ਲਾਦੇਨ ਨੂੰ ਮਰਵਾਉਣ ਵਾਲੇ ਡਾਕਟਰ ਨੂੰ ਪਾਕਿ ਜੇਲ ਤੋਂ ਜ਼ਲਦ ਮਿਲ ਸਕਦੀ ਹੈ ਰਾਹਤ

ਓਸਾਮਾ ਬਿਨ ਲਾਦੇਨ ਦੇ ਏਬੋਟਾਬਾਦ 'ਚ ਗੁਪਤ ਟਿਕਾਣੇ ਦਾ ਪਤਾ ਲਗਾਉਣ 'ਚ ਸੀ. ਆਈ. ਏ. ਦੀ ਸਹਾਇਤਾ ਕਰਨ ਵਾਲੇ ਪਾਕਿਸਤਾਨੀ ਡਾਕਟਰ ਸ਼ਕੀਲ ਅਫਰੀਦੀ ਨੂੰ ਇਸ ਮਹੀਨੇ ਬਰੀ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਉਸ ਦੀ 10 ਸਾਲ ਸਜ਼ਾ ਘੱਟ ਕਰ ਦਿੱਤੀ ਹੈ।


2 ਮਈ 2011 ਨੂੰ ਸੀ. ਆਈ. ਏ. ਨੇ ਏਵੋਟਾਬਾਦ 'ਚ ਓਸਾਮਾ ਬਿਨ ਲਾਦੇਨ ਦੇ ਗੁਪਤ ਟਿਕਾਣੇ 'ਤੇ ਕਾਰਵਾਈ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਤੋਂ ਬਾਅਦ 2011 ਦੇ ਅਖੀਰ 'ਚ ਡਾ. ਅਫਰੀਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ 2012 'ਚ ਉਸ ਨੂੰ 33 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਸੀ। ਅਮਰੀਕਾ ਪਾਕਿਸਤਾਨ 'ਤੇ ਡਾ. ਅਫਰੀਦੀ ਨੂੰ ਬਰੀ ਕਰਨ ਲਈ ਦਬਾਵ ਪਾਉਂਦਾ ਰਿਹਾ ਹੈ। ਉਨ੍ਹਾਂ ਦੇ ਵਕੀਲ ਕਮਰ ਨਦੀਮ ਨੇ ਇਕ ਉਰਦੂ ਚੈਨਲ ਨੂੰ ਕਿਹਾ ਕਿ ਅਫਰੀਦੀ ਇਸ ਮਹੀਨੇ ਆਪਣੀ ਸਜ਼ਾ ਪੂਰੀ ਕਰ ਲਵੇਗਾ।
ਸੂਤਰਾਂ ਮੁਤਾਬਕ ਉਨ੍ਹਾਂ ਨੇ ਦੱਸਿਆ ਕਿ ਅਫਰੀਦੀ ਨੂੰ ਚਾਰ ਵੱਖ-ਵੱਖ ਦੋਸ਼ਾਂ ਨੂੰ ਲੈ ਕੇ ਕੁੱਲ 33 ਸਾਲ ਲਈ ਜੇਲ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਪਟੀਸ਼ਨ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਸਜ਼ਾ 'ਚ 10 ਸਾਲ ਘੱਟ ਕਰ ਦਿੱਤੇ ਗਏ ਹਨ। ਨਦੀਮ ਮੁਤਾਬਕ ਅਫਰੀਦੀ ਦੀ ਕੁੱਲ ਸਜ਼ਾ ਅਤੇ ਮੁਆਫੀ ਨੂੰ ਧਿਆਨ 'ਚ ਰੱਖਿਆ ਗਿਆ ਤਾਂ ਉਹ ਇਸ ਮਹੀਨੇ ਬਰੀ ਕੀਤਾ ਜਾ ਸਕਦਾ ਹੈ। ਖਬਰਾਂ ਮੁਤਾਬਕ ਅਜਿਹੀ ਸੰਭਾਵਨਾ ਹੈ ਕਿ ਬਰੀ ਹੋਣ ਤੋਂ ਬਾਅਦ ਅਫਰੀਦੀ ਅਮਰੀਕਾ ਜਾ ਕੇ ਉਥੇ ਸਥਾਈ ਰੂਪ ਨਾਲ ਵਸੇਰਾ ਕਰੇਗਾ।

 

Most Read

  • Week

  • Month

  • All