ਟਰੰਪ ਦੇ ਫੈਸਲੇ ਨਾਲ ਤੇਲ ਉਦਯੋਗ 'ਤੇ ਨਹੀਂ ਪਵੇਗਾ ਕੋਈ ਅਸਰ : ਈਰਾਨ

ਈਰਾਨ ਦੇ ਪ੍ਰੈਟਰੋਲੀਅਮ ਮੰਤਰੀ ਬਿਜ਼ਾਨ ਨਾਮਦਾਰ ਜਾਂਗੇਨੇਹ ਨੇ ਕਿਹਾ ਹੈ ਕਿ 2015 ਦੇ ਈਰਾਨ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਵੱਖ ਹੋ ਜਾਣ ਨਾਲ ਤੇਲ ਉਦਯੋਗ 'ਤੇ ਕੋਈ ਪ੍ਰਭਾਣ ਨਹੀਂ ਪਵੇਗਾ। ਈਰਾਨ ਦੇ ਪੈਟਰੋਲੀਅਮ ਮੰਤਰੀ ਦੇ ਬਿਆਨ ਦਾ ਜ਼ਿਕਰ ਕਰਦੇ ਹੋਏ ਇਕ ਅੰਗ੍ਰੇਜ਼ੀ ਅਖਬਾਰ ਨੇ ਕਿਹਾ ਕਿ ਈਰਾਨ ਆਪਣੇ ਤੇਲ ਉਦਯੋਗ ਨੂੰ ਪਿਛਲੇ ਕੁਝ ਸਾਲਾਂ ਤੋਂ ਮਿਲ ਰਹੀਆਂ ਅਜਿਹੀਆਂ ਧਮਕੀਆਂ ਤੋਂ ਬਚਣ ਦਾ ਸਮਰਥਨ ਕਰਦਾ ਹੈ।


ਪ੍ਰੈਟਰੋਲੀਅਮ ਮੰਤਰੀ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਅਮਰੀਕਾ ਦੇ ਸਮਝੌਤੇ 'ਚੋਂ ਨਿਕਲਣ ਜਾਣ ਨਾਲ ਈਰਾਨ ਦੇ ਤੇਲ ਬਰਾਮਦਗੀ 'ਤੇ ਕੋਈ ਖਾਸ ਪ੍ਰਭਾਵ ਨਹੀਂ ਪਵੇਗਾ।' ਉਨ੍ਹਾਂ ਨੇ ਕਿਹਾ ਕਿ ਤੇਲ ਅਤੇ ਗੈਸ ਤੋਂ ਈਰਾਨ ਨੂੰ ਮਿਲਣ ਵਾਲੇ ਮਾਲੀਆ ਦਾ ਰਾਸ਼ਟਰੀ ਬਜਟ 'ਚ ਜਿੰਨਾ ਜ਼ਿਕਰ ਕੀਤਾ ਗਿਆ ਹੈ, ਉਨਾ ਬਣਿਆ ਰਹੇਗਾ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ 'ਚ ਪ੍ਰੈਸ ਕਾਨਫਰੰਸ ਕਰ ਈਰਾਨ ਨਾਲ ਇਤਿਹਾਸਕ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਵੱਖ ਹੋਣ ਦਾ ਐਲਾਨ ਕੀਤਾ ਸੀ। ਟਰੰਪ ਨੇ ਕਿਹਾ ਸੀ ਕਿ ਇਸ ਸਮਝੌਤੇ ਨੇ ਈਰਾਨ ਨੂੰ ਵੱਡੀ ਗਿਣਤੀ 'ਚ ਧਨ ਦਿੱਤਾ ਅਤੇ ਇਸ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਵੀ ਨਹੀਂ ਰੋਕਿਆ। ਟਰੰਪ ਨੇ ਇਹ ਫੈਸਲਾ ਕਰ ਪ੍ਰਮੁੱਖ ਯੂਰਪੀਅਨ ਸਹਿਯੋਗੀਆਂ ਅਤੇ ਅਮਰੀਕਾ ਦੇ ਸੀਨੀਅਰ ਡੈਮੋਕ੍ਰੇਟ ਨੇਤਾਵਾਂ ਦੀ ਸਲਾਹ ਨੂੰ ਨਜ਼ਰਅੰਦਾਜ਼ ਕੀਤਾ। ਆਪਣੇ ਚੋਣ ਪ੍ਰਚਾਰ ਦੇ ਸਮੇਂ ਤੋਂ ਹੀ ਟਰੰਪ ਨੇ ਓਬਾਮਾ ਦੇ ਸਮੇਂ ਈਰਾਨ ਪ੍ਰਮਾਣੂ ਸਮਝੌਤੇ ਦੀ ਕਈ ਵਾਰ ਨਿੰਦਾ ਕੀਤੀ ਸੀ।

Most Read

  • Week

  • Month

  • All