ਥੈਰੇਸਾ-ਟਰੰਪ ਨੇ ਈਰਾਨ 'ਤੇ ਲੱਗੀਆਂ ਪਾਬੰਦੀਆਂ ਦੇ ਮੁੱਦੇ 'ਤੇ ਕੀਤੀ ਗੱਲਬਾਤ

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਈਰਾਨੀ ਕੰਪਨੀਆਂ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਪ੍ਰਭਾਵੀ ਬਣਾਉਣ ਲਈ ਗੱਲਬਾਤ 'ਤੇ ਸਹਿਮਤੀ ਵਿਅਕਤ ਕੀਤੀ ਹੈ। ਥੈਰੇਸਾ ਮੇਅ ਦੇ ਬੁਲਾਰੇ ਨੇ ਕਿਹਾ, 'ਪ੍ਰਧਾਨ ਮੰਤਰੀ ਨੇ ਉਨ੍ਹਾਂ ਫਰਮਾਂ 'ਤੇ ਅਮਰੀਕੀ ਪਾਬੰਦੀਆਂ ਦੇ

ਸੰਭਾਵਿਤ ਪ੍ਰਭਾਵਾਂ ਦਾ ਮੁੱਦਾ ਚੁੱਕਿਆ ਹੈ ਜਿਹੜਾ ਵਰਤਮਾਨ 'ਚ ਈਰਾਨ 'ਚ ਕੰਮ ਕਰ ਰਹੇ ਹਨ। ਦੋਵੇਂ ਨੇਤਾ ਆਪਣੀਆਂ ਟੀਮਾਂ ਵਿਚਾਲੇ ਗੱਲਬਾਤ ਲਈ ਸਹਿਮਤ ਹੋਏ ਹਨ।
ਥੈਰੇਸਾ ਮੇਅ ਨੇ ਪ੍ਰਮਾਣੂ ਸਮਝੌਤੇ ਲਈ ਆਪਣੇ ਗੱਲ ਦੋਹਰਾਈ। ਜ਼ਿਕਰਯੋਗ ਹੈ ਕਿ ਟਰੰਪ ਨੇ ਇਸ ਹਫਤੇ ਦੇ ਸ਼ੁਰੂ 'ਚ ਕਿਹਾ ਸੀ ਕਿ ਉਹ ਈਰਾਨ ਦੇ ਨਾਲ ਵਪਾਰ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਨੂੰ ਦੰਡਿਤ ਕਰਨ ਲਈ ਆਰਥਿਕ ਪਾਬੰਦੀਆਂ ਨੂੰ ਦੁਬਾਰਾ ਲਾਗੂ ਕਰਨਗੇ।

Most Read

  • Week

  • Month

  • All