਾ।
ਸ਼ਾਹ ਨੇ ਦੱਸਿਆ ਕਿ ਟਰੰਪ ਅਤੇ ਕਿਮ ਦੀ ਮੁਲਾਕਾਤ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਉੱਤਰ ਕੋਰੀਆ ਇਸ ਗੱਲ 'ਤੇ ਸਹਿਮਤ ਹੋਇਆ ਕਿ ਉਹ ਬੈਲੇਸਟਿਕ ਮਿਜ਼ਾਇਲ ਅਤੇ ਪ੍ਰਮਾਣੂ ਪ੍ਰੀਖਣ ਨਹੀਂ ਕਰੇਗਾ। ਉਸ ਨੇ ਇਹ ਭਰੋਸਾ ਵੀ ਦਿੱਤਾ ਕਿ ਉਹ ਅਮਰੀਕਾ-ਦੱਖਣੀ ਕੋਰੀਆ ਦੇ ਸੰਯੁਕਤ ਫੌਜੀ ਅਭਿਆਸ 'ਤੇ ਕੁਝ ਨਹੀਂ ਬੋਲੇਗਾ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੁੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ 'ਚ ਟਰੰਪ ਅਤੇ ਕਿਮ ਵਿਚਾਲੇ ਹੋਣ ਵਾਲੀ ਇਤਿਹਾਸਕ ਮੁਲਾਕਾਤ ਸ਼ਾਂਤੀ ਦੀ ਦਿਸ਼ਾ 'ਚ ਵੱਡਾ ਕਦਮ ਹੋਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਇਸ ਗੱਲਬਾਤ ਨਾਲ ਕੋਰੀਆਈ ਪ੍ਰਾਇਦੀਪ 'ਚ ਸ਼ਾਂਤੀ ਆਵੇਗੀ।

Most Read

  • Week

  • Month

  • All