ਸੂਰਜ ਦੇ ਖਤਮ ਹੋਣ ਦੀ ਪ੍ਰਕਿਰਿਆ ਦਾ ਲੱਗਾ ਪਤਾ

ਅੱਜ ਤੋਂ ਲੱਗਭਗ 10 ਅਰਬ ਸਾਲ ਬਾਅਦ ਸੂਰਜ ਇਕ ਬਹੁਤ ਜ਼ਿਆਦਾ ਚਮਕੀਲੇ, ਤਾਰਿਆਂ ਵਿਚਾਲੇ ਮੌਜੂਦ ਰਹਿਣ ਵਾਲੀ ਗੈਸ ਅਤੇ ਧੂੜ ਦੇ ਵਿਸ਼ਾਲ ਚੱਕਰ ਵਿਚ ਤਬਦੀਲ ਹੋ ਜਾਵੇਗਾ। ਇਸ ਪ੍ਰਕਿਰਿਆ ਨੂੰ ਗ੍ਰਹਿਆਂ ਦੀ ਨਿਹਾਰਿਕਾ (ਪਲੇਨੇਟਰੀ ਨੇਬਯੁਲਾ) ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ।


ਗ੍ਰਹਿਆਂ ਦੀ ਨਿਹਾਰਿਕਾ (ਨੇਬਯੁਲਾ) ਸਾਰੇ ਤਾਰਿਆਂ ਦੀ 90 ਫੀਸਦੀ ਸਰਗਰਮੀ ਦੀ ਸਮਾਪਤੀ ਦਾ ਸੰਕੇਤ ਹੁੰਦਾ ਹੈ ਅਤੇ ਇਹ ਕਿਸੇ ਤਾਰੇ ਦੇ ਬੇਹੱਦ ਚਮਕੀਲੇ ਤਾਰੇ ਮਤਲਬ ਰੈੱਡ ਜਾਇੰਸ ਨਾਲ ਨਸ਼ਟ ਹੁੰਦੇ ਵ੍ਹਾਈਟ ਡਾਰਫ ਵਿਚ ਟੁੱਟਣ ਦੇ ਬਦਲਾਅ ਨੂੰ ਦਰਸਾਉਂਦਾ ਹੈ। ਹਾਲਾਂਕਿ ਕਈ ਸਾਲ ਤੱਕ ਵਿਗਿਆਨੀ ਇਸ ਬਾਰੇ ਨਿਸ਼ਚਿਤ ਨਹੀਂ ਸਨ ਕਿ ਸਾਡੀ ਆਕਾਸ਼ਗੰਗਾ ਵਿਚ ਮੌਜੂਦ ਸੂਰਜ ਵੀ ਇਸੇ ਤਰ੍ਹਾਂ ਖਤਮ ਹੋ ਜਾਵੇਗਾ।
ਸੂਰਜ ਬਾਰੇ ਮੰਨਿਆ ਜਾਂਦਾ ਰਿਹਾ ਹੈ ਕਿ ਇਸ ਦਾ ਭਾਰ ਇੰਨਾ ਘੱਟ ਹੈ ਕਿ ਇਸ ਨਾਲ ਸਾਫ ਦਿਖਾਈ ਦੇ ਸਕਣ ਵਾਲੇ ਗ੍ਰਹਿਆਂ ਦੀ ਨਿਹਾਰਿਕਾ ਬਣ ਸਕਣਾ ਮੁਸ਼ਕਲ ਹੈ। ਇਸ ਸੰਭਾਵਨਾ ਦਾ ਪਤਾ ਲਾਉਣ ਲਈ ਖੋਜਕਾਰਾਂ ਦੀ ਇਕ ਟੀਮ ਨੇ ਡਾਟਾ ਦੇ ਰੂਪ ਵਾਲਾ ਇਕ ਨਵਾਂ ਗ੍ਰਹਿ ਵਿਕਸਤ ਕੀਤਾ, ਜੋ ਕਿਸੇ ਤਾਰੇ ਦੇ ਜੀਵਨ ਚੱਕਰ ਦਾ ਅਨੁਮਾਨ ਲਾ ਸਕਦਾ ਹੈ।
ਬ੍ਰਿਟੇਨ ਦੀ ਯੂਨੀਵਰਸਿਟੀ ਆਫ ਮੈਨਚੈਸਟਰ ਦੀ ਅਲਬਰਟ ਜਿਲਸਤਰਾ ਨੇ ਕਿਹਾ ਕਿ ਜਦੋਂ ਇਕ ਤਾਰਾ ਖਤਮ ਹੋਣ ਕੰਢੇ ਹੁੰਦਾ ਹੈ ਤਾਂ ਉਹ ਪੁਲਾੜ 'ਚ ਗੈਸ ਅਤੇ ਧੂੜ ਦਾ ਇਕ ਗੁਬਾਰ ਛੱਡਦਾ ਹੈ, ਜਿਸ ਨੂੰ ਉਸ ਦਾ ਐਲਵੈਲਪ ਕਿਹਾ ਜਾਂਦਾ ਹੈ। ਇਹ ਐਲਵੈਲਪ ਤਾਰੇ ਦੇ ਭਾਰ ਦਾ ਲੱਗਭਗ ਅੱਧਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਤਾਰੇ ਦੇ ਅੰਦਰੂਨੀ ਗਰਮ ਹਿੱਸੇ ਕਾਰਨ ਹੀ ਉਸ ਦੇ ਵਲੋਂ ਛੱਡਿਆ ਗਿਆ ਐਲਵੈਲਪ ਲੱਗਭਗ 10 ਹਜ਼ਾਰ ਸਾਲ ਤੱਕ ਤੇਜ਼ ਚਮਕਦਾ ਹੋਇਆ ਦਿਖਾਈ ਦਿੰਦਾ ਹੈ। ਇਸੇ ਕਾਰਨ ਗ੍ਰਹਿਆਂ ਦੀ ਨਿਹਾਰਿਕਾ ਸਾਫ ਦਿਖਾਈ ਦਿੰਦੀ ਹੈ।

 

Most Read

  • Week

  • Month

  • All