ਟਰੰਪ ਨੇ 'ਨਾਫਟਾ' ਨੂੰ ਅਮਰੀਕਾ ਲਈ ਦੱਸਿਆ ਭਿਆਨਕ ਤਬਾਹੀ

ਨਾਰਥ ਅਮਰੀਕਾ ਫਰੀ ਟ੍ਰੇਡ ਐਗਰੀਮੈਂਟ 'ਤੇ ਮੈਕਸੀਕੋ ਤੇ ਕੈਨੇਡਾ ਨਾਲ ਗੱਲਬਾਤ ਦੇ ਦੌਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਅਮਰੀਕਾ ਲਈ ਭਿਆਨਕ ਤਬਾਹੀ ਹੈ। ਟਰੰਪ ਪ੍ਰਸ਼ਾਸਨ ਇਸ ਵੇਲੇ ਨਾਫਟਾ 'ਤੇ ਮੈਕਸੀਕੋ ਤੇ ਕੈਨੇਡਾ ਨਾਲ ਤੋਲਮੋਲ 'ਚ ਲੱਗਿਆ ਹੋਇਆ ਹੈ।


ਟਰੰਪ ਨੇ ਵਾਈਟ ਹਾਊਸ 'ਚ ਮੁੱਖ ਆਟੋ ਨਿਰਮਾਤਾਵਾਂ ਨਾਲ ਮੀਟਿੰਗ ਦੌਰਾਨ ਪੱਤਰਕਾਰਾਂ ਸਾਹਮਣੇ ਕਿਹਾ ਕਿ ਇਹ ਦੇਸ਼ ਲਈ ਭਿਆਨਕ, ਬਹੁਤ ਭਿਆਨਕ ਤਬਾਹੀ ਹੈ ਤੇ ਅਸੀਂ ਦੇਖਾਂਗੇ ਕਿ ਕਿਵੇਂ ਅਸੀਂ ਇਸ ਨੂੰ ਉਚਿਤ ਬਣਾ ਸਕਦੇ ਹਾਂ। ਟਰੰਪ ਨੇ ਕਿਹਾ ਕਿ ਦੇਖਦੇ ਹਾਂ ਕੀ ਹੁੰਦਾ ਹੈ। ਅਸੀਂ ਨਾਫਟਾ 'ਤੇ ਗੱਲਬਾਤ ਕਰ ਰਹੇ ਹਾਂ। ਮੈਂ ਨਾਫਟਾ ਪੱਖੀ ਨਹੀਂ ਹਾਂ। ਨਾਫਟਾ ਅਮਰੀਕਾ ਲਈ ਇਕ ਭਿਆਨਕ ਸੌਦਾ ਹੈ ਤੇ ਇਤਿਹਾਸ ਦੇ ਸਭ ਤੋਂ ਖਰਾਬ ਸੌਦਿਆਂ 'ਚੋਂ ਇਕ ਹੈ।
ਇਸ ਦੌਰਾਨ ਟਰੰਪ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਦੇਸ਼ 'ਚ ਕਈ ਬੁਰੇ ਸੌਦੇ ਹੋਏ ਹਨ, ਈਰਾਨ ਡੀਲ, ਨਾਫਟਾ, ਅਸੀਂ ਕਿਸੇ ਵੀ ਸੌਦੇ 'ਤੇ ਨਜ਼ਰ ਮਾਰ ਸਕਦੇ ਹਾਂ ਪਰ ਹੁਣ ਅਸੀਂ ਕੁਝ ਚੰਗੇ ਸੌਦੇ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਨਾਫਟਾ ਇਕ ਭਿਆਨਕ ਡੀਲ ਹੈ। ਅਸੀਂ ਇਸ 'ਤੇ ਦੁਬਾਰਾ ਵਿਚਾਰ ਕਰ ਰਹੇ ਹਾਂ। ਦੇਖਦੇ ਹਾਂ ਕੀ ਹੁੰਦਾ ਹੈ। ਉਹ ਇਸ ਸੁਨਹਿਰੀ ਮੌਕੇ ਨੂੰ ਗੁਆਉਣਾ ਨਹੀਂ ਚਾਹੁੰਦੇ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਮੈਂ ਅਮਰੀਕਾ ਦੀ ਨੁਮਾਇੰਦਗੀ ਕਰ ਰਿਹਾ ਹਾਂ ਨਾ ਕਿ ਮੈਕਸੀਕੋ ਜਾਂ ਕੈਨੇਡਾ ਦੀ।

 

Most Read

  • Week

  • Month

  • All