ਬ੍ਰਿਟੇਨ ਦੇ ਅਪਰਾਧ ਗਿਰੋਹ ਦੀ ਸੂਚੀ 'ਚ 131 ਭਾਰਤੀ ਲੋਕਾਂ ਦੇ ਨਾਂ ਸ਼ਾਮਲ

ਬ੍ਰਿਟੇਨ 'ਚ ਅਧਿਕਾਰਕ ਅੰਕੜੇ ਮੁਤਾਬਕ ਕਰੀਬ 131 ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਦੇਸ਼ ਦੇ ਸੰਗਠਿਤ ਅਪਰਾਧ ਗਿਰੋਹ ਨਾਲ ਸੰਬੰਧਿਤ ਪਾਏ ਗਏ। ਆਰਗੇਨਾਇਜ਼ਡ ਕ੍ਰਾਇਮ ਗਰੁੱਪ ਮੈਪਿੰਗ ਪਰਿਯੋਜਨਾ ਦੇ ਜ਼ਰੀਏ ਬ੍ਰਿਟੇਨ ਦੀ ਨੈਸ਼ਨਲ ਕ੍ਰਾਇਮ ਏਜੰਸੀ ਤੋਂ ਮਿਲੇ ਅੰਕੜੇ ਮੁਤਾਬਕ ਅਪਰਾਧਿਕ ਸਮੂਹ ਨਾਲ ਸੰਬੰਧਿਤ ਵਿਦੇਸ਼ੀ ਮੂਲ ਦੇ ਨਾਗਰਿਕਾਂ

'ਚ ਸਭ ਤੋਂ ਵੱਡੀ ਗਿਣਤੀ ਅਲਬਾਨਿਆਈ ਮੂਲ ਦਾ ਨਾਗਰਿਕਾਂ ਦੀ ਹੈ।
ਐੱਨ.ਸੀ.ਏ. ਜੇ ਬੁਲਾਰੇ ਨੇ ਦੱਸਿਆ ਕਿ ਸੰਗਠਿਤ ਅਪਰਾਧ 'ਚ ਸ਼ਾਮਲ ਅਪਰਾਧ ਸਮੂਹਾਂ ਦੇ ਮੈਂਬਰਾਂ 'ਚ ਜ਼ਿਆਦਾਤਰ ਬ੍ਰਿਟਿਸ਼ ਹਨ। ਇਸ ਤੋਂ ਮੁਤਾਬਕ 131 ਭਾਰਤੀ, 141 ਸੋਮਾਲੀ, ਪੋਲੈਂਡ ਦੇ 78 ਨਾਗਰਿਕ, ਸ਼੍ਰੀਲੰਕਾ ਦੇ 47 ਤੇ ਨਾਈਜੀਰੀਆ ਦੇ 44 ਨਾਗਰਿਕ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਆਪਣੀ ਨਾਗਰਿਕਤਾਂ ਬਦਲ ਕੇ ਬ੍ਰਿਟਿਸ਼ ਨਾਗਰਿਕਤਾਂ ਹਾਸਲ ਕਰ ਲਈ ਹੈ।

 

Most Read

  • Week

  • Month

  • All