ਇਜ਼ਰਾਇਲ ਨੇ ਸੀਰੀਆ ਦੇ ਫੌਜੀ ਟਿਕਾਣਿਆਂ 'ਤੇ ਕੀਤਾ ਹਵਾਈ ਹਮਲਾ

ਇਜ਼ਰਾਇਲ ਵਲੋਂ ਸੀਰੀਆ ਦੇ ਫੌਜੀ ਟਿਕਾਣਿਆਂ 'ਤੇ ਹਮਲਿਆਂ ਦੀ ਖਬਰ ਮਿਲੀ ਹੈ। ਇਸ ਦੀ ਜਾਣਕਾਰੀ ਸੀਰੀਅਨ ਅਧਿਕਾਰੀਆਂ ਨੇ ਦਿੱਤੀ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਸੀਰੀਆ ਫੌਜੀ ਜਾਂ ਕਿਸੇ ਨਾਗਰਿਕ ਦੀ ਇਸ ਹਮਲੇ 'ਚ ਮਾਰੇ ਜਾਣ ਦੀ ਸੂਚਨਾ ਨਹੀਂ ਮਿਲੀ ਹੈ। ਦੱਸਣਯੋਗ ਹੈ ਕਿ ਇਹ ਹਮਲਾ ਅਮਰੀਕੀ ਰਾਸ਼ਟਰਪਤੀ ਦੇ ਈਰਾਨ ਪ੍ਰਮਾਣੂ ਸਮਝੋਤੇ ਤੋਂ ਵੱਖ ਹੋਣ ਦੇ ਫੈਸਲੇ ਤੋਂ ਕੁਝ ਹੀ ਘੰਟਿਆਂ ਬਾਅਦ ਕੀਤਾ ਗਿਆ ਹੈ।


ਜ਼ਿਕਰਯੋਗ ਹੈ ਕਿ ਬੀਤੇ ਦਿਨ ਇਜ਼ਰਾਇਲ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਸੀਰੀਆ ਆਪਣੀ ਧਰਤੀ ਦੀ ਵਰਤੋਂ ਈਰਾਨ ਨੂੰ ਕਰਨ ਦੇਣਾ ਜਾਰੀ ਰੱਖੇਗਾ ਤਾਂ ਉਹ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਖਾਤਮਾ ਕਰ ਦੇਵੇਗਾ। ਇਜ਼ਰਾਇਲ ਈਰਾਨ ਨੂੰ ਆਪਣਾ ਸਭ ਤੋਂ ਖਤਰਨਾਕ ਦੁਸ਼ਮਣ ਮੰਨਦਾ ਹੈ ਤੇ ਉਸ ਨੇ ਪ੍ਰਮਾਣੂ ਬੰਬ ਬਣਾਉਣ ਜਾਂ ਸੀਰੀਆ 'ਚ ਈਰਾਨ ਦੀ ਸਥਾਈ ਉਪਸਥਿਤੀ ਦਰਜ ਕਰਵਾਉਣ ਤੋਂ ਰੋਕਣ ਦੇ ਲਈ ਲਗਾਤਾਰ ਵਚਨਬੱਧਤਾ ਜਤਾਈ ਹੈ।

 

Most Read

  • Week

  • Month

  • All