ਪੱਛਮੀ ਏਸ਼ੀਆ 'ਚ ਸ਼ਾਂਤੀ ਸਥਿਰਤਾ ਨੂੰ ਲੈ ਕੇ ਟਰੰਪ ਅਤੇ ਮੈਕਰੋਨ ਨੇ ਕੀਤੀ ਗੱਲਬਾਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਪੱਛਮੀ ਏਸ਼ੀਆ 'ਚ ਸ਼ਾਂਤੀ ਸਥਿਰਤਾ ਨੂੰ ਲੈ ਕੇ ਚਰਚਾ ਕੀਤੀ। ਵ੍ਹਾਈਟ ਹਾਊਸ ਨੇ ਅੱਜ ਇਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਦੋਵੇਂ ਨੇਤਾਵਾਂ ਨੇ ਫੋਨ 'ਤੇ ਗੱਲ ਕੀਤੀ ਅਤੇ ਇਸ ਚਰਚਾ 'ਚ ਪੱਛਮੀ ਏਸ਼ੀਆ ਨਾਲ ਜੁੜੇ ਕਈ ਅਹਿਮ ਮੁੱਦਿਆਂ 'ਤੇ ਗੱਲ ਕੀਤੀ।

ਟਰੰਪ ਅਤੇ ਮੈਕਰੋਨ ਵਿਚਕਾਰ ਇਹ ਚਰਚਾ ਅਮਰੀਕਾ ਦੇ ਈਰਾਨ ਪ੍ਰਮਾਣੂ ਤੋਂ ਵੱਖ ਹੋਣ ਦੇ ਮੱਦੇਨਜ਼ਰ ਕਾਫੀ ਮਹੱਤਵਪੂਰਣ ਮੰਨੀ ਜਾ ਰਹੀ ਹੈ। ਫਰਾਂਸ ਦੇ ਰਾਸ਼ਟਰਪਤੀ ਵੱਲੋਂ ਅਮਰੀਕਾ ਨੂੰ ਇਸ ਸਮਝੌਤੇ 'ਚ ਬਣਾਏ ਰੱਖਣ ਦੀ ਕੋਸ਼ਿਸ਼ ਦੇ ਬਾਵਜੂਦ ਟਰੰਪ ਨੇ ਇਸ ਤੋਂ ਵੱਖ ਹੋਣ ਦੀ ਘੋਸ਼ਣਾ ਕੀਤੀ ਹੈ।

Most Read

  • Week

  • Month

  • All